ਸਿਡਨੀ ਦੀ ਮਸ਼ਹੂਰ ਐਨਜ਼ੈਕ ਡੇਅ ਪਰੇਡ ਦਾ ਸ਼ਿੰਗਾਰ ਬਣੇਗਾ ਸਿੱਖ ਪਾਈਪ ਬੈਂਡ

Sri Dasmesh Pipe Band

will perform during Sydney's famous ANZAC day parade Source: Jagjit

ਇਸ ਸਾਲ ਦੀ ਐਨਜ਼ੈਕ ਡੇਅ ਪਰੇਡ ਵਿੱਚ ਖਾਸ ਦਿੱਖ ਪੈਦਾ ਕਰੇਗਾ ਮਲੇਸ਼ੀਆ ਦਾ ਮਸ਼ਹੂਰ ‘ਸ੍ਰੀ ਦਸਮੇਸ਼ ਪਾਈਪ ਬੈਂਡ’ ਜੋ ਕਿ ਸਿੱਖ ਫੌਜੀਆਂ ਦੀ ਟੁੱਕੜੀ ਦੇ ਅੱਗੇ ਮਾਰਚ ਕਰਨ ਲਈ ਉਚੇਚਾ ਤੋਰ ਤੇ ਪਹੁੰਚ ਰਿਹਾ ਹੈ।


ਪਿਛਲੇ ਕਈ ਸਾਲਾਂ ਤੋਂ ਸਿੱਖ ਫੌਜੀਆਂ ਦੀ ਟੁੱਕੜੀ ਸਿਡਨੀ ਐਨਜ਼ੈਕ ਡੇਅ ਵਾਲੀ ਪਰੇਡ ਦਾ ਭਾਗ ਬਣਦੀ ਆ ਰਹੀ ਹੈ ਅਤੇ ਇਸ ਵਿੱਚ ਮੌਜੂਦਾ, ਭੂਤਪੂਰਵ ਫੌਜੀ ਅਤੇ ਉਹਨਾਂ ਦੇ ਪਰਿਵਾਰਕ ਮੈਂਬਰ ਦੂਜੇ ਹੋਰ ਭਾਈਚਾਰੇ ਦੇ ਫੌਜੀਆਂ ਦੇ ਮੋਢੇ ਨਾਲ ਮੋਢਾ ਜੋੜ ਕੇ ਪਰੇਡ ਦਾ ਸ਼ਿੰਗਾਰ ਬਣਦੇ ਹਨ।

ਮਲੇਸ਼ੀਆ ਦਾ ਸਿੱਖ ਪਾਈਪ ਬੈਂਡ ਆਪਣੇ ਆਪ ਵਿੱਚ ਇੱਕ ਖਾਸ ਦਿੱਖ ਰਖਦਾ ਹੈ ਅਤੇ ਇਸੇ ਕਾਰਨ ਹੀ ਇਸ ਬੈਂਡ ਨੂੰ ਉਚੇਚਾ ਤੋਰ ਤੇ ਸੱਦਾ ਦੇ ਕੇ ਪਰੇਡ ਵਿੱਚ ਭਾਗ ਲੈਣ ਲਈ ਬੁਲਾਇਆ ਗਿਆ ਹੈ।

ਇਹ ਬੈਂਡ ਮਿਤੀ 20 ਅਪ੍ਰੈਲ ਤੋਂ 28 ਅਪ੍ਰੈਲ ਤੱਕ ਆਸਟ੍ਰੇਲੀਆ ਦਾ ਦੌਰਾ ਕਰੇਗਾ ਅਤੇ ਇਸ ਸਮੇਂ ਦੌਰਾਨ ਸਿਡਨੀ, ਮੈਲਬਰਨ ਅਤੇ ਕੈਨਬਰਾ ਦੇ ਕਈ ਮਸ਼ਹੂਰ ਇਲਾਕਿਆਂ ਵਿੱਚ ਜਾ ਕੇ ਪਰਦਰਸ਼ਨ ਕਰੇਗਾ।

ਸ੍ਰੀ ਦਸਮੇਸ਼ ਪਾਈਪ ਬੈਂਡ ਇਸ ਤੋਂ ਪਹਿਲਾਂ ਵੀ ਦੋ ਵਾਰ ਆਸਟ੍ਰੇਲੀਆ ਦਾ ਦੌਰਾ ਕਰ ਚੁਕਿਆ ਹੈ ਅਤੇ ਹਰ ਵਾਰ ਹੀ ਇਸ ਨੂੰ ਭਰਪੂਰ ਪਸੰਦ ਕੀਤਾ ਗਿਆ ਸੀ। ਪਿਛਲੇ ਦੌਰੇ ਦੋਰਾਨ ਪਰੇਡ ਵਿੱਚ ਇਸ ਬੈਂਡ ਨੂੰ ਦਰਸ਼ਕਾਂ ਦੀ ਮੰਗ ਤੇ ਦੋ ਵਾਰ ਮਾਰਚ ਕਰਵਾਇਆ ਗਿਆ ਸੀ।
Sri Dasmesh Pipe Band
scheduled performances in Sydney, Melbourne and Canberra Source: Jagjit
ਸਿੱਖ ਇਤਿਹਾਸਕਾਰਾਂ ਅਨੁਸਾਰ ਸਿੱਖੀ ਵਿਚ ਸਭ ਤੋਂ ਪਹਿਲਾਂ ਗੁਰੂ ਹਰਗੋਬਿੰਦ ਜੀ ਨੇ ਨਗਾਰਾ ਸ਼ਾਮਲ ਕਰ ਕੇ ਸਿੱਖੀ ਦੀ ਵੱਖਰੀ ਹੋਂਦ ਦਾ ਸੁਨੇਹਾ ਦਿਤਾ ਸੀ। ਉਦੋਂ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤਕ ਹਰ ਗੁਰੂਦੁਆਰੇ ਵਿਚ ਅਤੇ ਹਰ ਲੜਾਈ ਵਿਚ ਨਗਾਰਾ ਵਜਾ ਕੇ ਸਿੱਖੀ ਦੀ ਅਜਾਦ ਪਹਿਚਾਣ ਦਾ ਐਲਾਨ ਕੀਤਾ ਜਾਂਦਾ ਰਿਹਾ ਸੀ। ਅਤੇ ਫੇਰ ਮਹਾਰਾਜਾ ਰਣਜੀਤ ਸਿੰਘ ਨੇ ਵੀ ਇਕ ਪੂਰਾ ਬੈਂਡ ਬਣਾਇਆ ਸੀ ਜੋ ਕਿ ਇਕ ਪ੍ਰਥਾ ਵਜੋਂ ਸਿੱਖ ਫੋਜੀ ਯੂਨਟਾਂ ਵਿਚ ਚਲਦਾ ਚਲਦਾ ਸੰਸਾਰ ਮਹਾਂਯੁਧਾਂ ਤਕ ਵੀ ਸਿੱਖ ਫੋਜੀਆਂ ਦੇ ਨਾਲ ਹੀ ਰਿਹਾ।

ਸ੍ਰੀ ਦਸਮੇਸ਼ ਪਾਈਪ ਬੈਂਡ ਦੇ ਇਸ ਵਾਰ ਦੇ ਆਸਟ੍ਰੇਲੀਆ ਦੌਰੇ ਦੋਰਾਨ ਹੋਣ ਵਾਲੇ ਪ੍ਰਦਰਸ਼ਨਾਂ ਬਾਬਤ ਪੂਰੀ ਜਾਣਕਾਰੀ ਲੈਣ ਲਈ ਸਿੱਖ ਯੂਥ ਆਸਟ੍ਰੇਲੀਆ ਦੀ ਵੈਬਸਾਈਟ (www.SikhYouthAustralia.com) ਤੇ ਜਾ ਸਕਦੇ ਹੋ। 

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand