ਭਾਰਤ ਵਿੱਚ ਖੇਡੇ ਜਾ ਰਹੇ ਕ੍ਰਿਕਟ ਵਿਸ਼ਵ ਕੱਪ ਵਿੱਚ ਸ਼ੁਰੂਆਤੀ ਮਾੜੇ ਪ੍ਰਦਰਸ਼ਨ ਨੂੰ ਪਿੱਛੇ ਛੱਡਦਿਆਂ ਆਸਟ੍ਰੇਲੀਆ ਹੁਣ ਅੰਕ ਸੂਚੀ ਵਿੱਚ ਪਹਿਲੀਆਂ ਚਾਰ ਟੀਮਾਂ ਵਿੱਚ ਸ਼ਾਮਿਲ ਹੋ ਗਿਆ ਹੈ।
23 ਅਕਤੂਬਰ ਦੀ ਅੰਕ ਸੂਚੀ ਵਿੱਚ ਭਾਰਤ ਪਹਿਲੇ ਤੇ ਨਿਊਜ਼ੀਲੈਂਡ ਦੂਜੀ ਥਾਂ 'ਤੇ ਹੈ।
ਦੱਖਣੀ ਆਸਟ੍ਰੇਲੀਆ ਵੱਲੋਂ ਹੁਣ ਤੱਕ ਵਧੀਆ ਖੇਡ ਦਾ ਮੁਜ਼ਾਹਰਾ ਕਰਦਿਆਂ ਤੀਜੀ ਥਾਂ ਮੱਲੀ ਹੋਈ ਹੈ।
ਐਡੀਲੇਡ ਤੋਂ ਉੱਘੇ ਕ੍ਰਿਕੇਟ ਕੋਚ ਯਾਦਵਿੰਦਰ ਸੋਢੀ ਨੇ ਐਸ ਬੀ ਐਸ ਪੰਜਾਬੀ ਨਾਲ਼ ਇੰਟਰਵਿਊ ਵਿੱਚ ਆਖਿਆ ਕਿ ਕ੍ਰਿਕੇਟ ਦੀ ਖੇਡ ਵਿੱਚ ਅਕਸਰ ਵੱਡੇ ਉਲਟਫੇਰ ਹੋਣ ਦੀ ਸੰਭਾਵਨਾ ਹੁੰਦੀ ਹੈ।
"ਹੁਣ ਤੱਕ ਕਈ ਕਈ ਮੁਕਾਬਲੇ ਇੱਕ-ਪਾਸੜ ਰਹੇ ਹਨ ਜਦਕਿ ਕੁਝ ਪੂਰੇ ਫਸਵੇਂ ਜਿਸ ਵਿੱਚ ਕਮਜ਼ੋਰ ਸਮਝੀਆਂ ਜਾਂਦੀਆਂ ਟੀਮਾਂ ਨੇ ਵੱਡੀਆਂ ਟੀਮਾਂ ਨੂੰ ਫਿਕਰ ਕਰਨ 'ਤੇ ਮਜਬੂਰ ਕਰ ਦਿੱਤਾ ਹੈ। ਕ੍ਰਿਕੇਟ ਵਿੱਚ ਹੁੰਦੇ ਉਲਟਫੇਰ ਵੀ ਇਸ ਖੇਡ ਦੀ ਵਧਦੀ ਲੋਕਪ੍ਰਿਯਤਾ ਪਿਛਲਾ ਇੱਕ ਕਾਰਨ ਹਨ," ਉਨ੍ਹਾਂ ਕਿਹਾ।
“ਭਾਵੇਂ ਅੰਦਾਜ਼ੇ ਲਾਉਣੇ ਕਾਫੀ ਮੁਸ਼ਕਿਲ ਹਨ ਪਰ ਫਿਰ ਵੀ ਮੌਜੂਦਾ ਪ੍ਰਦਰਸ਼ਨ ਦੇ ਅਧਾਰ 'ਤੇ ਮੈਂ ਕਹਿ ਸਕਦਾ ਹਾਂ ਕਿ ਭਾਰਤ ਤੇ ਆਸਟ੍ਰੇਲੀਆ ਦਾ ਹੱਥ ਦੂਜੀਆਂ ਟੀਮ ਤੋਂ ਉੱਚਾ ਹੈ।“
ਹੋਰ ਵੇਰਵੇ ਲਈ ਇਹ ਇੰਟਰਵਿਊ ਸੁਣੋ...




