'ਅਣਡਿੱਠੀ ਦੁਨੀਆ': ਇੱਕ ਘੁਮੱਕੜ ਪੰਜਾਬੀ ਲੇਖਕ ਦਾ ਸਫ਼ਰਨਾਮਾ

Source: Supplied
ਗਿੰਨੀ ਸਾਗੂ ਇੱਕ 'ਘੁਮੱਕੜ' ਤਬੀਅਤ ਦਾ ਪੰਜਾਬੀ ਲੇਖਕ ਹੈ। ਪਿਛਲੇ 10 ਸਾਲਾਂ ਤੋਂ ਦੁਨੀਆ ਘੁੰਮਣ ਦੇ ਮਨਸੂਬੇ ਬਣਾਉਂਦਿਆਂ ਉਹ ਹੁਣ ਤੱਕ ਅਮਰੀਕਾ ਅਤੇ ਭਾਰਤ ਦੀ ਤਸੱਲੀ ਨਾਲ ਸੈਰ ਕਰ ਚੁੱਕਿਆ ਹੈ। ਆਪਣੀ ਯਾਤਰਾ ਦੇ ਅਹਿਮ ਪਲਾਂ ਨੂੰ ਡਾਇਰੀ ਵਿੱਚੋਂ ਕੱਢਕੇ ਹੁਣ ਉਸਨੇ ਕਿਤਾਬੀ ਰੂਪ ਦਿੱਤਾ ਹੈ। ਇਸ ਸਫ਼ਰ ਦੌਰਾਨ ਬਿਤਾਏ ਪਲਾਂ ਨੂੰ ਸਾਂਭਦਿਆਂ ਉਸਨੇ ਇਸ ਕਿਤਾਬ ਦਾ ਨਾਂ 'ਅਣਡਿੱਠੀ ਦੁਨੀਆ' ਰੱਖਿਆ ਹੈ।
Share