SKIP TO MAIN CONTENT

ਪ੍ਰਵਾਸੀ ਪੰਜਾਬੀ ਭਾਈਚਾਰੇ ਨੂੰ ਮਾਨਸਿਕ ਸਿਹਤ ਪ੍ਰਤੀ ਜਾਗੂਰਕ ਹੋਣ ਦੀ ਲੋੜ: ਬਲਦੇਵ ਸਿੰਘ ਮੱਟਾ

Baldev S Mutta Mental Health.png
ਐਸ ਬੀ ਐਸ ਮੈਲਬਰਨ ਸਟੂਡੀਓ ਵਿਖੇ ਗੱਲਬਾਤ ਕਰਦੇ ਹੋਏ ਸ. ਬਲਦੇਵ ਸਿੰਘ ਮੱਟਾ। Credit: SBS

ਸ.ਬਲਦੇਵ ਸਿੰਘ ਮੱਟਾ, ਪਿਛਲੇ ਕਰੀਬ ਸਾਢੇ ਤਿੰਨ ਦਹਾਕਿਆਂ ਤੋਂ ਕੈਨੇਡਾ ਵਿੱਚ ਪੰਜਾਬੀ ਕਮਿਊਨਿਟੀ ਹੈਲਥ ਸਰਿਵਸਿਜ਼ ਦੇ ਰਾਹੀਂ ਪ੍ਰਵਾਸੀ ਭਾਈਚਾਰੇ ਨੂੰ ਮਾਨਸਿਕ ਸਿਹਤ ਅਤੇ ਸੁਖਾਵੇਂ ਪਰਵਿਾਰਕ ਸਬੰਧਾਂ ਲਈ ਮਾਹਿਰਾਨਾ ਸੇਵਾਵਾਂ ਮੁਹੱਈਆ ਕਰਵਾ ਰਹੇ ਹਨ। ਪਿਛਲੇ ਦਿਨੀਂ ਆਸਟ੍ਰੇਲੀਆ ਪੁੱਜੇ ਸ. ਮੱਟਾ ਨੇ ਐਸ ਬੀ ਐਸ ਜ਼ਰੀਏ ਪੰਜਾਬੀ ਭਾਈਚਾਰੇ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਜੇਕਰ ਪਰਿਵਾਰਾਂ ਵਿੱਚ ਭਾਵਨਾਤਮਿਕ ਤੌਰ ’ਤੇ ਇੱਕ-ਦੂਜੇ ਨੂੰ ਸਮਝਿਆ ਜਾਵੇ ਤਾਂ ਮਾਨਸਿਕ ਸਿਹਤ ਸਮੱਸਿਆ ਕਾਫੀ ਹੱਦ ਤੱਕ ਹੱਲ ਹੋ ਸਕਦੀ ਹੈ।

Published

By Patras Masih

Presented by Patras Masih

Source: SBS

Skip to podcast episode content

ਸ.ਬਲਦੇਵ ਸਿੰਘ ਮੱਟਾ, ਪਿਛਲੇ ਕਰੀਬ ਸਾਢੇ ਤਿੰਨ ਦਹਾਕਿਆਂ ਤੋਂ ਕੈਨੇਡਾ ਵਿੱਚ ਪੰਜਾਬੀ ਕਮਿਊਨਿਟੀ ਹੈਲਥ ਸਰਿਵਸਿਜ਼ ਦੇ ਰਾਹੀਂ ਪ੍ਰਵਾਸੀ ਭਾਈਚਾਰੇ ਨੂੰ ਮਾਨਸਿਕ ਸਿਹਤ ਅਤੇ ਸੁਖਾਵੇਂ ਪਰਵਿਾਰਕ ਸਬੰਧਾਂ ਲਈ ਮਾਹਿਰਾਨਾ ਸੇਵਾਵਾਂ ਮੁਹੱਈਆ ਕਰਵਾ ਰਹੇ ਹਨ। ਪਿਛਲੇ ਦਿਨੀਂ ਆਸਟ੍ਰੇਲੀਆ ਪੁੱਜੇ ਸ. ਮੱਟਾ ਨੇ ਐਸ ਬੀ ਐਸ ਜ਼ਰੀਏ ਪੰਜਾਬੀ ਭਾਈਚਾਰੇ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਜੇਕਰ ਪਰਿਵਾਰਾਂ ਵਿੱਚ ਭਾਵਨਾਤਮਿਕ ਤੌਰ ’ਤੇ ਇੱਕ-ਦੂਜੇ ਨੂੰ ਸਮਝਿਆ ਜਾਵੇ ਤਾਂ ਮਾਨਸਿਕ ਸਿਹਤ ਸਮੱਸਿਆ ਕਾਫੀ ਹੱਦ ਤੱਕ ਹੱਲ ਹੋ ਸਕਦੀ ਹੈ।

ਉਨ੍ਹਾਂ ਕਿਹਾ ਕਿ ਬੇਸ਼ੱਕ ਪਿਛਲੇ ਸਾਲਾਂ ਦੇ ਮੁਕਾਬਲੇ ਹਾਲਾਤ ਕੁਝ ਬਦਲੇ ਹਨ ਪਰ ਪੰਜਾਬੀ ਭਾਈਚਾਰੇ ਨੂੰ ਮਾਨਸਿਕ ਸਿਹਤ ਪ੍ਰਤੀ ਅਜੇ ਵੀ ਹੋਰ ਜਾਗਰੂਕ ਹੋਣ ਦੀ ਜਰੂਰਤ ਹੈ।

ਵਿਦੇਸ਼ਾਂ ਵਿੱਚ ਜੰਮੇ-ਪਲ਼ੇ ਅੱਲੜ ਉਮਰ ਦੇ ਧੀਆਂ-ਪੁੱਤਰਾਂ ਨਾਲ ਪ੍ਰਵਾਸੀ ਮਾਪਿਆਂ ਦੇ ਦੋਸਤਾਨਾ ਸਬੰਧਾਂ ਨੂੰ ਸਮੇਂ ਦੀ ਲੋੜ ਦੱਸਦਿਆਂ ਸ. ਮੱਟਾ ਨੇ ਪੰਜਾਬ ਤੋਂ ਆਉਣ ਵਾਲੇ ਬਜ਼ੁਰਗਾਂ ਲਈ ਵੀ ਨੁਕਤੇ ਸਾਂਝੇ ਕੀਤੇ ਹਨ ਕਿ ਉਹ ਵਿਦੇਸ਼ਾਂ ਵਿੱਚ ਪੈਦਾ ਹੋਏ ਪੋਤੇ-ਦੋਹਤਿਆਂ ਨਾਲ ਕਿਸ ਤਰ੍ਹਾਂ ਆਪਣੀ ਸਾਂਝ ਵਧਾ ਸਕਦੇ ਹਨ।

🔊 ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Stream now