22 ਸਾਲ੍ਹਾਂ ਦੀ ਉਮਰ ਵਿੱਚ 'ਮੈਰੀਬਿਨੋਂਗ' ਤੋਂ ਮੇਅਰ ਚੁਣੇ ਜਾਣ ਤੇ ਐਂਥਨੀ ਟਰੈਨ ਨੇ ਆਸਟ੍ਰੇਲੀਆ ਦੇ ਇਤਿਹਾਸ ਦੇ ਸਭ ਤੋਂ ਘੱਟ ਉਮਰ ਦੇ ਮੇਅਰ ਦਾ ਰਿਕਾਰਡ ਬਣਾਇਆ ਸੀ।
ਮੈਲਬੌਰਨ ਦੇ ਇਸ ਅੰਦਰੂਨੀ ਸਬੱਰਬ ਵਿੱਚ ਵਿਭਿੰਨ ਆਬਾਦੀ ਹੈ ਜਿੱਥੇ ਵਿਅਤਨਾਮੀ ਭਾਈਚਾਰੇ ਦਾ ਦਬਦਬਾ ਹੈ।
ਐਂਥਨੀ ਟਰੈਨ ਦਾ ਕਹਿਣਾ ਹੈ ਕਿ ਉਹਨਾਂ ਅੰਦਰ ਆਪਣੇ ਭਾਈਚਾਰੇ ਲਈ ਕੁੱਝ ਕਰਨ ਦੀ ਇੱਛਾ ਨੇ ਉਹਨਾਂ ਨੂੰ ਕੌਂਸਲਰ ਬਣਨ ਲਈ ਪ੍ਰੇਰਿਤ ਕੀਤਾ ਸੀ।
ਪਰ ਉਹਨਾਂ ਦੱਸਿਆ ਕਿ ਉਹਨਾਂ ਦੇ ਇਸ ਸਫ਼ਰ ਵਿੱਚ ਕਈ ਰੁਕਾਵਟਾਂ ਵੀ ਆਈਆਂ ਸਨ।
'ਸਕੈਨਲਨ ਫਾਊਂਡੇਸ਼ਨ ਰਿਸਰਚ ਇੰਸਟੀਚਿਊਟ' ਦੀ ਇੱਕ ਨਵੀਂ ਰਿਪੋਰਟ ਜਿਸਦਾ ਸਿਰਲੇਖ ‘ਯੂ ਕਾਂਟ ਬੀ ਵਟ ਯੂ ਕਾਂਟ ਸੀ’ ਹੈ, ਕੈਰੋਲਿਨ ਜ਼ੀਲਿਨਸਕੀ ਉਸ ਦੀ ਲੇਖਕ ਅਤੇ ਇੱਕ ਪੱਤਰਕਾਰ ਹੈ।
ਉਹਨਾਂ ਦਾ ਕਹਿਣਾ ਹੈ ਕਿ ਪ੍ਰਵਾਸੀ ਭਾਈਚਾਰਿਆਂ ਦੇ ਲੋਕਾਂ ਨੂੰ ਰਾਜਨੀਤਿਕ ਪ੍ਰਣਾਲੀ ਵਿੱਚ ਸ਼ਾਮਲ ਹੋਣ ਲਈ ਕਈ ਰੁਕਾਵਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ - ਜਿਸ ਵਿੱਚ ਭਾਸ਼ਾ, ਸਿੱਖਿਆ, ਅਤੇ ਪੇਸ਼ੇਵਰ ਨੈਟਵਰਕ ਅਤੇ ਸਰੋਤਾਂ ਦੀ ਘਾਟ ਸ਼ਾਮਲ ਹੈ।
ਰਿਪੋਰਟ ਲੇਖਕ ਕੈਰੋਲੀਨ ਜ਼ੀਲਿਨਸਕੀ ਨੇ ਇਹਨਾਂ ਰੁਕਾਵਟਾਂ ਨਾਲ ਨਜਿੱਠਣ ਲਈ ਸਿਫ਼ਾਰਸ਼ਾਂ ਦੀ ਇੱਕ ਲੜੀ ਵਿਕਸਿਤ ਕੀਤੀ ਹੈ।
ਇਹ ਸਿਫਾਰਸ਼ਾਂ ਕਿਹੜੀਆਂ ਹਨ ਇਹ ਸੁਨਣ ਲਈ ਪੇਜ ਉੱਪਰ ਸਾਂਝੀ ਕੀਤੀ ਗਈ ਆਡੀਓ ਰਿਪੋਰਟ ਸੁਣੋ।




