ਦਲਬੀਰ ਸਿੰਘ ਸਾਲ 2025 ਵਿੱਚ ਹੋਈਆਂ ਆਸਟ੍ਰੇਲੀਅਨ ਸਿੱਖ ਖੇਡਾਂ ਵਿੱਚ ਵੀ ਭਾਗ ਲੈ ਚੁੱਕੇ ਹਨ।ਉਸ ਵੇਲੇ ਵੀ ਉਨ੍ਹਾਂ ਦੇ ਪਰਿਵਾਰ ਦੀਆਂ ਤਿੰਨ ਪੀੜ੍ਹੀਆਂ ਨੇ ਇਕੱਠੇ 5 ਕਿਲੋਮੀਟਰ ਦੌੜ ਵਿੱਚ ਹਿੱਸਾ ਲਿਆ ਸੀ। 80 ਸਾਲ ਤੋਂ ਵੱਧ ਉਮਰ ਦੇ ਦਲਬੀਰ ਸਿੰਘ ਆਪਣੇ ਪੁੱਤਰ ਹਰਦੀਪ ਸਿੰਘ (45) ਅਤੇ ਦੋ ਪੋਤਿਆਂ, 17 ਸਾਲਾ ਸੁਜਾਨ ਸਿੰਘ ਅਤੇ 10 ਸਾਲਾ ਸਰੂਪ ਸਿੰਘ ਦੇ ਨਾਲ ਦੌੜਦੇ ਨਜ਼ਰ ਆਏ ਸਨ।
ਹਰਦੀਪ ਸਿੰਘ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ, “ਮੇਰੇ ਪਿਤਾ ਦਲਬੀਰ ਸਿੰਘ ਅਜੇ ਵੀ ਬਹੁਤ ਤੰਦਰੁਸਤ ਹਨ ਅਤੇ ਰੋਜ਼ਾਨਾ ਲਗਭਗ 20 ਕਿਲੋਮੀਟਰ ਤੱਕ ਤੁਰਦੇ ਜਾਂ ਦੌੜਦੇ ਹਨ।“
ਉਨ੍ਹਾਂ ਦੇ ਮੁਤਾਬਕ, “ਮੇਰੇ ਪਿਤਾ ਸਾਡੇ ਲਈ ਵੱਡੀ ਪ੍ਰੇਰਣਾ ਹਨ।”
ਮੇਰੇ ਪਿਤਾ ਦਲਬੀਰ ਸਿੰਘ ਦਾ ਜੀਵਨ ਮੰਤਰ ਸਦਾ ਤੋਂ ਇਹ ਰਿਹਾ ਹੈ ਕਿ ਪਹਿਲਾਂ ਸਰੀਰਕ ਫਿਟਨੈੱਸ, ਫਿਰ ਪੜਾਈ ਅਤੇ ਉਸ ਤੋਂ ਬਾਅਦ ਜੀਵਨ ਦੀਆਂ ਹੋਰ ਗੱਲਾਂ।Hardeep Singh
ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਸੁਰੋ-ਪੱਡਾ ਪਿੰਡ ਨਾਲ ਸੰਬੰਧਿਤ ਇਹ ਪਰਿਵਾਰ 2000 ਵਿੱਚ ਆਸਟ੍ਰੇਲੀਆ ਆਇਆ, ਜਦੋਂ ਹਰਦੀਪ ਸਿੰਘ ਇੰਟਰਨੈਸ਼ਨਲ ਵਿਦਿਆਰਥੀ ਵਜੋਂ ਇੱਥੇ ਪਹੁੰਚੇ। ਆਪਣੀ ਪੜਾਈ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਨੇ 2005 ਵਿੱਚ ਆਪਣੇ ਭਰਾ ਨੂੰ ਵੀ ਆਸਟ੍ਰੇਲੀਆ ਆਉਣ ਲਈ ਪ੍ਰੇਰਿਤ ਕੀਤਾ। ਬਾਅਦ ਵਿੱਚ ਦੋਵੇਂ ਭਰਾਵਾਂ ਨੇ ਆਪਣੇ ਮਾਪਿਆਂ ਨੂੰ ਵੀ ਇੱਥੇ ਬੁਲਾਇਆ ਅਤੇ 2007 ਵਿੱਚ ਦਲਬੀਰ ਸਿੰਘ ਆਪਣੀ ਪਤਨੀ ਨਾਲ ਆਸਟ੍ਰੇਲੀਆ ਆ ਵਸੇ।
ਪਿਤਾ ਦੇ ਨਕਸ਼ੇ ਕਦਮਾਂ ‘ਤੇ ਚੱਲਦੇ ਹੋਏ ਹਰਦੀਪ ਸਿੰਘ ਜਿੱਥੇ ਵੀ ਸੰਭਵ ਹੋਵੇ, ਆਪਣੇ ਕੰਮ ‘ਤੇ ਤੁਰ ਕੇ ਜਾਣਾ ਪਸੰਦ ਕਰਦੇ ਹਨ।
ਮੇਰਾ ਮੰਨਣਾ ਹੈ ਕਿ ਤੁਰਨਾ ਅਤੇ ਦੌੜਣਾ ਸਭ ਤੋਂ ਆਸਾਨ ਅਤੇ ਵਧੀਆ ਕਸਰਤ ਹੈ, ਜਿਸ ਲਈ ਕਿਸੇ ਮਹਿੰਗੇ ਸਾਮਾਨ ਦੀ ਲੋੜ ਨਹੀਂ ਹੁੰਦੀ।Hardeep Singh
ਪਰਿਵਾਰਕ ਏਕਤਾ ਬਾਰੇ ਗੱਲ ਕਰਦੇ ਹੋਏ ਹਰਦੀਪ ਸਿੰਘ ਨੇ ਦੱਸਿਆ, “ਮੇਰੇ ਮਾਪੇ, ਮੇਰਾ ਪਰਿਵਾਰ ਅਤੇ ਮੇਰੇ ਭਰਾ ਦਾ ਪਰਿਵਾਰ ਇੱਕੋ ਛੱਤ ਹੇਠ ਰਹਿੰਦੇ ਹਨ।”
ਉਹ ਕਹਿੰਦੇ ਹਨ ਕਿ ਇਸ ਨਾਲ ਬੱਚਿਆਂ ਦੀ ਪਰਵਿਰਸ਼ ਵਿੱਚ ਸੰਸਕਾਰ, ਨੈਤਿਕ ਮੁੱਲ ਅਤੇ ਭਾਸ਼ਾਈ ਸਹਿਯੋਗ ਮਿਲਦਾ ਹੈ।
“ਸਾਡੇ ਬੱਚੇ ਆਪਣੇ ਦਾਦਾ-ਦਾਦੀ ਨਾਲ ਖਰੀ ਪੰਜਾਬੀ ਵਿੱਚ ਗੱਲ ਕਰਦੇ ਹਨ,” ਉਨ੍ਹਾਂ ਨੇ ਕਿਹਾ।
ਦਲਬੀਰ ਸਿੰਘ ਆਪਣਾ ਜ਼ਿਆਦਾਤਰ ਸਮਾਂ ਤੁਰਨ ਅਤੇ ਘਰ ਦੇ ਪਿੱਛੇ ਬਾਗ਼ਬਾਨੀ ਕਰਦੇ ਬਿਤਾਉਂਦੇ ਹਨ, ਜਿਸ ਨਾਲ ਉਹ ਸਾਰਾ ਦਿਨ ਸਰਗਰਮ ਰਹਿੰਦੇ ਹਨ। ਖੇਡਾਂ ਦੌਰਾਨ ਉਨ੍ਹਾਂ ਨੇ ਨਾ ਸਿਰਫ਼ 5 ਕਿਲੋਮੀਟਰ ਦੌੜ ਵਿੱਚ ਹਿੱਸਾ ਲਿਆ, ਸਗੋਂ 100 ਮੀਟਰ ਦੌੜ ਵਿੱਚ ਸੋਨੇ ਦਾ ਤਮਗਾ ਵੀ ਜਿੱਤਿਆ। ਇਸ ਤੋਂ ਇਲਾਵਾ, ਸ਼ਾਟਪੁੱਟ ਮੁਕਾਬਲੇ ਵਿੱਚ ਉਨ੍ਹਾਂ ਨੇ ਚਾਂਦੀ ਦਾ ਤਮਗਾ ਹਾਸਲ ਕੀਤਾ।
ਇਸ ਦੇ ਨਾਲ ਹੀ ਹਰਦੀਪ ਸਿੰਘ ਦੇ ਦੋਵੇਂ ਪੁੱਤਰਾਂ ਸਿੰਘ ਅਤੇ ਸਰੂਪ ਸਿੰਘ ਨੇ 400 ਮੀਟਰ ਦੌੜ ਵਿੱਚ ਵੀ ਹਿੱਸਾ ਲੈ ਕੇ ਪਰਿਵਾਰ ਦੀ ਖੇਡਾਂ ਪ੍ਰਤੀ ਲਗਨ ਨੂੰ ਦਰਸਾਇਆ।
ਇਹ ਕਹਾਣੀ ਸਿਰਫ਼ ਖੇਡਾਂ ਦੀ ਨਹੀਂ, ਸਗੋਂ ਇੱਕ ਐਸੇ ਪਰਿਵਾਰ ਦੀ ਹੈ ਜੋ ਸਿਹਤਮੰਦ ਜੀਵਨਸ਼ੈਲੀ, ਮਜ਼ਬੂਤ ਪਰਿਵਾਰਕ ਰਿਸ਼ਤਿਆਂ ਅਤੇ ਆਪਣੀ ਸੱਭਿਆਚਾਰਕ ਪਛਾਣ ਨੂੰ ਇਕੱਠੇ ਨਿਭਾਉਂਦਾ ਹੈ।
ਹੋਰ ਵੇਰਵੇ ਲਈ ਆਡੀਓ ਬਟਨ ਕਲਿਕ ਕਰੋ
ਐਸ ਬੀ ਐਸ ਪੰਜਾਬੀ ਦੁਨੀਆ ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।
ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।











