ਐਸ ਬੀ ਐਸ ਪੰਜਾਬੀ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਨਵ ਕੌਰ ਨੇ ਦੱਸਿਆ ਕਿ ਹੁਣ ਤੱਕ ਦੇ ਇਤਿਹਾਸ ਵਿੱਚ ਇਸ ਸਿਟੀ ਦੀ ਕੌਂਸਲ ਚੋਣ ਜਿੱਤਣ ਵਾਲੀ ਉਹ ਭਾਰਤੀ ਅਤੇ ਪੰਜਾਬੀ ਮੂਲ ਦੀ ਪਹਿਲੀ ਮਹਿਲਾ ਹੈ। ਨਵ ਕੌਰ ਅਲਟੋਨੇ ਵਾਰਡ ਤੋਂ ਚੋਣ ਲੜ ਰਹੇ ਸਨ ਅਤੇ ਇਸ ਵਾਰਡ ਤੋਂ ਉਨ੍ਹਾਂ ਸਮੇਤ ਕੁੱਲ ਦਸ ਉਮੀਦਵਾਰ ਮੈਦਾਨ ਵਿੱਚ ਸਨ।
ਨਵ ਕੌਰ, ਸਿਟੀ ਆਫ਼ ਸਵਾਨ ਤੋਂ ਕੌਂਸਲ ਚੋਣਾਂ ਜਿੱਤਣ ਵਾਲੇ ਆਪਣੇ ਸਾਥੀ ਕੌਂਸਲਰਾਂ ਅਤੇ ਮੇਅਰ ਨਾਲ। Credit: Supplied by Jatinder S Bhangu
ਉਸ ਨੇ ਆਪਣੀ ਇੰਜੀਨੀਅਰਿੰਗ ਦੀ ਡਿਗਰੀ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ, ਫਤਿਹਗੜ੍ਹ ਸਾਹਿਬ ਤੋਂ ਹਾਸਲ ਕੀਤੀ, ਜਿੱਥੇ ਉਹ ਸੂਬਾ ਪੱਧਰ 'ਤੇ ਗੋਲਡ ਮੈਡਲਿਸਟ ਰਹੀ ਅਤੇ ਆਪਣੀ ਪੂਰੀ ਇੰਜੀਨੀਅਰਿੰਗ ਦੌਰਾਨ ਕਈ ਵਜ਼ੀਫ਼ੇ (ਸਕਾਲਰਸ਼ਿਪ) ਪ੍ਰਾਪਤ ਕੀਤੇ।
ਇਸ ਤੋਂ ਬਾਅਦ, ਨਵ ਕੌਰ ਨੇ ਕਰਟਿਨ ਗ੍ਰੈਜੂਏਟ ਸਕੂਲ ਆਫ਼ ਬਿਜ਼ਨਸ, ਵੈਸਟਰਨ ਆਸਟ੍ਰੇਲੀਆ ਤੋਂ ਆਪਣੀ ਮਾਸਟਰ ਡਿਗਰੀ ਪੂਰੀ ਕੀਤੀ।
ਨਵ ਕੌਰ ਨੂੰ ਵੈਸਟਰਨ ਆਸਟ੍ਰੇਲੀਆ ਵਿੱਚ ਕੰਮ ਕਰਦੇ ਹੋਏ ਪੰਦਰਾਂ ਸਾਲ ਤੋਂ ਵੱਧ ਸਮਾਂ ਹੋ ਚੁੱਕਾ ਹੈ। ਇਸ ਦੌਰਾਨ ਉਸ ਨੇ - ਫੈਡਰਲ, ਸਟੇਟ ਅਤੇ ਲੋਕਲ ਗੌਰਮਿੰਟ ਵਿੱਚ ਵਿਸ਼ਾਲ ਤਜਰਬਾ ਹਾਸਲ ਕੀਤਾ ਹੈ।
📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।















