ਵਿਕਟੋਰੀਆ ਪੁਲਿਸ ਦੇ ਸੀਨੀਅਰ ਕਾਂਸਟੇਬਲ ਪਰਮਜੋਤ ਸਿੰਘ ਨੇ ਐਸ ਬੀ ਐਸ ਪੰਜਾਬੀ ਨੂੰ ਪੁਲਿਸ ਵਲੋਂ ਕੀਤੀ ਇਸ ਪਹਿਲ ਕਦਮੀ ਬਾਰੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਜਨਤਕ ਆਵਾਜਾਈ ਦੇ ਸਾਧਨਾਂ ਨੂੰ ਵਰਤਣ ਵਾਲੇ ਯਾਤਰੀ ਆਪਣੇ ਮੋਬਾਈਲ ਫੋਨ ਤੋਂ ਇੱਕ ਸੁਨੇਹਾ ਭੇਜਦੇ ਹੋਏ ਕਿਸੇ ਵੀ ਸਮਾਜਕ ਦੁਰਵਿਵਹਾਰ ਬਾਰੇ ਪੁਲਿਸ ਨੂੰ ਦਸ ਸਕਦੇ ਹਨ।
ਸੀਨੀਅਰ ਕਾਂਸਟੇਬਲ ਸਿੰਘ ਨੇ ਕਿਹਾ, “ਅਜਿਹਾ ਕਰਨ ਨਾਲ ਜਿੱਥੇ ਅਣਚਾਹੇ ਸਮਾਜਕ ਦੁਰਵਿਵਹਾਰ ਨੂੰ ਨੱਥ ਪੈ ਸਕੇਗੀ ਉੱਥੇ ਨਾਲ ਹੀ ਪੁਲਿਸ ਆਪਣਾ ਧਿਆਨ ਅਜਿਹੇ ਇਲਾਕਿਆਂ ‘ਤੇ ਵੀ ਕੇਂਦਰਤ ਕਰ ਸਕੇਗੀ ਜਿੱਥੇ ਅਜਿਹੀਆਂ ਘਟਨਾਵਾਂ ਬਾਕੀਆਂ ਨਾਲੋਂ ਜਿਆਦਾ ਵਾਪਰਦੀਆਂ ਹਨ”।

STOPIT Source: Victoria Police
ਇਸ ਨੰਬਰ ‘ਤੇ ਸੁਨੇਹਾ ਭੇਜਣ ਉਪਰੰਤ ਜਵਾਬ ਵਿੱਚ ਇੱਕ ਲਿੰਕ ਮਿਲੇਗਾ ਜਿਸ ਵਿੱਚ ਕਿਸੇ ਵੀ ਘਟਨਾ ਬਾਰੇ ਵਿਸਥਾਰਤ ਜਾਣਕਾਰੀ, ਉਪਲੱਬਧ ਫੋਟੋਆਂ ਸਮੇਤ ਪੁਲਿਸ ਨੂੰ ਭੇਜੀ ਜਾ ਸਕੇਗੀ।
ਵਿਕਟੋਰੀਆ ਪੁਲਿਸ ਵਲੋਂ ਤਕਨੀਕ ਦੀ ਵਰਤੋਂ ਕਰਦੇ ਹੋਏ ਚੁੱਕਿਆ ਗਿਆ ਇਹ ਕਦਮ ਆਸਟ੍ਰੇਲੀਆ ਵਿੱਚ ਪਹਿਲੀ ਵਾਰ ਅਜ਼ਮਾਇਆ ਜਾ ਰਿਹਾ ਹੈ।
'ਸਟੋਪ-ਇੱਟ' ਨਾਮੀ ਇਸ ਉਪਰਾਲੇ ਨੂੰ ਵਰਤਣ ਲਈ ਯਾਤਰੀ 0499 455 455 ਉੱਤੇ ਸੁਨੇਹਾ ਭੇਜ ਸਕਦੇ ਹਨ।
ਪੁਲਿਸ ਨੋਟ - 0499 455 455 ਉੱਤੇ ਭੇਜੇ ਜਾਣ ਵਾਲੇ ਸੁਨੇਹੇ ਹਰ ਵੇਲੇ ਨਹੀਂ ਵਿਚਾਰੇ ਜਾਂਦੇ ਇਸ ਲਈ ਹੰਗਾਮੀ ਹਾਲਾਤਾਂ ਵਿੱਚ ਤੁਰੰਤ ਟਰਿੱਪਲ ਜ਼ੀਰੋ (000) ‘ਤੇ ਹੀ ਫੋਨ ਕਰਨਾ ਚਾਹੀਦਾ ਹੈ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
Other related podcasts

Victoria tackling racism at community level and driving respect