ਹਾਲ ਹੀ ਵਿੱਚ ਪੰਜਾਬੀ ਗਾਇਕ ਇੰਦਰਜੀਤ ਸਿੰਘ ਨਿੱਕੂ ਦੀ ਸੋਸ਼ਲ ਮੀਡੀਆ ਉੱਤੇ ਇੱਕ ਵਾਈਰਲ ਵੀਡੀਓ ਵਿੱਚ ਕੰਮ ਦੀ ਮੰਦੀ ਦਾ ਜ਼ਿਕਰ ਕਰਨ ਤੋਂ ਬਾਅਦ ਨਿੱਕੂ ਲਈ ਸਮਰਥਕਾਂ ਅਤੇ ਅਲੋਚਕਾਂ ਦੀ ਲੰਬੀ ਕਤਾਰ ਲੱਗ ਗਈ ਸੀ।
ਇਸ ਸਮੇਂ ਇੰਦਰਜੀਤ ਨਿੱਕੂ ਆਸਟ੍ਰੇਲੀਆ ਦੇ ਦੌਰੇ ਉੱਤੇ ਹਨ ਅਤੇ ਇਸਨੂੰ ਉਹ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਦੱਸਦੇ ਹਨ।
ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਨਿੱਕੂ ਦੇ ਦੱਸਿਆ ਕਿ ਉਹ ਕਾਫੀ ਸਮੇਂ ਤੋਂ ਆਸਟ੍ਰੇਲੀਆ ਵਿੱਚ ਸ਼ੋਅ ਕਰਨ ਦੀ ਤਿਆਰੀ ਵਿੱਚ ਸਨ ਪਰ ਉਹਨਾਂ ਨੂੰ ਕਾਫੀ ਇੰਤਜ਼ਾਰ ਕਰਨਾ ਪਿਆ।
ਆਪਣੀ ਵਾਇਰਲ ਵੀਡੀਓ ਦਾ ਜ਼ਿਕਰ ਕਰਦਿਆਂ ਉਹਨਾਂ ਦੱਸਿਆ ਕਿ ਜੇਕਰ ਉਹਨਾਂ ਨਾਲ ਇਹ ਵਿਵਾਦ ਨਾ ਜੁੜਦਾ ਤਾਂ ਸ਼ਾਇਦ ਉਹਨਾਂ ਨੂੰ ਗਾਇਕੀ ਦਾ ਸਫਰ ਦੁਬਾਰਾ ਸ਼ੁਰੂ ਕਰਨ ਦਾ ਵੀ ਮੌਕਾ ਨਾ ਮਿਲਦਾ।
ਉਸ ਸਮੇਂ ਦੌਰਾਨ ਕੁੱਝ ਕੌੜੀਆਂ ਯਾਦਾਂ ਸਾਂਝੀਆਂ ਕਰਦਿਆਂ ਨਿੱਕੂ ਨੇ ਦੱਸਿਆ ਕਿ ਚਾਹੇ ਉਹਨਾਂ ਦੇ ਬਹੁਤ ਕਰੀਬੀ ਉਹਨਾਂ ਦਾ ਸਾਥ ਛੱਡ ਗਏ ਸਨ ਪਰ ਉਹਨਾਂ ਦੇ ਪਰਿਵਾਰ ਨੇ ਉਹਨਾਂ ਦੀ ਹਿੰਮਤ ਬਣਾਈ ਰੱਖੀ।
ਉਹਨਾਂ ਦੇ ਆਸਟ੍ਰੇਲੀਆ ਦੇ ਦੌਰੇ ਤੇ ਗਾਇਕੀ ਦੇ ਸਫਰ ਨਾਲ ਜੁੜੀਆਂ ਗੱਲ੍ਹਾਂ ਜਾਨਣ ਲਈ ਪੇਜ ਉੱਪਰ ਸਾਂਝੀ ਕੀਤੀ ਗਈ ਆਡੀਓ ਇੰਟਰਵਿਊ ਸੁਣੋ...