ਪਾਰਕ ਜਾਂ ਕਮਿਊਨਿਟੀ ਸੈਂਟਰ ਦੋ ਅਜਿਹੀਆਂ ਥਾਵਾਂ ਹਨ ਜਿੱਥੇ ਭਾਰਤ ਤੋਂ ਆਏ ਪੰਜਾਬੀ ਮਾਪੇ ਆਪਣਾਂ ਜ਼ਿਆਦਾਤਰ ਸਮਾਂ ਬਤੀਤ ਕਰਨਾ ਪਸੰਦ ਕਰਦੇ ਹਨ।
ਆਪਣੇ ਹਮ-ਉਮਰਾਂ ਨਾਲ ਮਿਲਕੇ ਉਹ ਇੱਥੇ ਹਾਸਾ-ਮਾਖੌਲ ਕਰਦਿਆਂ ਦਿਨ ਭਰ ਦੀ ਥਕਾਵਟ ਅਤੇ ਬੋਰੀਅਤ ਨੂੰ ਭੁਲਾ ਦਿੰਦੇ ਹਨ।
ਕੁੱਝ ਅਜਿਹੇ ਹੀ ਭਾਈਚਾਰੇ ਦੇ ਮੈਂਬਰਾਂ ਨਾਲ ਐਸ.ਬੀ.ਐਸ ਪੰਜਾਬੀ ਵੱਲੋਂ ਗੱਲਬਾਤ ਕੀਤੀ ਗਈ।
ਗੱਲਬਾਤ ਦੌਰਾਨ ਉਹਨਾਂ ਦੱਸਿਆ ਕਿ ਉਹ ਆਸਟ੍ਰੇਲੀਆ ਵਿੱਚ ਆਪਣੇ ਦੋਸਤਾਂ ਨੂੰ ਮਿਲਕੇ ਬਹੁਤ ਖੁਸ਼ ਹੁੰਦੇ ਹਨ।
ਹਾਲਾਂਕਿ ਉਹਨਾਂ ਦਾ ਮੰਨਣਾ ਹੈ ਕਿ ਭਾਰਤ ਲਈ ਉਹਨਾਂ ਦੇ ਦਿਲ ਵਿੱਚ ਇੱਕ ਖ਼ਾਸ ਥਾਂ ਹੈ ਪਰ ਉਹ ਆਸਟ੍ਰੇਲੀਆ ਨੂੰ ਵੀ ਹੁਣ ਆਪਣਾ ਘਰ ਮੰਨਦੇ ਹਨ।
ਇਕੱਠੇ ਹੋ ਕੇ ਉਹ ਕਿਹੜੀਆਂ ਗੱਲ੍ਹਾਂ ਕਰਦੇ ਹਨ ਅਤੇ ਕਿਵੇਂ ਠਹਾਕੇ ਲਾਉਂਦੇ ਹਨ, ਇਹ ਸੁਨਣ ਲਈ ਪੇਜ ਉਪਰ ਸਾਂਝੀ ਕੀਤੀ ਗਈ ਆਡੀਓ ਰਿਪੋਰਟ ਸੁਣੋ।




