ਪੰਜਾਬ ਦੇ ਸੁਨਾਮ/ਪਟਿਆਲ਼ੇ ਦੇ ਪਿਛੋਕੜ ਵਾਲ਼ੇ ਤਾਰੁਸ਼ ਦੇ ਮਾਪਿਆਂ ਲਈ ਤਾਰੁਸ਼ ਦਾ ਸ਼ਤਰੰਜ ਵਿੱਚ ਸਟੇਟ ਚੈਂਪੀਅਨ ਬਣਨਾ ਇੱਕ ਮਾਣ ਵਾਲ਼ੀ ਗੱਲ ਹੈ।
ਤਕਰੀਬਨ 7-ਮਹੀਨੇ ਪਹਿਲਾਂ ਪਰਵਾਸ ਕਰਕੇ ਆਇਆ ਇਹ ਪਰਿਵਾਰ ਇਸ ਵੇਲ਼ੇ ਜਿੱਥੇ ਆਸਟ੍ਰੇਲੀਆ ਵਿੱਚ ਆਪਣੀ ਸਥਾਪਤੀ ਲਈ ਯਤਨਸ਼ੀਲ ਹੈ ਓਥੇ ਉਹ ਆਪਣੇ ਬੱਚੇ ਦੇ ਸ਼ਤਰੰਜ ਦੇ ਸ਼ੌਕ ਨੂੰ ਵੀ ਜਿਉਂਦਾ ਰੱਖਣਾ ਚਾਹੁੰਦਾ ਹੈ।
ਤਾਰੁਸ਼ ਦੀ ਮਾਂ ਸ਼ਿਲਪੀ ਜਿੰਦਲ ਨੇ ਐਸ ਬੀ ਐਸ ਨੂੰ ਦੱਸਿਆ ਕਿ ਕੋਵਿਡ ਤਾਲਾਬੰਦੀ ਦੌਰਾਨ 'ਘਰ ਵਿੱਚ ਹੀ ਰਹਿਣ ਕਰਕੇ' ਉਸਦਾ ਧਿਆਨ 'ਇਨਡੋਰ' ਖੇਡਾਂ ਵਿੱਚ ਰਿਹਾ ਜਿਸ ਵਿੱਚ ਸ਼ਤਰੰਜ ਸਭ ਤੋਂ ਅਹਿਮ ਸੀ।
"ਅਸੀਂ ਚਾਹੁੰਦੇ ਹਾਂ ਕਿ ਪੜ੍ਹਾਈ ਦੇ ਨਾਲ਼-ਨਾਲ਼ ਤਰੁਸ਼ ਚੈੱਸ ਦੇ ਖੇਤਰ ਵਿੱਚ ਵੀ ਅੱਗੇ ਵਧੇ," ਉਨ੍ਹਾਂ ਕਿਹਾ।
ਇਸ ਗੱਲਬਾਤ ਦੌਰਾਨ ਉਨ੍ਹਾਂ ਵੈਸਟ ਟੋਰਰੈਂਸ ਚੈੱਸ ਕਲੱਬ ਦਾ ਵੀ ਧੰਨਵਾਦ ਕੀਤਾ ਜਿੰਨਾ ਦੀ ਸਹਾਇਤਾ ਨਾਲ਼ ਤਰੁਸ਼ ਵੱਖੋ-ਵੱਖਰੇ ਟੂਰਨਾਮੈਂਟਾਂ ਵਿੱਚ ਸ਼ਮੂਲੀਅਤ ਕਰਦਾ ਹੈ।
ਤਾਰੁਸ਼ ਅਤੇ ਸ਼ਿਲਪੀ ਜਿੰਦਲ ਨਾਲ਼ ਗੱਲਬਾਤ ਸੁਣਨ ਲਈ ਇਸ ਆਡੀਓ ਲਿੰਕ ਉੱਤੇ ਕਲਿਕ ਕਰੋ......



