ਜਦੋਂ ਤੁਸੀਂ ਕਿਸੇ ਸੁਪਰਮਾਰਕੀਟ ਵਿੱਚ ਜਾਂਦੇ ਹੋ, ਤਾਂ ਤੁਹਾਡੇ ਲਈ ਉਹਨਾਂ ਭੋਜਨ ਲੇਬਲਾਂ ਨੂੰ ਸਮਝਣਾ ਕਿੰਨਾ ਔਖਾ ਹੁੰਦਾ ਹੈ?
ਮਾਲਟੋਡੇਕਸਟ੍ਰੀਨ, ਕੋਰਨ ਸਿਰਪ, ਡੇਕਸਟ੍ਰੋਜ਼... ਇਹ ਕੁੱਝ ਨਾਂ ਉਹਨਾਂ 400 ਤਰੀਕਿਆਂ ਵਿੱਚੋਂ ਹਨ ਜੋ ਪੈਕ ਕੀਤੇ ਭੋਜਨ ਲੇਬਲ ਸ਼ੂਗਰ ਦਾ ਵਰਣਨ ਕਰਨ ਲਈ ਵਰਤੇ ਜਾਂਦੇ ਹਨ।
ਨਵੀਂ ਖੋਜ ਦਰਸਾਉਂਦੀ ਹੈ ਕਿ ਸੁਪਰਮਾਰਕੀਟ ਦੀਆਂ ਸ਼ੈਲਫਾਂ 'ਤੇ ਸਾਰੇ ਪੈਕ ਕੀਤੇ ਭੋਜਨਾਂ ਵਿੱਚੋਂ ਦੋ ਤਿਹਾਈ ਵਿੱਚ ਸ਼ੱਕਰ ਸ਼ਾਮਲ ਕੀਤੀ ਗਈ ਹੁੰਦੀ ਹੈ ਅਤੇ ਉਹਨਾਂ ਦੀ ਪਛਾਣ ਕਰਨਾ ਔਖਾ ਹੈ, ਕਿਉਂਕਿ ਬਹੁਤ ਸਾਰੇ ਵੱਖੋ-ਵੱਖਰੇ ਨਾਵਾਂ ਨੂੰ 'ਸ਼ੂਗਰ' ਸ਼ਬਦ ਦੇ ਬਦਲ ਵਜੋਂ ਵਰਤਿਆ ਜਾ ਸਕਦਾ ਹੈ।
ਡਾ: ਡੇਜ਼ੀ ਕੋਇਲ ਜਾਰਜ ਇੰਸਟੀਚਿਊਟ ਫਾਰ ਗਲੋਬਲ ਹੈਲਥ ਵਿੱਚ ਇੱਕ ਖੋਜ ਫੈਲੋ ਹਨ।
ਉਹ ਇੱਕ ਡਾਇਟੀਸ਼ੀਅਨ ਅਤੇ ਰਿਪੋਰਟ ਦੀ ਲੇਖਕ ਵੀ ਹਨ।
ਉਹਨਾਂ ਦਾ ਕਹਿਣਾ ਹੈ ਕਿ ਚੀਨੀ ਸਿਰਫ਼ ਆਈਸਕ੍ਰੀਮ ਅਤੇ ਚਾਕਲੇਟ ਵਿੱਚ ਨਹੀਂ ਹੁੰਦੀ ਹੈ।
ਇਹ ਸੁਆਦੀ ਸਾਸ ਅਤੇ ਡਿਪਸ, ਨਾਸ਼ਤੇ ਦੇ ਸੀਰੀਲਜ਼ ਅਤੇ ਦਹੀਂ ਵਿੱਚ ਵੀ ਹੈ ਜਿਸ ਨਾਲ ਬਚਪਨ ਤੋਂ ਹੀ ਮਿੱਠਾ ਖਾਣ ਦੀ ਆਦਤ ਪੈ ਸਕਦੀ ਹੈ।
ਹੈਲਥ ਸਟਾਰ ਰੇਟਿੰਗ ਸਿਸਟਮ 2026 ਵਿੱਚ ਸਮੀਖਿਆ ਲਈ ਤਿਆਰ ਹੈ ਪਰ ਸਿਰਫ 40 ਪ੍ਰਤੀਸ਼ਤ ਰਿਟੇਲਰ ਅਤੇ ਬ੍ਰਾਂਡ ਇਸ ਸਕੀਮ ਵਿੱਚ ਹਿੱਸਾ ਲੈ ਰਹੇ ਹਨ ਜੋ ਕਿ 70 ਪ੍ਰਤੀਸ਼ਤ ਦੇ ਪਾਲਣਾ ਬੈਂਚਮਾਰਕ ਤੋਂ ਹੇਠਾਂ ਹੈ।
ਡਾ: ਕੋਇਲ ਨੂੰ ਉਮੀਦ ਹੈ ਕਿ ਇੱਕ ਲਾਜ਼ਮੀ ਹੀਥ ਸਟਾਰ ਅਤੇ 'ਐਡਡ ਸ਼ੂਗਰ' ਲੇਬਲਿੰਗ ਪੇਸ਼ ਕਰਨ ਨਾਲ ਖਰੀਦਦਾਰਾਂ ਨੂੰ ਸੂਚਿਤ ਚੋਣਾਂ ਕਰਨ ਵਿੱਚ ਮਦਦ ਮਿਲੇਗੀ ਅਤੇ ਭੋਜਨ ਬ੍ਰਾਂਡਾਂ ਨੂੰ ਆਪਣੀ ਖੰਡ ਸਮੱਗਰੀ 'ਤੇ ਮੁੜ ਵਿਚਾਰ ਕਰਨ ਲਈ ਉਤਸ਼ਾਹਿਤ ਕੀਤਾ ਜਾ ਸਕੇਗਾ।