ਫੈਡਰਲ ਸਰਕਾਰ ਹੌਲੀ ਹੌਲੀ ਆਪਣੀਆਂ ਕੋਰੋਨਾਵਾਇਰਸ ਮਹਾਂਮਾਰੀ ਸਹਾਇਤਾ ਅਦਾਇਗੀਆਂ ਨੂੰ ਖਤਮ ਕਰ ਰਹੀ ਹੈ।
ਸੋਮਵਾਰ 4 ਜਨਵਰੀ ਤੋਂ, ਹਰ ਹਫ਼ਤੇ 20 ਘੰਟੇ ਤੋਂ ਵੱਧ ਕੰਮ ਕਰਨ ਵਾਲੇ ਸੈਂਕੜੇ-ਹਜ਼ਾਰਾਂ ਆਸਟ੍ਰੇਲੀਅਨ ਲੋਕਾਂ ਲਈ , ਸਹਾਇਤਾ ਅਦਾਇਗੀ ਨੂੰ ਹਰ ਪੰਦਰਵਾੜੇ $1200 ਤੋਂ ਘਟਾ ਕੇ $1000 ਪ੍ਰਤੀ ਪੰਦਰਵਾੜਾ ਕਰ ਦਿੱਤਾ ਗਿਆ ਹੈ।
ਘੱਟ ਘੰਟੇ ਕੰਮ ਕਰਨ ਵਾਲਿਆਂ ਲਈ, ਭੁਗਤਾਨਾਂ ਵਿੱਚ $750 ਡਾਲਰ ਤੋਂ $650 ਤੱਕ ਦੀ ਕਟੌਤੀ ਕੀਤੀ ਗਈ ਹੈ।
ਭਲਾਈ ਸੰਸਥਾਵਾਂ ਨੇ ਆਸਟ੍ਰੇਲੀਆ ਵਿਚ ਲੋਕਾਂ ਨੂੰ ਗਰੀਬੀ ਰੇਖਾ ਤੋਂ ਉੱਪਰ ਲਿਆਉਣ ਲਈ, ਜੌਬ ਸੀਕਰ ਦੀ ਅਦਾਇਗੀ ਵਿਚ ਸਥਾਈ ਤੌਰ 'ਤੇ ਵਾਧਾ ਕਰਨ ਦੀ ਮੰਗ ਕੀਤੀ ਹੈ।
ਵਿਰੋਧੀ ਧਿਰ ਦੇ ਨੇਤਾ ਐਂਥਨੀ ਐਲਬਨੀਜ਼ੀ ਨੇ ਕਿਹਾ ਕਿ ਲੇਬਰ ਪਾਰਟੀ ਇਨ੍ਹਾਂ ਅਦਾਇਗੀ ਵਿੱਚ ਸਥਾਈ ਵਾਧੇ ਦੀ ਮੰਗ ਦਾ ਸਮਰਥਨ ਕਰਦੀ ਹੈ।
ਵਰਤਮਾਨ ਵਿੱਚ, ਜੌਬਕਿੱਪਰ ਪ੍ਰੋਗਰਾਮ 28 ਮਾਰਚ ਤੱਕ ਚੱਲੇਗਾ, ਅਤੇ ਇਹ ਮੰਨਿਆ ਜਾਂਦਾ ਹੈ ਕਿ ਚੀਜ਼ਾਂ ਆਮ ਵਾਂਗ ਵਾਪਸ ਆ ਜਾਣਗੀਆਂ, ਪਰ ਫੈਡਰਲ ਸਰਕਾਰ ਨੇ ਇਹ ਵੀ ਸੰਕੇਤ ਦਿੱਤਾ ਹੈ ਕਿ ਜਲਦੀ ਹੀ ਨਵੀਆਂ ਨੀਤੀਆਂ ਦਾ ਐਲਾਨ ਕੀਤਾ ਜਾਵੇਗਾ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਆਪਣੇ ਰਾਜ ਅਤੇ ਪ੍ਰਦੇਸ਼ ਦੇ ਨਿਯਮਾਂ ਬਾਰੇ ਜਾਣੋ।
ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ 'ਤੇ ਉਪਲੱਬਧ ਹੈ।
ਜੇਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇਸੰਪਰਕ ਕਰੋ।
ਐਸ ਬੀ ਐਸ, ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।