ਯੂਨੀਵਰਸਿਟੀ ਆਫ ਨਿਊ ਸਾਊਥ ਵੇਲਜ਼ (UNSW) ਦੀ ਗਰੈਜੂਏਟ ਸਿਮਰਨ ਧਾਲੀਵਾਲ ਸਿਡਨੀ ਵਿੱਚ ਕਾਰਪੋਰੇਟ ਵਕੀਲ ਵਜੋਂ ਕੰਮ ਕਰ ਰਹੀ ਸੀ, ਪਰ ਉਸ ਦੇ ਅੰਦਰ ਦੁਨੀਆਂ ਦੇ ਵੱਖ-ਵੱਖ ਕੋਨਿਆਂ ਵਿੱਚ ਜਾ ਕੇ ਤਜਰਬਾ ਹਾਸਲ ਕਰਨ ਦੀ ਇੱਛਾ ਵੀ ਬਰਕਰਾਰ ਸੀ।
ਮੇਰੇ ਦਿਲ ਵਿੱਚ ਕਾਫੀ ਦੇਰ ਤੋਂ ਇਹ ਗੱਲ ਸੀ ਕਿ ਮੈਂ ਕਿਸੇ ਹੋਰ ਦੇਸ਼ ਵਿੱਚ ਰਹਿਣ ਦਾ ਤਜਰਬਾ ਕਰਾਂ ਅਤੇ ਇਹ ਮਹਿਸੂਸ ਕਰਾਂ ਕੇ ਕਿ ਮੈਂ ਆਪਣੇ ਪੈਰਾਂ ‘ਤੇ ਖੜ੍ਹੀ ਹੋ ਸਕਦੀ ਆ ਕਿ ਨਹੀਂਸਿਮਰਨ ਧਾਲੀਵਾਲ
ਸਿਮਰਨ ਨੇ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਆਪਣੇ ਮਾਤਾ-ਪਿਤਾ ਦੇ ਪੰਜਾਬ ਦੇ ਲੁਧਿਆਣਾ ਸ਼ਹਿਰ ਤੋਂ ਉੱਠ ਕੇ ਸਿਡਨੀ ਵਿੱਚ ਜ਼ਿੰਦਗੀ ਵਸਾਉਣ ਦੇ ਸਫ਼ਰ ਤੋਂ ਬਹੁਤ ਪ੍ਰਭਾਵਿਤ ਸੀ ਅਤੇ ਅਜਿਹਾ ਤਜਰਬਾ ਹੁਣ ਉਹ ਆਪ ਵੀ ਹਾਸਿਲ ਕਰਨਾ ਚਾਹੁੰਦੀ ਸੀ।
“ਸਿਡਨੀ ਵਿੱਚ ਜੇਕਰ ਮੈਂ ਆਪਣੇ ਪੇਸ਼ੇ ਨੂੰ ਲੈ ਕੇ ਕੋਈ ਬਦਲਾਅ ਕਰਨਾ ਹੁੰਦਾ ਜਾ ਕੋਈ ਕਾਰੋਬਾਰ ਸ਼ੁਰੂ ਕਰਨਾ ਹੁੰਦਾ ਤਾਂ ‘ਲੋਕ ਕੀ ਕਹਿਣਗੇ’ ਵਾਲੀ ਸੋਚ ਮੈਨੂੰ ਰੋਕ ਕੇ ਰੱਖਦੀ ਸੀ,” ਸਿਮਰਨ ਨੇ ਕਿਹਾ।
ਇਸ ਕਰਕੇ ਆਪਣੀ ਦੁਨੀਆ ਨਵੇਂ ਸਿਰੇ ਤੋਂ ਆਪ ਵਸਾਉਣ ਲਈ ਸਿਮਰਨ ਨੇ ਸਿਡਨੀ ਨੂੰ ਛੱਡਣ ਦਾ ਫੈਸਲਾ ਕੀਤਾ।
ਸਿਮਰਨ ਹੁਣ ਦੁਬਈ ਸ਼ਹਿਰ ਵਿੱਚ ਵੀ ਇੱਕ ਕਾਰਪੋਰੇਟ ਵਕੀਲ ਵਜੋਂ ਹੀ ਕੰਮ ਕਰ ਰਹੀ ਹੈ ਅਤੇ ਨਾਲ ਆਪਣੇ ਬਾਸਕਿਟਬਾਲ ਦੇ ਹੁਨਰ ਨੂੰ ਵੀ ਅੱਗੇ ਵਧਾ ਰਹੀ ਹੈ। ਪਰ ਸਿਮਰਨ ਨੂੰ ਆਸਟ੍ਰੇਲੀਆ ਅਤੇ ਦੁਬਈ ਦੇ ਰਹਿਣ ਸਹਿਣ ਵਿੱਚ ਕਾਫੀ ਫਰਕ ਨਜ਼ਰ ਆ ਰਹੇ ਹਨ।
ਸਿਮਰਨ ਦੇ ਤਜਰਬਿਆਂ ਬਾਰੇ ਜਾਨਣ ਲਈ ਸੁਣੋ ਇਹ ਗੱਲਬਾਤ।
ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।