ਪਰਥ ਦੇ ਇੱਕ ਸਕੂਲ ਵਿੱਚ ਇਸ ਹਫ਼ਤੇ ਹੋਈ ਗੋਲੀਬਾਰੀ ਤੋਂ ਬਾਅਦ ਪੱਛਮੀ ਆਸਟ੍ਰੇਲੀਆ ਦੇ ਪ੍ਰੀਮੀਅਰ ਮਾਰਕ ਮੈਕਗੋਵਨ ਨੇ ਵਾਅਦਾ ਕੀਤਾ ਹੈ ਉਹਨਾਂ ਦਾ ਰਾਜ ਆਸਟ੍ਰੇਲੀਆ ਵਿੱਚ ਸਭ ਤੋਂ ਸਖ਼ਤ ਬੰਦੂਕ ਕਾਨੂੰਨਾਂ ਨੂੰ ਲਾਗੂ ਕਰਨ ਦੀ ਤਿਆਰੀ ਕਰ ਰਿਹਾ ਹੈ।
ਪੁਲਿਸ ਵੱਲੋਂ ਸਕੂਲ ਵਿੱਚ ਗੋਲੀਬਾਰੀ ਕਰਨ ਤੋਂ ਬਾਅਦ 15 ਸਾਲਾ ਸ਼ੱਕੀ ਨੂੰ ਫੜ ਲਿਆ ਗਿਆ।
ਇਸ ਸਮੇਂ ‘ਅਟਲਾਂਟਿਸ ਬੈਪਟਿਸਟ ਕਾਲਜ’ ਦੇ ਵਿਦਆਰਥੀ ਅਤੇ ਅਧਿਆਪਕ ਸਕੂਲ ਅੰਦਰ ਮੌਜੂਦ ਸਨ।
ਇਸ ਬਾਰੇ ਗੱਲ ਕਰਦਿਆਂ ਪ੍ਰੀਮੀਅਰ ਮਾਰਕ ਮੈਕਗੋਵਨ ਦਾ ਕਹਿਣਾ ਸੀ ਕਿ ਹਾਲਾਤ ਹੋਰ ਵੀ ਬੁਰੇ ਹੋ ਸਕਦੇ ਸਨ।
ਇਸ ਘਟਨਾ ਤੋਂ ਬਾਅਦ ਸਕਲੂ ਨੂੰ ਬੰਦ ਕਰ ਦਿੱਤਾ ਗਿਆ ਸੀ ਅਤੇ ਪੁਲਿਸ ਵਲੋਂ ਇਸ ਨੂੰ ਸੁਰੱਖਿਅਤ ਕਰ ਲਿਆ ਗਿਆ ਸੀ।
ਪ੍ਰੀਮੀਅਰ ਵੱਲੋਂ ਸਕੂਲ ਦੇ ਆਗੂਆਂ ਵੱਲੋਂ ਸ਼ਾਂਤ ਅਤੇ ਤੁਰੰਤ ਜਵਾਬਦੇਹੀ ਦੀ ਵੀ ਸ਼ਲਾਘਾ ਕੀਤੀ ਗਈ।
ਸ਼੍ਰੀਮਾਨ ਮੈਕਗੋਵਨ ਨੇ ਵਾਅਦਾ ਕੀਤਾ ਹੈ ਕਿ ਉਹਨਾਂ ਦੀ ਸਰਕਾਰ ਇਸ ਸਾਲ ਦੇ ਅੰਤ ਤੱਕ ਰਾਜ ਦੇ ਬੰਦੂਕ ਕਾਨੂੰਨਾਂ ਨੂੰ ਸੁਧਾਰਨ ਅਤੇ ਸਖ਼ਤ ਕਰਨ ਦਾ ਇਰਾਦਾ ਰਖਦੀ ਹੈ।
ਉਹਨਾਂ ਕਿਹਾ ਕਿ ਪੱਛਮੀ ਆਸਟ੍ਰੇਲੀਆ ਵਿੱਚ ਬੰਦੂਕ ਦੀ ਹਿੰਸਾ ਤੋਂ ਹਰ ਕੀਮਤ ਉੱਤੇ ਬਚਣ ਦੀ ਕੋਸ਼ਿਸ਼ ਕੀਤੀ ਜਾਵੇਗੀ।
ਸਕੂਲ ਵਿੱਚ ਅਗਲੇ ਹਫ਼ਤੇ ਤੋਂ ਪੜ੍ਹਾਈ ਸ਼ੁਰੂ ਹੋ ਜਾਵੇਗੀ ਪਰ ਫਿਲਹਾਲ ਮਾਹੌਲ ਗੰਭੀਰ ਬਣਿਆ ਹੋਇਆ ਹੈ।