ਅਰਾਮਦਾਇਕ ਸੇਵਾਮੁਕਤੀ ਵਾਲੀ ਜਿੰਦਗੀ ਮਾਨਣ ਲਈ ਆਪਣੇ ਸੁਪਰਐਨੂਏਸ਼ਨ ਨੂੰ ਸਮਝੋ

AAP

Elderly man in a retirement home. Photo credit should read: Joe Giddens/PA Wire Source: AAP

ਜੇ ਤੁਸੀਂ ਇੱਕ ਅਰਾਮਦਾਇਕ ਸੇਵਾ ਮੁਕਤੀ ਵਾਲੀ ਜਿੰਦਗੀ ਦੀ ਆਸ ਕਰਦੇ ਹੋ ਤਾਂ, ਆਪਣੇ ਸੁਪਰਐਨੂਏਸ਼ਨ ਨੂੰ ਸਮਝਣ ਵਾਸਤੇ ਕੁੱਝ ਸਮਾਂ ਜਰੂਰ ਕੱਢੋ। ਜਿੰਦਗੀ ਦੇ ਇਸ ਮੋੜ ਤੇ ਚੁੱਕੇ ਗਏ ਕੁੱਝ ਕਦਮ ਤੁਹਾਡੇ ਭਵਿੱਖ ਵਿਚਲੇ ਵਿੱਤੀ ਮਾਮਲਿਆਂ ਅਤੇ ਆਮ ਜਿੰਦਗੀ ਲਈ ਲਾਹੇਵੰਦ ਹੋ ਸਕਦੇ ਹਨ।


ਨਿਜੀ ਸੁਪਰਐਨੂਏਸ਼ਨ ਜਾਂ ਆਮ ਭਾਸ਼ਾ ਵਿੱਚ ਕਿਹਾ ਜਾਣ ਵਾਲਾ ‘ਸੁਪਰ’, ਇੱਕ ਅਜਿਹੀ ਰਾਸ਼ੀ ਹੈ ਜੋ ਕਿ ਕੰਮ ਕਰਨ ਸਮੇਂ ਅਲੱਗ ਸਾਂਭੀ ਜਾਂਦੀ ਹੈ। ਇਸ ਦੀ ਤੁਲਨਾਂ, ਵੈਸਟਰਨ ਯੂਰਪ ਵਾਲੀ ਸੇਵਾਮੁਕਤੀ ਵਾਲੀ ਰਾਸ਼ੀ ਨਾਲ ਵੀ ਕੀਤੀ ਜਾ ਸਕਦੀ ਹੈ। ਪਰ, ਜਿਹੜਾ ਇੱਕ ਪ੍ਰਮੁੱਖ ਅੰਤਰ ਹੈ, ਉਹ ਇਹ ਹੈ ਕਿ ਇਸ ਵਾਸਤੇ ਰਾਖਵੀਂ ਕੀਤੀ ਜਾਣ ਵਾਲੀ ਰਾਸ਼ੀ ਨਾ ਸਿਰਫ ਜਨਤਕ ਖਜਾਨੇ ਵਿੱਚ ਜਮਾਂ ਹੁੰਦੀ ਹੈ, ਬਲਿਕ ਇਸ ਨੂੰ ਤਕਰੀਬਨ 200 ਦੇ ਕਰੀਬ ਨਿਜੀ ਇੰਸ਼ੋਰੈਂਸ ਅਤੇ ਸੁਪਐਨੂਏਸ਼ਨ ਫੰਡਾਂ ਵਿੱਚ ਨਿਵੇਸ਼ ਕੀਤਾ ਜਾਂਦਾ ਹੈ।

ਐਨ ਜੀ ਐਸ ਸੁਪਰ ਦੀ ਮੁਖੀ ਹੈ ਲੌਰਾ ਰਾਈਟ, ਜੋ ਕਿ ਅਧਿਆਪਕਾਂ ਅਤੇ ਭਾਈਚਾਰੇ ਵਾਸਤੇ ਕੰਮ ਕਰਨ ਵਾਲੇ ਕਾਮਿਆਂ ਦੇ ਸੁਪਰ ਵਾਸਤੇ ਬਣਾਈ ਹੋਈ ਹੈ। ਇਹ ਮੰਨਦੀ ਹੈ ਕਿ ਸੁਪਰ ਦੁਆਰਾ ਲੋਕਾਂ ਨੂੰ ਆਪਣਾ ਪੈਸਾ ਬਚਤ ਕਰਨ ਵਾਸਤੇ ਉਤਸ਼ਾਹਿਤ ਕਰਦਾ ਹੈ। ਇਹ ਵਾਲੀ ਬੱਚਤ, ਵੱਡੀ ਉਮਰ ਵਿੱਚ ਮਿਲਣ ਵਾਲੀ ਪੈਂਨਸ਼ਨ ਦੀ ਰਾਸ਼ੀ ਤੋਂ ਅਲੱਗ ਹੁੰਦੀ ਹੈ।

ਲੌਰਾ ਰਾਈਟ ਆਖਦੀ ਹੈ ਕਿ ਬੇਸ਼ਕ ਸੇਵਾ ਮੁਕਤੀ ਵਾਸਤੇ ਰਾਸ਼ੀ ਜਮਾਂ ਕਰਨ ਦੇ ਹੋਰ ਵੀ ਕਈ ਤਰੀਕੇ ਹਨ, ਪਰ ਸੁਪਰਐਨੂਏਸ਼ਨ ਫੰਡ ਦੇ ਕੁੱਝ ਖਾਸ ਹੀ ਫਾਇਦੇ ਹੁੰਦੇ ਹਨ।
Saving your earnings
Source: Getty Images
ਮੌਜੂਦਾ ਸਮੇਂ ਵਿੱਚ ਰੁਜ਼ਗਾਰਦਾਤਾ ਨੂੰ ਆਪਣੇ ਹਰ ਕਰਮਚਾਰੀ ਦੇ ਸੁਪਰ ਫੰਡ ਵਿੱਚ ਉਸ ਦੀ ਤਨਖਾਹ ਦਾ 9.5% ਹਿੱਸਾ ਪਾਉਣਾ ਲਾਜ਼ਮੀ ਹੁੰਦਾ ਹੈ। ਉਮੀਦ ਹੈ ਕਿ ਸਾਲ 2021 ਤੱਕ ਇਸ ਨੂੰ ਵਧਾ ਕਿ 10% ਕਰ ਦਿੱਤਾ ਜਾਵੇਗਾ ਅਤੇ ਸਾਲ 2025 ਤੱਕ ਇਹ 12% ਹੋ ਜਾਵੇਗੀ। ਪਰ ਸਿਰਫ ਰੁਜ਼ਗਾਰਦਾਤਾ ਹੀ ਇਸ ਸੁਪਰ ਵਿੱਚ ਹਿਸਾ ਨਹੀਂ ਪਾਉਂਦੇ ਬਲਿਕ ਕਈ ਕਰਮਚਾਰੀ ਆਪ ਵੀ ਇਸ ਵਿੱਚ ਹਿੱਸਾ ਪਾਉਂਦੇ ਹਨ। ਲੌਰਾ ਰਾਈਟ ਮੁਤਾਬਕ ਇਹ ਸੁਪਰ ਵਿੱਚ ਪਾਈਆਂ ਗਈਆਂ ਛੋਟੀਆਂ ਛੋਟੀਆਂ ਰਾਸ਼ੀਆਂ ਹੀ ਸੇਵਾਮੁਕਤੀ ਤੋਂ ਬਾਅਦ ਬਹੁਤ ਕੰਮ ਆਉਂਦੀਆਂ ਹਨ। 

ਇੱਕ ਕਰਮਚਾਰੀ ਦੀਆਂ ਨਿਜੀ ਸੁਪਰ ਵਾਲੀਆਂ ਬਚਤਾਂ ਨੂੰ ਹੋਰ ਕਰਮਚਾਰੀਆਂ ਦੀਆਂ ਬੱਚਤਾਂ ਨਾਲ ਜੋੜਨ ਤੋਂ ਬਾਅਦ ਪਰੋਫੈਸ਼ਨਲ ਇੰਨਵੈਸਟਰ ਇਹਨਾਂ ਨੂੰ ਕਈ ਪ੍ਰਕਾਰ ਨਾਲ ਨਿਵੇਸ਼ ਵਿੱਚ ਲਗਾ ਦਿੰਦੇ ਹਨ। ਇਸ ਤੋਂ ਹੋਣ ਵਾਲੇ ਸਾਰੇ ਫਾਇਦੇ ਨੂੰ ਸੁਪਰ ਦੇ ਸਾਰੇ ਭਾਗੀਦਾਰਾਂ ਵਿੱਚ ਵੰਡ ਦਿੱਤਾ ਜਾਂਦਾ ਹੈ। ਜਦੋਂ ਸੇਵਾ ਮੁਕਤੀ ਦਾ ਸਮਾਂ ਆਉਂਦਾ ਹੈ ਤਾਂ, ਸੁਪਰ ਵਿੱਚ ਜਮਾਂ ਕੀਤੀ ਹੋਈ ਰਾਸ਼ੀ ਦਾ ਇਕੱਠਾ ਭੁਗਤਾਨ ਲਿਆ ਜਾ ਸਕਦਾ ਹੈ, ਜਾਂ ਫੇਰ ਲਗਾਤਾਰ ਛੋਟੀਆਂ ਰਾਸ਼ੀਆਂ ਵਿੱਚ ਜਾਂ ਫੇਰ ਇਹਨਾਂ ਦੋਹਾਂ ਦਾ ਸੁਮੇਲ ਕਰਕੇ ਵੀ ਲਿਆ ਜਾ ਸਕਦਾ ਹੈ। ਲੌਰਾ ਰਾਈਟ ਦੱਸਦੀ ਹੈ ਕਿ ਸੁਪਰ ਦੀ ਰਾਸ਼ੀ ਨੂੰ ਪ੍ਰਾਪਤ ਕਰਨ ਵਾਸਤੇ ਸਰਕਾਰ ਵਲੋਂ ਉਮਰ ਦੀ ਹੱਦ ਤੈਅ ਕਰਨ ਵਾਲੇ ਨਿਯਮ ਬਣਾਏ ਹੋਏ ਹਨ।

ਬਹੁਤ ਸਾਰੇ ਕਰਮਚਾਰੀ ਇਹ ਫੈਸਲਾ ਖੁੱਦ ਆਪ ਕਰ ਸਕਦੇ ਹਨ ਕਿ ਉਹਨਾਂ ਦੇ ਸੁਪਰ ਦੀ ਰਾਸ਼ੀ ਕਿਸ ਸੁਪਰ ਫੰਡ ਵਿੱਚ ਜਮਾਂ ਕੀਤੀ ਜਾਵੇ। ਪਰ ਕਈ ਇੰਡਸਟਰੀਅਲ ਕਾਨੂੰਨਾਂ ਅਨੁਸਾਰ ਕਿਸੇ ਖਾਸ ਫੰਡ ਵਿੱਚ ਹੀ ਸੁਪਰ ਜਮਾਂ ਕੀਤਾ ਜਾ ਸਕਦਾ ਹੈ। ਅਤੇ ਅਜਿਹੇ ਹਾਲਾਤਾਂ ਕਾਰਨ, ਜਾਂ ਕੋਈ ਹੋਰ ਨੌਕਰੀ ਕਰਨ ਵੇਲੇ ਹੋ ਸਕਦਾ ਹੈ ਕਿ ਤੁਹਾਡੇ ਕੋਲ ਇੱਕ ਤੋਂ ਜਿਆਦਾ ਸੁਪਰ ਫੰਡ ਹੋ ਜਾਣ। ਪਰ ਸੁਪਰ ਦੇ ਪੈਸੇ ਨੂੰ ਇੱਕੋ ਫੰਡ ਵਿੱਚ ਰੱਖਣ ਨਾਲ ਫੀਸਾਂ ਆਦਿ ਦੀ ਬਚਤ ਹੋ ਜਾਂਦੀ ਹੈ। ਅਤੇ ਲੌਰਾ ਰਾਈਟ ਤਾਂ ਇਹ ਵੀ ਆਖਦੀ ਹੈ ਕਿ, ਇੱਕ ਫੰਡ ਰੱਖਣ ਨਾਲ, ਸੇਵਾ ਮੁਕਤੀ ਸਮੇਂ ਆਪਣੇ ਸੁਪਰ ਨੂੰ ਸੰਭਾਲਣਾ ਵੀ ਸੌਖਾ ਹੋ ਜਾਂਦਾ ਹੈ।
Investment return
Investment return Source: Getty Images
ਤੁਹਾਡੇ ਕੋਲ ਸੁਪਰ ਵਿੱਚ ਕਿੰਨੀ ਰਾਸ਼ੀ ਜਮਾਂ ਹੈ, ਬਾਰੇ ਜਾਨਣਾ ਬਹੁਤ ਸੀ ਸੋਖਾ ਹੈ।

ਲੌਰਾ ਰਾਈਟ ਅਨੁਸਾਰ, ਸੁਪਰਫੰਡ ਵਿੱਚ ਸ਼ਾਮਲ ਹੋਣ ਲਈ ਆਸਟ੍ਰੇਲੀਆ ਦਾ ਨਾਗਰਿਕ ਹੋਣਾ ਜਰੂਰੀ ਨਹੀਂ ਹੁੰਦਾ।

ਅਤੇ ਨਵੇਂ ਆਏ ਪ੍ਰਵਾਸੀਆਂ ਲਈ ਤਾਂ ਕਈ ਭਾਸ਼ਾਵਾਂ ਵਿੱਚ ਮਦਦ ਵੀ ਉਪਲਬਧ ਕਰਵਾਈ ਜਾਂਦੀ ਹੈ।

ਕੁਝ ਸਮਾਂ ਆਨਲਾਈਨ ਖੋਜ ਕਰਨ ਉਪਰੰਤ, ਅਲੀ ਨੂੰ ਉਸ ਮੁਤਾਬਕ, ਉਸ ਦੇ ਵਾਸਤੇ ਲੌੜੀਂਦਾ ਸੁਪਰਫੰਡ ਮਿਲ ਗਿਆ ਹੈ। ਅਲੀ ਕਹਿੰਦਾ ਹੈ ਕਿ ਇਸ ਬਾਰੇ ਆਖਰੀ ਫੈਸਲਾ ਲੈਣ ਉਸ ਲਈ ਕਾਫੀ ਔਖਾ ਸੀ, ਅਤੇ ਮੰਨਦਾ ਹੈ ਕਿ ਸੁਪਰਫੰਡਾਂ ਵਿੱਚ ਹੋਰ ਜਿਆਦਾ ਪਾਰਦਰਸ਼ਤਾ ਚਾਹੀਦੀ ਹੈ।

ਅਲੀ ਇਹ ਵੀ ਆਖਦਾ ਹੈ ਕਿ ਜਿੱਦਾਂ ਹੀ ਉਸ ਨੂੰ ਸੌਖਾ ਮਹਿਸੂਸ ਹੋਇਆ, ਉਹ ਆਪਣੇ ਸੁਪਰ ਵਿੱਚ ਆਪਣੀਆਂ ਨਿਜੀ ਬਚਤਾਂ ਕਰਨੀਆਂ ਜਲਦ ਹੀ ਸ਼ੁਰੂ ਕਰ ਦੇਵੇਗਾ। ਜਿਵੇਂਕਿ ਇੱਕ ਆਮ ਆਸਟ੍ਰੇਲੀਅਨ 10 ਸਾਲਾਂ ਦੀ ਸੇਵਾ ਮੁਕਤੀ ਵਾਲੀ ਜਿੰਦਗੀ ਜਿਊਂਦਾ ਹੈ, ਇਸ ਲਈ ਅਲੀ ਚਾਹੁੰਦਾ ਹੈ ਕਿ ਉਹ ਵੀ ਇੱਕ ਅਰਾਮਦਾਇਕ ਜਿੰਦਗੀ ਜਿਊਣ ਲਈ ਨੋਕਰੀ ਦੌਰਾਨ, ਵੱਧ ਤੋਂ ਵੱਧ ਪੈਸਾ ਜਮਾਂ ਕਰਨਾ ਚਾਹੇਗਾ।

Where to find more information

If you want to learn more about super, the ATO, and the Australian Securities and Investment Commission, some super funds provide information in a range of languages.

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand
ਅਰਾਮਦਾਇਕ ਸੇਵਾਮੁਕਤੀ ਵਾਲੀ ਜਿੰਦਗੀ ਮਾਨਣ ਲਈ ਆਪਣੇ ਸੁਪਰਐਨੂਏਸ਼ਨ ਨੂੰ ਸਮਝੋ | SBS Punjabi