ਬਹੁਤ ਵਾਰ ਇਹ ਕਹਿ ਦਿੱਤਾ ਜਾਂਦਾ ਹੈ ਕਿ ‘ਮੁੰਡੇ ਤਾਂ ਇਹਦਾ ਦੇ ਹੀ ਹੁੰਦੇ ਹਨ’ ਜਾਂ ‘ਕੋਈ ਗੱਲ ਨਹੀਂ, ਉਹ ਤੈਨੂੰ ਬਹੁਤ ਪਸੰਦ ਕਰਦਾ ਹੈ ਜਾਂ ਤੇਰੀ ਬਹੁਤ ਫਿਕਰ ਕਰਦਾ ਹੈ, ਤਾਂ ਹੀ ਅਜਿਹਾ ਕਰਦਾ ਹੈ’।
ਕੀ ਤੁਸੀਂ ਵੀ ਕੁੜੀਆਂ ਜਾਂ ਔਰਤਾਂ ਪ੍ਰਤੀ ਅਪਮਾਨਜਨਕ ਅਤੇ ਹਮਲਾਵਰ ਵਿਵਹਾਰ ਹੋਣ ਦੀ ਸਥਿਤੀ ਵਿੱਚ ਅਜਿਹੀਆਂ ਗੱਲ੍ਹਾਂ ਸੁਣੀਆਂ ਹਨ?
ਮਾਹਰਾਂ ਦਾ ਮੰਨਣਾ ਹੈ ਕਿ ਇਹ ਸਲਾਹਾਂ ਸੁਨਣ ਵਿੱਚ ਚਾਹੇ ਇੰਨ੍ਹੀਆਂ ਬੁਰੀਆਂ ਨਹੀਂ ਲੱਗਦੀਆਂ ਪਰ ਇਸ ਤਰ੍ਹਾਂ ਦੀਆਂ ਗੱਲ੍ਹਾਂ ਕਰ ਕੇ ਅਸੀਂ ਮਰਦਾਂ ਵੱਲੋਂ ਔਰਤਾਂ ਨਾਲ ਕੀਤੇ ਜਾਂਦੇ ਹਮਲਾਵਰ ਰਵੱਈਏ ਨੂੰ ਸਾਧਾਰਨ ਸਾਬਿਤ ਕਰ ਦਿੰਦੇ ਹਾਂ ਅਤੇ ਉਹਨਾਂ ਨੂੰ ਅਜਿਹਾ ਕਰਨ ਲਈ ਹੋਰ ਉਕਸਾਉਂਦੇ ਹਾਂ।
ਜ਼ਰੂਰੀ ਨਹੀਂ ਕਿ ਨਿਰਾਦਰ ਜਾਂ ਗੁੱਸਾ ਹਰ ਵਾਰ ਹਿੰਸਾ ਦਾ ਰੂਪ ਧਾਰ ਲਵੇ ਪਰ ਅੋਰਤਾਂ ਖਿਲਾਫ ਹਿੰਸਾ ਦੀ ਸ਼ੁਰੂਆਤ ਇਥੋਂ ਹੀ ਹੁੰਦੀ ਹੈ। ਜੇਕਰ ਅਸੀਂ ਇਸ ਹਿੰਸਾ ਨੂੰ ਸ਼ੁਰੂ ਵਿੱਚ ਹੀ ਰੋਕ ਦਈਏ ਤਾਂ ਇਸਨੂੰ ਵਧਣ ਤੋਂ ਪਹਿਲਾਂ ਹੀ ਖਤਮ ਕਰ ਸਕਦੇ ਹਾਂ।
‘ਸਟੋਪ ਇੱਟ ਐਟ ਦਾ ਸਟਾਰਟ’ ਇੱਕ ਰਾਸ਼ਟਰੀ ਮੁਹਿੰਮ ਹੈ ਜਿਸ ਦਾ ਉਦੇਸ਼ ਕਿਸੇ ਵੀ ਲਿੰਗ ਦੇ ਵਿਅਕਤੀ ਨਾਲ ਜੁੜੀ ਹਿੰਸਾ ਨੂੰ ਖਤਮ ਕਰਨਾ ਹੈ।
2016 ਵਿੱਚ ਔਰਤਾਂ ਅਤੇ ਬੱਚਿਆਂ ਵਿਰੁੱਧ ਹਿੰਸਾ ਬਾਰੇ ਹੈਰਾਨ ਕਰਨ ਵਾਲੇ ਅੰਕੜੇ ਸਾਹਮਣੇ ਆਉਣ ਤੋਂ ਬਾਅਦ ਇਸ ਮੁਹਿੰਮ ਦੀ ਸ਼ੁਰੂਆਤ ਹੋਈ ਸੀ।
ਡਾਕਟਰ ਰੋਜ਼ੀਨਾ ਮੈਕਐਲਪਾਈਨ ਇੱਕ ਪੇਰੰਟਿੰਗ ਮਾਹਰ ਹਨ ਅਤੇ ‘ਇੰਸਪਾਇਰਡ ਚਿਲਡਰਨ’ ਦੇ ਲੇਖਕ ਹਨ।

ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਮਾਂ ਉਸੇ ਪੀੜ੍ਹੀ ਦੀ ਸੀ ਜੋ ਇਹ ਵਿਸ਼ਵਾਸ ਕਰਦੀ ਸੀ ਕਿ ਪਿਤਾ ਦਾ ਕੰਮ ਘਰ ਵਿੱਚ ਅਨੁਸ਼ਾਸਨ ਰੱਖਣਾ ਹੁੰਦਾ ਹੈ।
ਡਾਕਟਰ ਮੈਕਐਲਪਾਈਨ ਦਾ ਕਹਿਣਾ ਹੈ ਕਿ ਅਜਿਹੀ ਸੋਚ ਕਾਰਨ ਉਹਨਾਂ ਦੇ ਪਿਤਾ ਵਰਗੇ ਵਿਅਕਤੀਆਂ ਨੂੰ ਅਜਿਹਾ ਲੱਗਦਾ ਹੈ ਕਿ ਹਮਲਾਵਰ ਵਿਵਹਾਰ ਕਰਨ ਵਿੱਚ ਕੁੱਝ ਗਲ਼ਤ ਨਹੀਂ ਹੈ, ਜਿਸ ਕਾਰਨ ਇਹ ਸਿਲਸਿਲਾ ਚੱਲਦਾ ਹੀ ਰਹਿੰਦਾ ਹੈ।
ਆਪਣੇ ਪਰਿਵਾਰ ਵਿੱਚ ਇਸ ਸਾਈਕਲ ਨੂੰ ਤੋੜਦਿਆਂ ਡਾਕਟਰ ਮੈਕਐਲਪਾਈਨ ਨੇ ਕਈ ਸਾਲ ਸਹਾਇਕ ਪਾਲਣ-ਪੋਸ਼ਣ ਦੇ ਤਰੀਕਿਆਂ ਨੂੰ ਸਾਂਝਾ ਕਰਨ ਅਤੇ ਇਸ ‘ਤੇ ਖੋਜ ਕਰਨ ਵਿੱਚ ਬਿਤਾਏ ਹਨ।
‘ਸਟੋਪ ਇੱਟ ਐਟ ਦਾ ਸਟਾਰਟ’ ਮੁਹਿੰਮ ਦੁਆਰਾ ਪ੍ਰਦਾਨ ਕੀਤੇ ਗਏ ਬਹੁਤ ਸਾਰੇ ਸਰੋਤ ਹਨ, ਜੋ ਤੁਹਾਨੂੰ ਅਣਜਾਣੇ ਬਹਾਨੇ ਪਛਾਣਨ, ਗੱਲਬਾਤ ਸ਼ੁਰੂ ਕਰਨ, ਅਤੇ ਤੁਹਾਡੇ ਬੱਚੇ ਦੇ ਜਵਾਬਾਂ ਦੁਆਰਾ ਨੈਵੀਗੇਟ ਕਰਨ ਵਿੱਚ ਮਦਦ ਕਰ ਸਕਦੇ ਹਨ।

ਤਾਂ ਆਓ ਆਪਣੇ ਬੱਚਿਆਂ ਨੂੰ ਦੂਜਿਆਂ ਦਾ ਆਦਰ ਕਰਨ ਵਾਲੇ ਵਿਵਹਾਰ ਬਾਰੇ ਸਿੱਖਿਅਤ ਕਰੀਏ। ਹਿੰਸਾ ਦੇ ਇਸ ਸਾਈਕਲ ਨੂੰ ਪਛਾਣ ਕੇ, ਅਸੀਂ ਇਸਨੂੰ ਸ਼ੁਰੂ ਵਿੱਚ ਹੀ ਰੋਕ ਸਕਦੇ ਹਾਂ ਅਤੇ ਇੱਕ ਵਧੀਆ ਰੋਲ ਮਾਡਲ ਬਣ ਸਕਦੇ ਹਾਂ।
ਜੇਕਰ ਤੁਸੀਂ ਜਾਂ ਤੁਹਾਡੇ ਕੋਈ ਜਾਣਕਾਰ ਜਿਨਸੀ ਉਤਪੀੜਨ ਜਾਂ ਹਮਲੇ ਦੁਆਰਾ ਪ੍ਰਭਾਵਿਤ ਹੋਏ ਹਨ, ਤਾਂ 1800RESPECT ਨੂੰ 1800 737 732 'ਤੇ ਕਾਲ ਕਰੋ ਜਾਂ 1800RESPECT.org.au 'ਤੇ ਜਾਓ। ਐਮਰਜੈਂਸੀ ਵਿੱਚ, 000 'ਤੇ ਕਾਲ ਕਰੋ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਰਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।


