Watch FIFA World Cup 2026™

LIVE, FREE and EXCLUSIVE

ਕਵਿਤਾ: ਇਕ ਅਣਜੰਮੀ ਧੀ ਦੀ ਪੁਕਾਰ

Baby sleeping

ਪੇਸ਼ ਹੈ ਜੱਸ ਟਿਵਾਣਾ ਧਾਲੀਵਾਲ ਦੀ ਜ਼ੁਬਾਨੀ, ਉਨ੍ਹਾਂ ਦੁਆਰਾ ਲਿਖੀ ਕਵਿਤਾ, 'ਇਕ ਅਣਜੰਮੀ ਧੀ ਦੀ ਪੁਕਾਰ'


Published

Updated

By Manpreet K Singh

Source: SBS




Share this with family and friends


ਪੇਸ਼ ਹੈ ਜੱਸ ਟਿਵਾਣਾ ਧਾਲੀਵਾਲ ਦੀ ਜ਼ੁਬਾਨੀ, ਉਨ੍ਹਾਂ ਦੁਆਰਾ ਲਿਖੀ ਕਵਿਤਾ, 'ਇਕ ਅਣਜੰਮੀ ਧੀ ਦੀ ਪੁਕਾਰ'


ਨਾ ਸਾਹਾਂ ਦੀਆਂ ਤੰਦਾਂ ਤੋੜ ਬਾਬਲਾ,

ਮੈਂ ਤੇਰੇ ਹੀ ਜਿਗਰ ਦਾ ਟੁਕੜਾ ਹਾਂ ਤੈਂਨੂੰ ਝੰਜੋੜ ਸਕਦੀ ਆਂ

ਮੈਨੂੰ ਇਕ ਵਾਰ ਇਸ ਰੰਗਲੀ ਦੁਨੀਆਂ ਤੇ ਤਾਂ ਆ ਲੈਣ ਦੇ

 ਮੈਂ ਵੀ ਤੇਰੀ ਇਕ ਪਹਿਚਾਣ ਹੋ ਸਕਦੀ ਆਂ

ਜਿੰਨੀ ਪੁੱਤਾਂ ਦੀ ਹੈ ਲੋੜ ਇਸ ਜੱਗ ਨੂੰ,

ਓਨੀ ਧੀਆਂ ਦੀ ਵੀ ਹੈ ਥੋੜ ਇਸ ਜੱਗ ਨੂੰ,

ਕੌਣ ਬੰਨੁ ਵੀਰ ਦੇ ਰੱਖੜੀ ਤੇ ਭਾਬੀ ਬਣ ਸੂਰਮਾ ਪਾਊਗੀ,

ਕੌਣ ਸੇਹਰਾ ਬੰਨੂ ਤੇ ਪਾਣੀ ਵਾਰੂ, ਕੌਣ ਘੋੜੀ ਨੂੰ ਦਾਲ ਖਵਾਉਗੀ,

ਕੌਣ ਮਾਂ ਬਣ ਸਾਰੇ ਚਾਅ ਕਰੂ, ਦਾਦੀ ਨਾਨੀ ਬਣ ਚੂਰੀਅਆਂ ਕੁੱਟੂ,

ਕੌਣ ਮਾਮੀ ਮਾਸੀ ਚਾਚੀ ਤਾਈ ਬਣ ਲਾਡ ਲਡਾਉਗੀ

ਮੇਰੀ ਬਿਨਾਂ ਇਹ ਸਬ ਰਿਸ਼ਟਦਾਰੀਆਂ ਪੂਰੀਆਂ ਨੀ ਹੋ ਸਕਦੀਆਂ,

ਮੈਨੂੰ ਇਕ ਵਾਰ ਇਸ ਖੂਬਸੂਰਤ ਜ਼ਿੰਦਗੀ ਦਾ ਬੂਹਾ ਤਾਂ ਖੋਲ ਲੈਣ ਦੇ,

ਮੈਂ ਇਹ ਸਬ ਰਿਸ਼ਤਿਆਂ ਦੀ ਅਟੁੱਟ ਡੋਰ ਹੋ ਸਕਦੀ ਆਂ

ਜੇ ਪੁੱਤਾਂ ਨਾਲ ਚਲਦਾ ਤੇਰਾ ਵੰਸ਼ ਸਾਰਾ

 ਤਾਂ ਧੀ ਬਿਨਾ ਵੀ ਨੀ ਅੱਗੇ ਵੱਧ ਸਕਦਾ ਇਹ ਜਹਾਨ ਪਿਆਰਾ,

ਬਣ ਸੌਰੇ ਤੇ ਪੇਕਿਆਂ ਦਾ ਥੰਮ ਵਰਗਾ ਸਹਾਰਾ,

ਧੀਆਂ ਹੀ ਲੈਕੇ ਆਉਣ ਬਹਾਰਾਂ ਹਰ ਮੌਸਮ ਦੀਆਂ

ਮੈਨੂੰ ਇਕ ਵਾਰ ਇਸ ਰੰਗ ਬਰੰਗੀ ਦੁਨੀਆਂ ਦੇ ਰੰਗ ਚ ਤਾਂ ਰੰਗ ਜਾਣ ਦੇ,

ਮੈਂ ਤੇਰੀ ਤਕਦੀਰ ਚਮਕਾ ਕੇ, ਤੇਰੇ ਘਰ ਦੀਆਂ ਖੁਸ਼ੀਆਂ ਦਾ ਹਮਦਮ ਹੋ ਸਕਦੀ ਆਂ

ਕਾਮਯਾਬੀ ਦੇ ਸ਼ਿਖਰਾਂ ਨੂੰ ਛੋਹ ਰਹੀਆਂ ਨੇ ਧੀਆਂ, ਲੰਬੀ ਮਾਰ ਅਸਮਾਨ ਉਡਾਰੀ,

ਮੋਢੇ ਨਾਲ ਮੋਡਾ ਲਾ ਕੇ ਹਰ ਖੇਤਰ ਵਿਚ ਹੈ ਸਫਲਤਾ ਦੀ ਮੱਲ ਮਾਰੀ,

ਮੈਂ ਇਸ ਦੁਨੀਆਂ ਨੂੰ ਇਕ ਹੋਰ ਕਲਪਨਾ, ਕਿਰਨ ਬੇਦੀ, ਅੰਮ੍ਰਿਤਾ ਪ੍ਰੀਤਮ, ਨੀਰਜ ਭਨੋਟ ਤੇ ਸਾਨਿਯਾ ਮਿਰਜ਼ਾ ਦੇ ਚਮਕਾ ਸਕਦੀ ਆਂ

ਮੈਨੂੰ ਇਕ ਵਾਰ ਇਸ ਖੂਬਸੂਰਤ ਦੁਨੀਆਂ ਨੂੰ ਤੱਕ ਲੈਣ ਦੇ,

ਮੈਂ ਤੇਰੇ ਨਾਮ ਨੂੰ ਇਸ ਦੁਨੀਆਂ ਚ ਰੁਸ਼ਨਾ ਸਕਦੀ ਆਂ

ਮੇਰੇ ਨਾਲ ਹੀ ਨੇ ਰੌਣਕਾਂ ਤੇਰੇ ਵੇਹੜੇ ਦੀਆਂ,

ਤੀਆਂ ਤੇ ਤਰਿੰਜਣਾਂ ਲੱਗਣ ਛਾਵੇਂ ਬੋਹੜ ਦੀਆਂ,

ਮੇਰੇ ਨਾਲ ਚਲਦਾ ਵਪਾਰ ਸਾਰਾ,

ਹੋਰ ਕੌਣ ਲਉ ਹਾਰ ਸ਼ਿੰਗਾਰ, ਗਿਹਣੇ, ਰੰਗਦਾਰ ਫੁੱਲਕਾਰੀਆਂ ਤੇ ਪਵਾਊ ਘੱਗਰਿਆਂ ਤੇ ਮੋਰਨੀਆਂ,

ਮੇਰੇ ਬਿਨਾ ਚਾਦਰਾਂ ਦੀਆਂ ਘੜਾਈਆਂ ਤੇ ਕੁੜਮਾਈਆਂ ਪੂਰੀਆਂ ਨੀ ਹੋ ਸਕਦੀਆਂ

ਮੈਨੂੰ ਇਕ ਵਾਰ ਚੰਨ ਸੂਰਜ ਨੂੰ ਤਾਂ ਤੱਕ ਲੈਣ ਦੇ

ਮੈਂ ਤੇਰੇ ਘਰ ਦੀਆਂ ਖੁਸ਼ੀਆਂ ਦੀ ਲੋੜ ਹੋ ਸਕਦੀ ਆਂ

ਹੌਂਸਲੇ ਤੇ ਚੌੜੀ ਛਾਤੀ ਨਾਲ ਗੱਜ ਵੱਜ ਕੇ ਕਰ ਇਸਤਕਬਾਲ ਮੇਰਾ ,

ਧੀ ਤੇ ਪੁੱਤ ਦੋਵੇ ਹੀ ਨੇ ਅਨਮੋਲ,

ਖੁਸ਼ੀਆਂ ਨਾਲ ਭਰ ਦੇਣਗੇ ਤੇਰੇ ਘਰ ਦਾ ਵੇਹੜਾ,

ਮੇਰੇ ਜੰਮਣ ਤੇ ਰੱਜ ਕੇ ਲੈ ਤੇ ਦੇ ਵਧਾਈ ਤੇ ਨੱਚ ਨੱਚ ਪੱਟ ਦੀ ਵੇਹੜਾ

ਮੈਂ ਤੇਰੀ ਫੁਲਵਾੜੀ ਦਾ ਸੋਹਣਾ ਤੇ ਮਨਮੋਹਣਾ, ਇੱਕ ਫੁੱਲ ਹੋਰ ਹੋ ਸਕਦੀ ਆਂ,

ਮੈਨੂੰ ਇਕ ਵਾਰ ਮਾਂ ਦੀ ਗੋਦੀ ਦਾ ਨਿੱਘ ਤਾਂ ਹੰਡਾ ਲੈਣ ਦੇ,

ਮੈਂ ਤੇਰੇ ਬਾਗ਼ਾਂ ਵਿਚ ਖੁਸ਼ੀ ਨਾਲ ਝੂਮਦਾ ਇੱਕ ਕਲਿਹਰੀ ਮੋਰ ਹੋ ਸਕਦੀ ਆਂ

Click on the audio link above to hear the poem, as presented by it's author.

Listen to SBS Punjabi Monday to Friday at 9 pm. Follow us on Facebook and Twitter


Latest podcast episodes

Follow SBS Punjabi

Download our apps

Watch on SBS

Punjabi News

Watch now