ਨਿਊਜ਼ੀਲੈਂਡ ਵਿੱਚ ਜਨਮੀ ਅਤੇ 7 ਸਾਲ ਦੀ ਉਮਰ ਤੋਂ ਆਸਟ੍ਰੇਲੀਆ ਦੇ ਕੁਈਨਜ਼ਲੈਂਡ ਵਿੱਚ ਰਹਿ ਰਹੀ ਜੈਸਮੀਨ ਕੌਰ ਰੇਨੀ ਦਾ ਕਹਿਣਾ ਹੈ ਕਿ ਸਿੱਖੀ ਮੂਲ 'ਚ ਹੋਈ ਪਰਵਰਿਸ਼ ਕਾਰਨ ਉਸ ਨੂੰ ਸ਼ੁਰੂ ਤੋਂ ਹੀ ਸੇਵਾ ਅਤੇ ਸਰਬਤ ਦਾ ਭਲਾ ਜ਼ਿੰਦਗੀ ਦਾ ਇੱਕ ਹਿੱਸਾ ਜਾਪਦਾ ਹੈ।
ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਜੈਸਮੀਨ ਨੇ ਕਿਹਾ ਕਿ ਵਿਦੇਸ਼ ਵਿੱਚ ਰਹਿਣ ਦੇ ਬਾਵਜੂਦ ਉਸਦੇ ਮਾਪਿਆਂ ਨੇ ਇਹ ਯਕੀਨੀ ਬਣਾਇਆ ਕਿ ਉਹ ਆਪਣੀਆਂ ਜੜ੍ਹਾਂ ਦੇ ਨੇੜੇ ਰਹਿਣ।
ਜੈਸਮੀਨ ਅਨੁਸਾਰ ਉਸ ਨੇ ਬਚਪਨ ਤੋਂ ਹੀ ਗੁਰਦੁਆਰਿਆਂ ਵਿੱਚ ਲੋਕਾਂ ਨੂੰ ‘ਸੇਵਾ’ ਕਰਦੇ ਵੇਖਿਆ ਹੈ, ਇਸ ਲਈ ਉਹ ਜਾਣਦੀ ਸੀ ਕਿ ਉਸ ਨੂੰ ਵੀ ਸਮਾਜ ਦੇ ਨਿਗੂਣੇ ਲੋਕਾਂ ਦੀ ਸੇਵਾ ਕਰਨ ਲਈ ਕੁੱਝ ਕਰਨਾ ਹੈ। ਜਿਸ ਵਜੋਂ ਉਸ ਨੇ 17 ਸਾਲ ਦੀ ਉਮਰ ਤੋਂ ਸੇਵਾ ਜਾਂ ਵਲੰਟੀਅਰ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ।
23 ਸਾਲਾ ਜੈਸਮੀਨ ਨੂੰ 'ਯੰਗ ਅਸਟ੍ਰੇਲੀਅਨ ਸਿੱਖ ਓਫ ਦਾ ਯਰ' (young Australian sikh of the year) ਅਵਾਰਡ ਵੀ ਮਿਲ ਚੁੱਕਾ ਹੈ।।

ਉਹ ਮਾਨਸਿਕ ਸਿਹਤ ਖੇਤਰ ਵਿੱਚ ਵਿਭਿੰਨ ਸਭਿਆਚਾਰ ਦੇ ਲੋਕਾਂ ਲਈ ਸਹੀ ਪ੍ਰਤੀਨਿਧਤਾ ਮਿਲਣ ਲਈ ਕੰਮ ਕਰ ਰਹੀ ਹੈ ਅਤੇ ਬੇਘਰੇ ਲੋਕਾਂ ਦੀ ਭਲਾਈ ਲਈ ਵੀ ਕੰਮ ਕਰਦੀ ਹੈ। ਜੈਸਮੀਨ ਨੇ ਇਹ ਸਭ ਕੰਮ, ਡਾਕਟਰ ਬਣਨ ਦੀ ਪੜ੍ਹਾਈ ਦੇ ਨਾਲ ਨਾਲ ਵੀ ਜਾਰੀ ਰੱਖਿਆ ਹੋਇਆ ਹੈ ।
ਜੱਦ ਲੋਕ ਕੜੇ ਨੂੰ ਸਿੱਖਾਂ ਨਾਲ ਅਤੇ ਸਿੱਖਾਂ ਨੂੰ ਦਿਆਲਤਾ ਨਾਲ ਜੋੜਦੇ ਹਨ, ਉਸ ਵੇਲੇ ਮੈਨੂੰ ਸਿੱਖ ਹੋਣ 'ਤੇ ਬਹੁਤ ਮਾਣ ਮਹਿਸੂਸ ਹੁੰਦਾ ਹੈ।ਜੈਸਮੀਨ ਕੌਰ ਰੇਨੀ
ਐਸ ਬੀ ਐਸ ਪੰਜਾਬ ਨਾਲ ਗੱਲਬਾਤ ਕਰਦਿਆਂ, ਉਨ੍ਹਾਂ ਕਿਹਾ ਕਿ ਜਦੋਂ ਉਹ ਇੱਕ ਵਲੰਟੀਅਰ ਵਜੋਂ ਕੰਮ ਕਰਨ ਆਸਟ੍ਰੇਲੀਆ ਦੇ ਪਿਛੜੇ ਖੇਤਰਾਂ ਵਿਚ ਜਾਂਦੀ ਸੀ ਤਾਂ ਵੱਖ-ਵੱਖ ਪਿਛੋਕੜ ਵਾਲੇ ਲੋਕ ਉਸ ਦੇ ਗੁੱਟ ਵਿੱਚ ਪਾਏ ਕੜੇ ਦੀ ਪਛਾਣ ਕਰਦੇ ਸਨ।
"ਸਾਡੇ ਮਾਪਿਆਂ ਦੀ ਪੀੜ੍ਹੀ ਜਾਂ ਇਸ ਤੋਂ ਵੱਡੇ ਲੋਕਾਂ ਲਈ, ਮਾਨਸਿਕ ਸਿਹਤ ਬਾਰੇ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਨੂੰ ਖਾਰਜ ਕਰ ਦਿੱਤੋ ਜਾਂਦਾ ਸੀ... ਹੋ ਸਕਦਾ ਹੈ ਕਿ ਉਹਨਾਂ ਨੂੰ ਇਸ ਕਿਸਮ ਦੇ ਮੁੱਦਿਆਂ ਨਾਲ ਲੜਨ ਲਈ ਭਾਵਨਾਤਮਕ ਸੱਮਝ (emotional intelligence) ਨਹੀਂ ਸਿਖਾਈ ਗਈ ਸੀ।"
"ਹਾਲਾਂਕਿ ਸਾਡੀ ਪੀੜ੍ਹੀ ਕੁਝ ਮਾਨਸਿਕ ਸਿਹਤ ਮੁੱਦਿਆਂ ਜਿਵੇਂ ਚਿੰਤਾ ( anxiety) , ਉਦਾਸੀ (depression) ਪ੍ਰਤੀ ਸਮਝਦਾਰ ਹੈ, ਪਰ ਇਹ ਹਮਦਰਦੀ ਹੋਰ ਬਿਮਾਰੀਆਂ ਜਿਵੇਂ ਕਿ eating disorder, ਔਟਿਜ਼ਮ ਆਦਿ ਵਰਗੇ ਘੱਟ ਸਾਹਮਣੇ ਆਉਣ ਵਾਲੇ ਮੁੱਦਿਆਂ ਤੱਕ ਨਹੀਂ ਵਧਦੀ। "
ਸਾਨੂੰ ਹਜੇ ਵੀ ਉਹਨਾਂ ਮਾਨਸਿਕ ਸਿਹਤ ਸਮੱਸਿਆਵਾਂ ਤੋਂ ਪੀੜਤ ਲੋਕਾਂ ਨੂੰ ਸੰਭਾਲਣ ਲਈ ਹੋਰ ਸਿੱਖਣ ਦੀ ਲੋੜ ਹੈ।ਜੈਸਮੀਨ ਕੌਰ ਰੇਨੀ
ਇਸ ਇੰਟਰਵਿਊ ਵਿੱਚ ਉਹ ਵਿਦੇਸ਼ਾਂ ਵਿੱਚ ਜੰਮੇ ਪੰਜਾਬੀਆਂ ਲਈ ਸਿੱਖੀ ਦੀ ਮਹੱਤਤਾ ਦੇ ਮੁੱਦੇ ਵਰਗੇ ਕਈ ਗੁੰਝਲਦਾਰ ਮੁੱਦਿਆਂ ਬਾਰੇ ਗੱਲ ਕੀਤੀ ਹੈ।
ਪੂਰਾ ਇੰਟਰਵਿਊ ਸੁਣਨ ਲਈ ਇਸ ਲਿੰਕ ਤੇ ਕਲਿਕ ਕਰੋ।
ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਾਮ ਸਾਊਥ ਏਸ਼ੀਅਨ 'ਤੇ ਸੁਣੋ।




