ਸਿਡਨੀ ਵਿੱਚ ਸਵੀਮਿੰਗ ਇੰਸਟੀਚਿਊਟ ਦੀ ਸੰਚਾਲਕ ਅਨੂ ਬੇਦੀ ਦਾ ਕਹਿਣਾ ਹੈ ਕਿ ਜੇਕਰ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਪਾਣੀ ਵਿਚ ਤੈਰਨਾ ਸਿਖਾਉਣਾ ਸ਼ੁਰੂ ਕਰ ਦਿੱਤਾ ਜਾਵੇ ਤਾਂ ਅਜਿਹੇ ਹਾਦਸਿਆਂ ਤੋਂ ਬਚਿਆ ਜਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ 3 ਮਹੀਨੇ ਦੇ ਬੱਚੇ ਨੂੰ ਵੀ ਪਾਣੀ ਵਿੱਚ ਜ਼ਿੰਦਗੀ ਬਚਾਉਣ ਦੇ ਗੁਰ ਸਿਖਾਏ ਜਾ ਸਕਦੇ ਹਨ।
ਕਾਬਿਲੇਗੌਰ ਹੈ ਕਿ ਅਨੂ ਬੇਦੀ ਦਾ ਇੰਸਟੀਚਿਊਟ ਨਿਊ ਸਾਊਥ ਵੇਲਜ਼ ਸਰਕਾਰ ਵਲੋਂ ਸਟੇਟ ਐਵਾਰਡ ਨਾਲ ਹਾਸਲ ਕਰਨ ਦੇ ਨਾਲ-ਨਾਲ ਸਥਾਨਕ ਅਤੇ ਕੌਮੀ ਪੱਧਰ ਉਤੇ ਕਈ ਸਨਮਾਨ ਪ੍ਰਾਪਤ ਕਰ ਚੁੱਕਾ ਹੈ।

Credit: Supplied by ANU BEDI