ਆਸਟ੍ਰੇਲੀਆ ਵਿੱਚ ਕਿਸੇ ਵੀ ਸਰੋਤ ਤੋਂ ਕਮਾਈ ਕਰਨ ਵਾਲੇ ਵਿਅਕਤੀ ਲਈ ਟੈਕਸ ਰਿਟਰਨ ਫਾਇਲ ਕਰਨਾ ਲਾਜ਼ਮੀ ਹੈ।
ਸਰਕਾਰੀ ਵਿਭਾਗ ਦੀ ਵੈਬਸਾਈਟ ਵਲੋਂ ਉਪਲੱਬਧ ਜਾਣਕਾਰੀ ਮੁਤਾਬਕ ਤੁਹਾਨੂੰ 31 ਅਕਤੂਬਰ ਤੱਕ ਟੈਕਸ ਰਿਟਰਨ ਅਪਲਾਈ ਕਰਨਾ ਚਾਹੀਦਾ ਹੈ।
ਹਰ ਸਾਲ ਵਿਭਾਗ ਵਲੋਂ ਟੈਕਸ ਰਿਟਰਨ ਨੂੰ ਲੈ ਕੇ ਕੁੱਝ ਬਦਲਾਵ ਕੀਤੇ ਜਾਂਦੇ ਹਨ।
ਸਿਡਨੀ ਤੋਂ ਪੇਸ਼ੇਵਰ ਅਕਾਊਂਟੈਂਟ ਹਰਜੀਤ ਸਿੰਘ ਨੇ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਇੰਨ੍ਹਾਂ ਬਦਲਾਵਾਂ ਬਾਰੇ ਸੰਖੇਪ ਵਿੱਚ ਜਾਣਕਾਰੀ ਸਾਂਝੀ ਕੀਤੀ।

Harjit Singh is the founder of AIAFintax Accounting Practice. Credit: Supplied by Harjit Singh
ਇਸ ਦਾ ਮਤਲਬ ਇਹ ਹੈ ਕਿ ਇਸ ਵਾਰ ਘੱਟ ਟੈਕਸ ਰਿਟਰਨ ਦੀ ਉਮੀਦ ਕੀਤੀ ਜਾ ਸਕਦੀ ਹੈ।
ਹਾਲਾਂਕਿ 66,667 ਡਾਲਰ ਤੱਕ ਦੀ ਸਾਲਾਨਾ ਕਮਾਈ ਕਰਨ ਵਾਲਿਆਂ ਨੂੰ ਉਹਨਾਂ ਦੀ ਕਮਾਈ ਦੇ ਅਨੁਸਾਰ ਆਫਸੈੱਟ ਦਿੱਤਾ ਜਾਵੇਗਾ।
ਜੋ ਲੋਕ ਪਹਿਲੀ ਵਾਰ ਟੈਕਸ ਰਿਟਰਨ ਫਾਈਲ ਕਰਨ ਜਾ ਰਹੇ ਹਨ ਉਹਨਾਂ ਲਈ ਹਰਜੀਤ ਸਿੰਘ ਨੇ ਕੁੱਝ ਸੁਝਾਅ ਸਾਂਝੇ ਕੀਤੇ ਹਨ।
ਇਹ ਸੁਝਾਅ ਕੀ ਹਨ ਇਹ ਜਾਨਣ ਲਈ ਇਹ ਇੰਟਰਵਿਊ ਸੁਣੋ..