ਇਸ ਦੁਖਦਾਈ ਹਾਦਸੇ ਬਾਰੇ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਪੀੜਿਤ ਪਰਿਵਾਰ ਦੇ ਕਰੀਬੀ ਜਾਣਕਾਰ ਅਤੇ ਸਥਾਨਕ ਭਾਈਚਾਰੇ ਦੇ ਨੁਮਾਇੰਦੇ ਕਮਲ ਢਿੱਲੋਂ ਨੇ ਦੱਸਿਆ ਕਿ ਹਾਦਸਾ ਐਤਵਾਰ ਸ਼ਾਮ ਕਰੀਬ 7 ਵਜੇ ਵਾਪਰਿਆ।

ਗੁਰਸ਼ਬਦ ਸਿੰਘ ਦੇ ਹਾਦਸੇ ਵਾਲਾ ਸਵੀਮਿੰਗ ਪੂਲ ਅਤੇ (ਇਨਸੈਟ) ਕਮਲ ਢਿੱਲੋਂ ਦੀ ਫਾਈਲ ਫੋਟੋ। Credit: ABC News and Kamal Dhillon
ਜਿਸ ਜਗ੍ਹਾ ਇਹ ਹਾਦਸਾ ਵਾਪਰਿਆ ਇਹ ਘਰ ਬਣਾਉਣ ਵਾਲੀ ਨਾਮੀ ਕੰਪਨੀ ਜੀ ਜੇ ਗਾਰਡੀਨਰ ਵਲੋਂ ਬਣਾਇਆ ਗਿਆ ਇੱਕ ਡਿਸਪਲੇਅ ਹੋਮ ਸੀ, ਜਿੱਥੇ ਇੱਕ ਸਵੀਮਿੰਗ ਪੂਲ ਵੀ ਬਣਿਆ ਹੋਇਆ ਸੀ।
ਮਾਪਿਆਂ ਤੋਂ ਅੱਖ ਬਚਾ ਕੇ ਇਸ ਡਿਸਪਲੇਅ ਹੋਮ ’ਚ ਪੁੱਜਾ ਗੁਰਸ਼ਬਦ ਸਵੀਮਿੰਗ ਪੂਲ ਵਿੱਚ ਦਾਖਿਲ ਹੋ ਗਿਆ ਅਤੇ ਮੌਤ ਦਾ ਸ਼ਿਕਾਰ ਹੋ ਗਿਆ।
ਕਮਲ ਨੇ ਅੱਗੇ ਦੱਸਿਆ ਕਿ ਹਾਦਸੇ ਤੋਂ ਬਾਅਦ ਬੇਸ਼ੱਕ ਸਬੰਧਤ ਕੰਪਨੀ ਵਲੋਂ ਪੁਲਿਸ ਜਾਂਚ ਵਿੱਚ ਸਹਿਯੋਗ ਕੀਤਾ ਜਾ ਰਿਹਾ ਹੈ ਪਰ ਜੇਕਰ ਉੱਥੇ ਸਾਵਧਾਨੀ ਦੇ ਮਾਪਦੰਡ ਵਰਤੇ ਗਏ ਹੁੰਦੇ ਤਾਂ ਇਸ ਨੁਕਸਾਨ ਨੂੰ ਰੋਕਿਆ ਜਾ ਸਕਦਾ ਸੀ।
ਦੂਜੇ ਪਾਸੇ ਵਿਕਟੋਰੀਆ ਪੁਲਿਸ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਹੈ ਕਿ ਮਾਮਲੇ ’ਚ ਕੋਈ ਤਾਜ਼ਾ ਅਪਡੇਟ ਨਹੀਂ ਹੈ ਅਤੇ ਪੁਲਿਸ ਵਲੋਂ ਕੌਰਨਰ ਲਈ ਰਿਪੋਰਟ ਤਿਆਰ ਕੀਤੀ ਜਾਵੇਗੀ।
ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।







