ਅਲ-ਜਨੌਬ ਸਟੇਡੀਅਮ ਦੇ ਅੰਦਰ ਆਸਟ੍ਰੇਲੀਅਨ ਪ੍ਰਸ਼ੰਸਕਾਂ ਨੂੰ ਮੈਚ ਦੀ ਆਖ਼ਰੀ ਸੀਟੀ ਵੱਜਣ ਦਾ ਇੰਤਜ਼ਾਰ ਕਰਨਾ ਮੁਸ਼ਕਲ ਹੋ ਰਿਹਾ ਸੀ।
ਮੈਥੀਊ ਲੇਕੀ ਦੇ ਸ਼ਾਨਦਾਰ ਪ੍ਰਦਰਸ਼ਨ ਕਾਰਨ ਸੌਕਰੂਸ 30 ਮਿੰਟਾਂ ਤੱਕ ਆਪਣੀ ਇੱਕ ਗੋਲ ਦੀ ਬੜ੍ਹਤ ਨੂੰ ਬਰਕਰਾਰ ਰੱਖ ਸਕੀ।
ਆਸਟ੍ਰੇਲੀਆ ਦੀ ਟੀਮ ਦੀ ਇੰਨ੍ਹੀ ਸ਼ਾਨਦਾਰ ਜਿੱਤ ਤੋਂ ਬਾਅਦ 12 ਹਜ਼ਾਰ ਕਿਲੋਮੀਟਰ ਦੂਰ ਅਤੇ ਮੈਲਬੌਰਨ ਦੇ ਫੈਡਰੇਸ਼ਨ ਸਕੁਏਰ ਵਿੱਚ ਅੱਧੀ ਰਾਤ ਨੂੰ ਸ਼ਹਿਰ ਜਸ਼ਨਾਂ ਨਾਲ ਗੂੰਜ ਉੱਠਿਆ।
ਵੱਡੀ ਸਕਰੀਨ ਉੱਤੇ ਮੈਚ ਦੇਖਣ ਲਈ ਇਕੱਠੀ ਹੋਈ ਭੀੜ ਵਿੱਚ ਸੌਕਰੂਸ ਆਈਕਨ ਜੌਨ ਅਲੋਇਸੀ ਵੀ ਸੀ। ਉਹਨਾਂ ਨੇ ਐਸ ਬੀ ਐਸ ਨੂੰ ਦੱਸਿਆ ਕਿ ਆਸਟ੍ਰੇਲੀਆ ਦਾ ਮਾਹੌਲ ਯੂਰੋਪ ਵਰਗਾ ਮਹਿਸੂਸ ਹੋ ਰਿਹਾ ਹੈ।
ਇਸ ਜਿੱਤ ਤੋਂ ਬਾਅਦ ਆਸਟ੍ਰੇਲੀਆ ਟੂਰਨਾਮੈਂਟ ਦੇ ਨਾਕਆਊਟ ਪੜ੍ਹਾਅ ਦੇ ਨਾਲ ਹੀ ਵਿਸ਼ਵ ਦੇ ਚੋਟੀ ਦੇ 16 ਫੁੱਟਬਾਲ ਦੇਸ਼ਾਂ ਦੀ ਸੂਚੀ ਵਿੱਚ ਵੀ ਸ਼ਾਮਲ ਹੋ ਗਿਆ ਹੈ।