ਖ਼ਬਰਨਾਮਾ: 'ਆਸਟ੍ਰੇਲੀਆ ਵਿੱਚ ਵੱਧ ਰਹੀ ਬੇਰੁਜ਼ਗਾਰੀ ਹੈਰਾਨੀ ਵਾਲੀ ਗੱਲ ਨਹੀਂ ਹੈ': ਖਜ਼ਾਨਚੀ

unemployment on rise.jpg

ਜੂਨ ਵਿੱਚ ਬੇਰੁਜ਼ਗਾਰੀ ਦਰ 4.1 ਫ਼ੀਸਦੀ ਤੋਂ ਵਧ ਕੇ 4.3 ਫੀਸਦੀ ਹੋ ਗਈ ਹੈ। Credit: (AAP Image/Dean Lewins)

ਖਜ਼ਾਨਚੀ ਜਿਮ ਚੈਲਮਰਸ ਦਾ ਕਹਿਣਾ ਹੈ ਕਿ ਬੇਰੁਜ਼ਗਾਰੀ ਵਿੱਚ ਵਾਧਾ 'ਅਣਚਾਹਿਆ ਹੈ ਪਰ ਹੈਰਾਨੀਜਨਕ ਨਹੀਂ' ਹੈ। ਉਨ੍ਹਾਂ ਮੁਤਾਬਕ ਇਹ ਅੰਕੜੇ ਹੋਰ ਵੀ ਵਧਣਗੇ। ਜੂਨ ਵਿੱਚ ਆਸਟ੍ਰੇਲੀਆ ਵਿੱਚ ਬੇਰੁਜ਼ਗਾਰੀ ਦਰ 4.1 ਫ਼ੀਸਦੀ ਤੋਂ ਵਧ ਕੇ 4.3 ਫੀਸਦੀ ਹੋ ਗਈ ਹੈ। ਚੈਲਮਰਸ ਦਾ ਕਹਿਣਾ ਹੈ ਕਿ ਇਹ ਵਾਧਾ ਵਿਸ਼ਵਵਿਆਪੀ ਆਰਥਿਕ ਅਨਿਸ਼ਚਿਤਤਾ ਦਾ ਨਤੀਜਾ ਹੈ। ਉਨ੍ਹਾਂ ਮੁਤਾਬਕ ਆਸਟ੍ਰੇਲੀਆ ਦੀ ਅਰਥਵਿਵਸਥਾ ਠੀਕ ਹੈ ਅਤੇ ਅੱਗੇ ਆਉਣ ਵਾਲੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਹੈ। ਇਹ ਅਤੇ ਹੋਰ ਖਬਰਾਂ ਲਈ ਇਹ ਪੌਡਕਾਸਟ ਸੁਣੋ.....


ਅੱਜ ਦੀਆਂ ਸੁਰਖ਼ੀਆਂ:

  • ਗੱਠਜੋੜ ਨੇ ਕੀਤੀ ਪ੍ਰਧਾਨ ਮੰਤਰੀ ਦੇ ਛੇ ਦਿਨਾਂ ਦੇ ਚੀਨ ਦੌਰੇ ਦੀ ਆਲੋਚਨਾ, ਕੀਤੀ ਚੀਨੀ ਫੌਜੀ ਅਭਿਆਸਾਂ ਬਾਰੇ ਚੀਨ ਉੱਤੇ ਹੋਰ ਦਬਾਅ ਪਾਉਣ ਦੀ ਮੰਗ।
  • ਹਜ਼ਾਰਾਂ ਰਾਜਨੀਤਿਕ ਪਾਰਟੀ ਸਮਰਥਕਾਂ ਦੇ ਬੈਂਕ ਵੇਰਵੇ ਅਤੇ ਪਛਾਣ ਸਾਈਬਰ ਕਰਾਈਮ ਦੀ ਚਪੇਟ ਵਿੱਚ, ਸਰਵਰ ਹੈਕ ਹੋਣ ਤੋਂ ਬਾਅਦ ਅਰਬਪਤੀ ਕਲਾਈਵ ਪਾਮਰ ਨੇ ਮੰਗੀ ਮੁਆਫੀ।
  • ਡੋਨਲਡ ਟਰੰਪ ਐਪਸਟੀਨ ਮਾਮਲੇ ਦੀ ਜਾਂਚ ਲਈ ਕਿਸੇ ਵਿਸ਼ੇਸ਼ ਵਕੀਲ ਦੀ ਸਿਫ਼ਾਰਸ਼ ਨਹੀਂ ਕਰਨਗੇ: ਵ੍ਹਾਈਟ ਹਾਊਸ।
  • ਹਰਿਮੰਦਰ ਸਾਹਿਬ ’ਚ ਬੰਬ ਦੀ ਧਮਕੀ ਤੋਂ ਬਾਅਦ ਮੁੱਖ ਮੰਤਰੀ ਨੇ ਕੀਤੀ ਪੁਲਿਸ ਨਾਲ ਬੈਠਕ।

ਖ਼ਬਰਾਂ ਜਾਨਣ ਲਈ ਇਹ ਪੌਡਕਾਸਟ ਸੁਣੋ

🔊 ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।


Share

Follow SBS Punjabi

Download our apps

Watch on SBS

Punjabi News

Watch now