ਹਸਪਤਾਲ ਦੀਆਂ ਉਨ੍ਹਾਂ ਘਟਨਾਵਾਂ ਦੇ ਜਵਾਬ ਵਿੱਚ ਜਿੱਥੇ ਮਰੀਜ਼ਾਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਸਿਹਤ ਸੇਵਾਵਾਂ ਦੇ ਅੰਦਰ ਕੀਤੀਆਂ ਗਈਆਂ ਗਲਤੀਆਂ ਬਾਰੇ ਉਚਿਤ ਰੂਪ ਵਿੱਚ ਸੂਚਿਤ ਨਹੀਂ ਕੀਤਾ ਜਾਂਦਾ, ਨੂੰ ਠੱਲ੍ਹ ਪਾਉਣ ਲਈ ਕੁੱਝ ਸਮਾਂ ਪਹਿਲਾਂ ਵਿਕਟੋਰੀਆ ਦੀਆਂ ਸਾਰੀਆਂ ਸਿਹਤ ਸੇਵਾਵਾਂ ਲਈ 'ਡਿਊਟੀ ਔਫ ਕੈੈਂਡੋਰ' ਲਾਗੂ ਹੋਈ ਸੀ ਜਿਸ ਦਾ ਮਤਲਬ ਹੈ ਕਿ 'ਸਾਫ਼-ਬਿਆਨੀ ਦੀ ਨੈਤਿਕ ਜਿੰਮੇਵਾਰੀ'।
ਵਿਕਟੋਰੀਅਨ ਸਿਹਤ ਸੇਵਾਵਾਂ ਲਈ ਇਹ ਵਿਧਾਨਕ ਨੀਤੀ 30 ਨਵੰਬਰ 2022 ਨੂੰ ਲਾਗੂ ਹੋਈ ਸੀ। ਡਾ. ਸੰਦੀਪ ਭਗਤ ਨੇ ਇਸ ਸੋਧ ਦੇ ਵੇਰਵੇ ਸਾਂਝੇ ਕੀਤੇ ਹਨ।
ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦੇ ਹੋਏ, ਉਨ੍ਹਾਂ ਦੱਸਿਆ ਕਿ ਵਿਕਟੋਰੀਆ ਦੀਆਂ ਸਿਹਤ ਸੰਭਾਲ ਸੇਵਾਵਾਂ ਦੀ ਗੁਣਵੱਤਾ ਅਤੇ ਪਾਰਦਰਸ਼ਤਾ ਨੂੰ ਵਧਾਉਣ ਵਾਲੇ ਇਸ ਨਵੇਂ ਕਾਨੂੰਨ ਬਾਰੇ ਹਰ ਕਿਸੇ ਲਈ ਆਪਣੇ ਆਪ ਨੂੰ ਸਿੱਖਿਅਤ ਕਰਨਾ ਮਹੱਤਵਪੂਰਨ ਹੈ।

'Openness and honesty': Victoria's new duty of candour laws. Credit: Pexels
ਡਾ: ਸੰਦੀਪ ਭਗਤ ਨਾਲ ਪੰਜਾਬੀ ਵਿੱਚ ਇੰਟਰਵਿਊ ਸੁਣਨ ਲਈ ਇਹ ਪੌਡਕਾਸਟ ਸੁਣੋ...