ਐਨ ਐਸ ਡਬਲਿਊ ਸਟਰਾਟਾ ਸਕੀਮ ਅਧੀਨ ਆਉਂਦੇ ਸਾਰੇ ਘਰਾਂ ਦੀਆਂ ਖਿੜਕੀਆਂ ਉੱਤੇ ਸੁਰੱਖਿਆ ਤਾਲੇ ਲਗਾਉਣੇ ਲਾਜ਼ਮੀ

Windows security locks

to be installed that can limit opening of windows Source: SBS Punjabi

ਬੱਚਿਆਂ ਨੂੰ ਬਾਰੀਆਂ ਵਿੱਚੋਂ ਬਾਹਰ ਡਿਗਣ ਤੋਂ ਬਚਾਉਣ ਖਾਤਰ ਸਾਰੀਆਂ ਹੀ ਸਟਰਾਟਾ ਸਕੀਮਾਂ ਵਾਸਤੇ ਹੁਣ ਇਹ ਲਾਜ਼ਮੀ ਹੈ ਕਿ ਉਹ ਮਿਤੀ 13 ਮਾਰਚ ਤੱਕ ਬਾਰੀਆਂ ਵਿੱਚ ਸੇਫਟੀ ਲਾਕਸ ਯਾਨਿ ਕਿ ਸੁਰੱਖਿਆ ਤਾਲੇ ਲਗਵਾ ਲੈਣ।


ਮਲਟੀ-ਕਲਚਰਲ ਐਨ ਐਸ ਡਬਲਿਊ ਵਲੋਂ ਜਾਰੀ ਕੀਤੀ ਗਈ ਇੱਕ ਹਿਦਾਇਤ ਦੁਆਰਾ ਸਾਰੇ ਹੀ ਸਰਟਰਾਟਾ ਘਰਾਂ ਲਈ 13 ਮਾਰਚ 2018 ਤੱਕ, ਘਰਾਂ ਦੀਆਂ ਬਾਰੀਆਂ ਉੱਤੇ ਸੁਰੱਖਿਆ ਤਾਲੇ ਲਗਾਉਣੇ ਜਰੂਰੀ ਹੋ ਗਏ ਹਨ।

ਇਹ ਜਾਣਕਾਰੀ ਉਹਨਾਂ ਸਾਰਿਆਂ ਲਈ ਹੀ ਅਹਿਮ ਹੈ ਜੋ ਕਿਸੇ ਯੂਨਿਟ ਬਲਾਕ, ਟਾਊਨ-ਹਾਊਸ ਵਿੱਚ ਰਹਿੰਦੇ ਜਾਂ ਉਸ ਨੂੰ ਨਿਯੰਤਰਣ ਕਰਦੇ ਹਨ।

ਬੱਚਿਆਂ ਨੂੰ ਬਾਰੀਆਂ ਵਿੱਚੋਂ ਬਾਹਰ ਡਿਗਣ ਤੋਂ ਬਚਾਉਣ ਖਾਤਰ ਸਾਰੀਆਂ ਹੀ ਸਟਰਾਟਾ ਸਕੀਮਾਂ ਵਾਸਤੇ ਹੁਣ ਇਹ ਲਾਜ਼ਮੀ ਹੈ ਕਿ ਉਹ ਮਿਤੀ 13 ਮਾਰਚ ਤੱਕ ਬਾਰੀਆਂ ਵਿੱਚ ਸੇਫਟੀ ਲਾਕਸ ਯਾਨਿ ਕਿ ਸੁਰੱਖਿਆ ਤਾਲੇ ਲਗਵਾ ਲੈਣ। ਇਹ ਉਹਨਾਂ ਸਾਰਿਆਂ ਘਰਾਂ ਵਾਸਤੇ ਲਾਜ਼ਮੀ ਹੈ ਜਿਨਾਂ ਵਿੱਚ ਖੁੱਲ ਸਕਣ ਵਾਲੀਆਂ ਬਾਰੀਆਂ ਹਨ ਅਤੇ ਅੰਦਰਲੀ ਜਮੀਨ ਦਾ ਤੱਲ ਬਾਹਰਲੀ ਜਮੀਨ ਵਾਲੇ ਤੱਲ ਦੇ ਮੁਕਾਬਲੇ ਦੋ ਮੀਟਰ ਤੋਂ ਜਿਆਦਾ ਹੈ, ਅਤੇ ਇਹਨਾਂ ਬਾਰੀਆਂ ਨੂੰ ਬੱਚਿਆਂ ਦੁਆਰਾ ਇਸਤੇਮਾਲ ਕੀਤਾ ਜਾ ਸਕਦਾ ਹੈ।

ਜਿਹਨਾਂ ਬਾਰੀਆਂ ਦੀ ਉਚਾਈ ਅੰਦਰਲੇ ਫਰਸ਼ ਨਾਲੋਂ 1.7 ਮੀਟਰ ਤੋਂ ਜਿਆਦਾ ਹੈ, ਉਹਨਾਂ ਨੂੰ ਇਹਨਾਂ ਸੁਰੱਖਿਆ ਤਾਲਿਆਂ ਤੋਂ ਛੋਟ ਹੈ।

Windows security locks
to be installed on all strata properties in NSW by 13th March 2018. Source: Fair Trading
ਇਹਨਾਂ ਤਾਲਿਆਂ ਨੂੰ ਲਗਾਉਣ ਵਾਸਤੇ ਕੁਝ ਖਾਸ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਜੋ ਇਸ ਪ੍ਰਕਾਰ ਹਨ:

-           ਇਹ ਤਾਲੇ ਇਸ ਪ੍ਰਕਾਰ ਦੇ ਹੋਣੇ ਚਾਹੀਦੇ ਹਨ ਕਿ ਇਹਨਾਂ ਦੁਆਰਾ ਬਾਰੀਆਂ ਨੂੰ 12.5 ਸੈਂਟੀਮੀਟਰ ਜਾਂ ਇਸ ਤੋਂ ਘੱਟ ਖੋਲਿਆ ਜਾ ਸਕਦਾ ਹੋਵੇ। ਇਹਨਾਂ ਤਾਲਿਆਂ ਵਿੱਚ ਬਾਰੀਆਂ ਨੂੰ ਪੂਰਾ ਖੋਲਣ ਅਤੇ ਬੰਦ ਕਰਨ ਦੀ ਸਮਰੱਥਾ ਵੀ ਹੋਣੀ ਚਾਹੀਦੀ ਹੈ। ਪਰ ਜਿਆਦਾ ਜਰੂਰੀ ਹੈ ਕਿ ਇਹਨਾਂ ਤਾਲਿਆਂ ਨਾਲ ਬਾਰੀ ਨੂੰ 12.5 ਸੈ.ਮੀ. ਜਾਂ ਇਸ ਤੋਂ ਘੱਟ ਤੱਕ ਖੋਲਣ ਦੀ ਵਿਵਸਥਾ ਜਰੂਰ ਹੋਵੇ।

-           ਇਹਨਾਂ ਤਾਲਿਆਂ ਵਿੱਚ 25 ਕਿਲੋਗ੍ਰਾਮ ਦਾ ਭਾਰ ਝੱਲ ਸਕਣ ਦੀ ਸਮਰਥਾ ਵੀ ਹੋਣੀ ਚਾਹੀਦੀ ਹੈ।

ਸੁਰੱਖਿਆ ਨਿਯਮਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਤਾਲੇ ਜਾਂ ਤਾਂ ਬਾਰੀ ਦੇ ਫਰੇਮ ਨਾਲ ਜੁੜੇ ਹੋਏ ਹੋਣੇ ਚਾਹੀਦੇ ਹਨ, ਜਾਂ ਫੇਰ ਇਹਨਾਂ ਨੂੰ ਕਿਸੇ ਸਟੀਲ ਦੀ ਡੰਡੀ ਦੁਆਰਾ ਜੋੜਿਆ ਜਾਣਾ ਜਰੂਰੀ ਹੈ। ਇਹਨਾਂ ਤਾਲਿਆਂ ਨੂੰ ਲਗਾਉਣ ਸਮੇਂ ਇਹ ਯਕੀਨੀ ਬਨਾਉਣਾ ਬਹੁਤ ਹੀ ਜਰੂਰੀ ਹੈ ਕਿ ਇਹਨਾਂ ਦੁਆਰਾ ਬਾਰੀ ਨੂੰ ਸਿਰਫ 12.5 ਸੈ. ਮੀ. ਤੱਕ ਖੋਲਣ ਦੀ ਸਮਰੱਥਾ ਅਤੇ 25 ਕਿਲੋਗ੍ਰਾਮ ਤੱਕ ਭਾਰ ਝੱਲ ਲੈਣ ਦੀ ਸਮਰੱਥਾ ਜਰੂਰ ਹੋਵੇ।

ਆਮ ਤੋਰ ਤੇ ਜਾਲੀ ਵਾਲੀਆਂ ਬਾਰੀਆਂ ਇਹਨਾਂ ਨਿਯਮਾਂ ਦੀ ਪਾਲਣਾਂ ਨਹੀਂ ਕਰਦੀਆਂ, ਕਿਉਂਕਿ ਉਹ ਸੁਰੱਖਿਆ ਦੀ ਪਾਲਣਾ ਨਾ ਕਰ ਸਕਣ ਦੇ ਨਾਲ ਨਾਲ, ਕਿਸੇ ਬੱਚੇ ਦੇ ਭਾਰ ਕਾਰਨ, ਬਾਹਰ ਵੱਲ ਡਿੱਗ ਜਾਣ ਨੂੰ ਵੀ ਨਹੀਂ ਰੋਕ ਸਕਦੀਆਂ।

ਇਹ ਸੁਰੱਖਿਆ ਤਾਲੇ ਵਾਲੀਆਂ ਬਾਰੀਆਂ ਵਿੱਚ ਪੂਰੀ ਤਰਾਂ ਨਾਲ ਖੁੱਲ ਸਕਣ ਦੀ ਸਮਰੱਥਾ ਵੀ ਜਰੂਰ ਹੀ ਹੋਣੀ ਚਾਹੀਦੀ ਹੈ, ਪਰ ਇਹ ਸਲਾਹ ਦਿੱਤੀ ਜਾ ਰਹੀ ਹੈ ਕਿ ਜਿਸ ਘਰ ਵਿੱਚ ਬੱਚੇ ਰਹਿੰਦੇ ਹਨ, ਉੱਥੇ ਇਹਨਾਂ ਤਾਲਿਆਂ ਨੂੰ ਇਸਤੇਮਾਲ ਕੀਤਾ ਜਾਵੇ ਤਾਂ ਕਿ ਬੱਚਿਆਂ ਨੂੰ ਬਾਹਰ ਡਿੱਗਣ ਤੋਂ ਬਚਾਇਆ ਜਾ ਸਕੇ।

ਬੇਸ਼ਕ, ਇਹਨਾਂ ਤਾਲਿਆਂ ਨੂੰ ਲਗਾਉਣ ਵਾਸਤੇ ਅਦਾਰਿਆਂ ਦੇ ਮਾਲਕ ਹੀ ਮੁੱਖ ਤੋਰ ਤੇ ਜਿੰਮੇਵਾਰ ਹਨ, ਪਰ ਘਰਾਂ ਵਾਸਤੇ ਮਕਾਨ ਮਾਲਕ ਇਹਨਾਂ ਤਾਲਿਆਂ ਨੂੰ ਆਪ ਵੀ ਲਗਾ ਸਕਦੇ ਹਨ। ਅਦਾਰਿਆਂ ਦੇ ਮਾਲਕਾਂ ਨੇ ਇਹਨਾਂ ਤਾਲਿਆਂ ਦੀ ਕੀਮਤ ਭਰਨੀ ਹੈ ਅਤੇ ਨਾਲ ਹੀ ਇਹ ਵੀ ਯਕੀਨੀ ਬਨਾਉਣ ਕਿ ਇਹਨਾਂ ਨਾਲ ਕਾਨੂੰਨੀ ਨਿਯਮਾਂ ਦੀ ਪਾਲਣਾ ਵੀ ਹੋ ਸਕੇਗੀ। ਅਦਾਰਿਆਂ ਦੇ ਮਾਲਕਾਂ ਨੂੰ ਤਾਲੇ ਲਗਾਉਣ ਦੇ ਸੱਤ ਦਿਨਾਂ ਦੇ ਅੰਦਰ ਅੰਦਰ ਇਹਨਾਂ ਬਾਬਤ ਦੱਸਣਾ ਵੀ ਹੋਵੇਗਾ।

ਜੇ ਕਰ ਅਦਾਰਿਆਂ ਦੇ ਮਾਲਕ 13 ਮਾਰਚ 2018 ਤੱਕ ਇਹਨਾਂ ਤਾਲਿਆਂ ਨੂੰ ਊਚਿਤ ਬਾਰੀਆਂ ਉੱਤੇ ਨਹੀਂ ਲਗਾਂਉਂਦੇ ਤਾਂ ਉਹਨਾਂ ਨੂੰ ਜੁਰਮਾਨਾਂ ਵੀ ਕੀਤਾ ਜਾ ਸਕਦਾ ਹੈ।

ਬਾਰੀਆਂ ਉੱਤੇ ਸੁਰੱਖਿਆ ਤਾਲੇ ਲਗਾਉਣ ਲਈ ਲੋੜੀਂਦੀ ਜਾਣਕਾਰੀ ਹਾਸਲ ਕਰਨ ਲਈ ਫੇਅਰ ਟਰੇਡਿੰਗ ਦੇ ਵੈਬਸਾਈਟ Fair Trading website ਤੇ ਜਾਇਆ ਜਾ ਸਕਦਾ ਹੈ ਜਾਂ ਫੇਰ 13 32 20 ਉੱਤੇ ਵੀ ਫੋਨ ਕੀਤਾ ਜਾ ਸਕਦਾ ਹੈ।
To see stories from SBS Punjabi on top of your Facebook news feed, click on three dots next to News Feed icon on the top left corner of the screen, click on Edit preferences, then Prioritise who to see first and select SBS Punjabi

facebook_news_feed.jpg?itok=hSb7R7vI

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand