Key Points
- Khalsa Aid volunteers distribute meals and blankets in earthquake-hit Türkiye.
- The organisation's CEO, Ravi Singh, said "miserable cold" has deepened the crisis for survivors.
- Mr Singh is volunteering in freezing temperatures despite 'serious' health issues.
ਦੱਖਣ-ਪੂਰਬੀ ਤੁਰਕੀਏ ਅਤੇ ਸੀਰੀਆ ਦੇ ਸਰਹੱਦੀ ਖੇਤਰਾਂ ਵਿੱਚ 6 ਫਰਵਰੀ ਨੂੰ 7.8 ਤੀਬਰਤਾ ਦੇ ਭੂਚਾਲ ਕਾਰਨ ਹੁਣ ਤੱਕ 33,000 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਲੱਖਾਂ ਲੋਕ ਬੇਘਰ ਹੋ ਗਏ ਹਨ।
ਖਾਲਸਾ ਏਡ ਉਹਨਾਂ ਕਈ ਸੰਸਥਾਵਾਂ ਵਿੱਚੋਂ ਇੱਕ ਹੈ ਜੋ ਇਸ ਵੇਲੇ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਆਪਣਾ ਬਣਦਾ-ਸਰਦਾ ਯੋਗਦਾਨ ਪਾ ਰਹੀਆਂ ਹਨ।
ਇਸ ਦੌਰਾਨ ਆਸਟ੍ਰੇਲੀਆ ਵੱਲੋਂ ਵੀ ਰਾਹਤ ਤੇ ਬਚਾਅ ਕੰਮਾਂ ਲਈ $10 ਮਿਲੀਅਨ ਦੀ ਸਹਾਇਤਾ ਦਾ ਐਲਾਨ ਕੀਤਾ ਹੈ।
ਖਾਲਸਾ ਏਡ ਸੰਸਥਾਪਕ ਅਤੇ ਮੁਖੀ ਰਵੀ ਸਿੰਘ ਨੇ ਤੁਰਕੀਏ ਤੋਂ ਐਸ ਬੀ ਐਸ ਪੰਜਾਬੀ ਨਾਲ਼ ਗੱਲ ਕਰਦਿਆਂ ਦੱਸਿਆ ਕਿ ਕੜ੍ਹਾਕੇ ਦੀ ਠੰਡ ਕਾਰਨ ਬੇਘਰ ਹੋਏ ਲੋਕਾਂ ਲਈ ਹਾਲਾਤ ਬਦ ਤੋਂ ਬਦਤਰ ਹੋ ਗਏ ਹਨ।
ਪੂਰੀ ਇੰਟਰਵਿਊ ਸੁਣਨ ਲਈ ਆਡੀਓ ਲਿੰਕ ਉੱਤੇ ਕ੍ਲਿਕ ਕਰੋ....