ਜਸਵੰਤ ਸਿੰਘ ਰਾਠੌਰ ਕਮੇਡੀ ਦੀ ਦੁਨੀਆ ਦਾ ਇੱਕ ਜਾਣਿਆ-ਪਛਾਣਿਆ ਨਾਂ ਹੈ। ਉਹਨਾਂ ਨੂੰ ਨਾ ਸਿਰਫ ਸਟੈਂਡ-ਅੱਪ ਕਮੇਡੀ ਅਤੇ ਮਿਮਿਕਰੀ ਲਈ ਜਾਣਿਆ ਜਾਂਦਾ ਹੈ ਬਲਕਿ ਅਦਾਕਾਰੀ ਅਤੇ ਗਾਇਕੀ ਵਿੱਚ ਵੀ ਉਹ ਆਪਣਾ ਸਿੱਕਾ ਜਮਾ ਚੁੱਕੇ ਹਨ।
ਆਪਣੇ ਕਮੇਡੀਅਨ ਬਣਨ ਦੇ ਸੁਪਨੇ ਤੋਂ ਲੈ ਕੇ ਕਾਮਯਾਬੀ ਤੱਕ ਦੇ ਸਫਰ ਬਾਰੇ ਗੱਲਬਾਤ ਕਰਦਿਆਂ ਉਹਨਾਂ ਦੱਸਿਆ ਕਿ ਉਹ ਬਚਪਨ ਤੋਂ ਹੀ ਫ਼ਿਲਮੀ ਦੁਨੀਆ ਅਤੇ ਫਿਲਮੀ ਸਿਤਾਰੀਆਂ ਤੋਂ ਕਾਫੀ ਪ੍ਰਭਾਵਿਤ ਹੁੰਦੇ ਸਨ।
ਵੀ.ਸੀ.ਆਰ ਉੱਤੇ ਫਿਲਮਾਂ ਦੇਖਣ ਵਾਲੇ ਦੌਰ ਦੀਆਂ ਯਾਦਾਂ ਦਾ ਜ਼ਿਕਰ ਕਰਦਿਆਂ ਉਹਨਾਂ ਉਸ ਸਮੇਂ ਨਾਲ ਜੁੜੀਆਂ ਕਈ ਰੋਮਾਂਚਕ ਗੱਲ੍ਹਾਂ ਸਾਂਝੀਆਂ ਕੀਤੀਆਂ।
ਸ਼੍ਰੀ ਰਾਠੌਰ ਦਾ ਮੰਨਣਾ ਹੈ ਕਿ ਉਹਨਾਂ ਲਈ ਕਾਮਯਾਬੀ ਦੇ ਅਸਲ ਮਾਇਨੇ ਪ੍ਰਸ਼ੰਸਕਾਂ ਦਾ ਪਿਆਰ ਅਤੇ ਉਹਨਾਂ ਦੇ ਮਨਪਸੰਦੀਦਾ ਸਿਤਾਰਿਆਂ ਵੱਲੋਂ ਮਿਲਣ ਵਾਲੀ ਪਛਾਣ ਹੈ।

Jaswant Singh Rathore at SBS Studio, Melbourne. Credit: SBS.
ਲੁਧਿਆਣਾ ਦੇ ਸਰਕਾਰੀ ਕਾਲਜ਼ ਤੋਂ ਮੁੰਬਈ ਪਹੁੰਚਣ ਦੇ ਸਫ਼ਰ ਨੂੰ ਜਸਵੰਤ ਸਿੰਘ ਰਾਠੌਰ ਕਿੰਝ ਬਿਆਨ ਕਰਦੇ ਹਨ ਇਹ ਜਾਣਨ ਲਈ ਪੇਜ਼ ਉੱਪਰ ਸਾਂਝੀ ਕੀਤੀ ਗਈ ਇੰਟਰਵਿਊ ਸੁਣੋ..