ਆਸਟ੍ਰੇਲੀਆ ਅਤੇ ਭਾਰਤ ਵਿਚਾਲੇ ਇੱਕ ਨਵਾਂ ਮਾਈਗ੍ਰੇਸ਼ਨ ਸਮਝੌਤਾ ਹੋਇਆ ਹੈ।
ਇਹ ਵਿਦਿਆਰਥੀਆਂ, ਗ੍ਰੈਜੂਏਟਾਂ, ਅਕਾਦਮਿਕਾਂ, ਪੇਸ਼ੇਵਰਾਂ ਅਤੇ ਥੋੜ੍ਹੇ ਸਮੇਂ ਲਈ ਆਉਣ ਵਾਲੇ ਲੋਕਾਂ ਲਈ ਵੀਜ਼ੇ ਦੇ ਨਵੇਂ ਵਿਕਲਪ ਪੇਸ਼ ਕਰਦਾ ਹੈ।
ਇਸ ਵਿੱਚ ਇੱਕ ਨਵਾਂ ਪਾਇਲਟ ਪ੍ਰੋਗਰਾਮ ਵੀ ਸ਼ਾਮਲ ਹੈ, ਜਿਸਨੂੰ MATES ਦੁਆਰਾ ਜਾਣਿਆ ਜਾਂਦਾ ਹੈ।
ਇਹ ਭਾਰਤ ਤੋਂ ਗ੍ਰੈਜੂਏਟ ਅਤੇ ਨੌਜਵਾਨ ਪੇਸ਼ੇਵਰਾਂ ਨੂੰ ਬਿਨਾਂ ਸਪਾਂਸਰਸ਼ਿਪ ਦੇ ਦੋ ਸਾਲ ਦੇ ਵੀਜ਼ੇ 'ਤੇ ਆਸਟ੍ਰੇਲੀਆ ਆਉਣ ਦੀ ਸਹੂਲਤ ਦੇਵੇਗਾ।
ਇਸ ਵਿੱਚ ਚਾਰ ਸਾਲਾਂ ਲਈ 3,000 ਸਥਾਨਾਂ ਦੀ ਸਾਲਾਨਾ ਕੈਪ ਹੋਵੇਗੀ, ਅਤੇ ਫਿਰ ਸੰਭਾਵੀ ਵਿਸਥਾਰ ਲਈ ਇੱਕ ਮਾਹਿਰਾਨਾ ਸੰਯੁਕਤ ਸਮੂਹ ਦੁਆਰਾ ਇਸਦੀ ਸਮੀਖਿਆ ਕੀਤੀ ਜਾਵੇਗੀ।
ਹੋਰ ਵੇਰਵੇ ਲਈ ਇਹ ਆਡੀਓ ਰਿਪੋਰਟ ਸੁਣੋ....