Watch FIFA World Cup 2026™

LIVE, FREE and EXCLUSIVE

ਵ੍ਹੀਲਚੇਅਰ ‘ਤੇ ਬੈਠਾ ਹੌਂਸਲੇ ਦਾ ਚੈਂਪੀਅਨ ਹਰਕੀਰਤ ਸਿੰਘ: ਸਟੇਟ ਖੇਡਾਂ ਵਿੱਚ ਸੋਨੇ ਦੇ ਮੈਡਲ ਜਿੱਤ ਕੇ ਹੁਣ ਨੈਸ਼ਨਲ ਖੇਡਾਂ ਵੱਲ

MP's 16x9  (Presentation) (2).jpg
ਵ੍ਹੀਲਚੇਅਰ ‘ਤੇ ਹੋਣ ਦੇ ਬਾਵਜੂਦ ਹਰਕੀਰਤ ਪੜਾਈ, ਖੇਡਾਂ ਅਤੇ ਭੰਗੜੇ ਵਿੱਚ ਆਪਣਾ ਲੋਹਾ ਮਨਵਾ ਰਿਹਾ ਹੈ। Credit: Harpreet Kaur

ਸਿਡਨੀ ਵਿੱਚ ਰਹਿੰਦੇ 15 ਸਾਲਾ ਪੈਰਾ ਖਿਡਾਰੀ ਹਰਕੀਰਤ ਸਿੰਘ ਨੇ ਨਿਊ ਸਾਊਥ ਵੇਲਜ਼ ਜੂਨੀਅਰ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਦੋ ਸੋਨੇ ਦੇ ਮੈਡਲ ਜਿੱਤ ਕੇ ਆਪਣੀ ਕਾਬਲੀਅਤ ਸਾਬਤ ਕੀਤੀ ਹੈ। ਹੁਣ ਉਹ ਅਪ੍ਰੈਲ ਵਿੱਚ ਬ੍ਰਿਸਬੇਨ ਵਿੱਚ ਹੋਣ ਵਾਲੀ ਜੂਨੀਅਰ ਪੈਰਾ ਨੈਸ਼ਨਲ ਚੈਂਪੀਅਨਸ਼ਿਪ ਲਈ ਕੁਆਲੀਫਾਈ ਕਰ ਚੁੱਕਾ ਹੈ। ਉਸਦੀ ਪ੍ਰੇਰਣਾਦਾਇਕ ਯਾਤਰਾ ਮਿਹਨਤ, ਹਿੰਮਤ ਅਤੇ ਪਰਿਵਾਰਕ ਸਹਿਯੋਗ ਦੀ ਮਿਸਾਲ ਹੈ, ਜੋ ਕਿ ਇਸ ਪੌਡਕਾਸਟ ਵਿੱਚ ਸੁਣੀ ਜਾ ਸਕਦੀ ਹੈ…


Published

Updated

By MP Singh

Presented by MP Singh

Source: SBS



Share this with family and friends


ਸਿਡਨੀ ਵਿੱਚ ਰਹਿੰਦੇ 15 ਸਾਲਾ ਪੈਰਾ ਖਿਡਾਰੀ ਹਰਕੀਰਤ ਸਿੰਘ ਨੇ ਨਿਊ ਸਾਊਥ ਵੇਲਜ਼ ਜੂਨੀਅਰ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਦੋ ਸੋਨੇ ਦੇ ਮੈਡਲ ਜਿੱਤ ਕੇ ਆਪਣੀ ਕਾਬਲੀਅਤ ਸਾਬਤ ਕੀਤੀ ਹੈ। ਹੁਣ ਉਹ ਅਪ੍ਰੈਲ ਵਿੱਚ ਬ੍ਰਿਸਬੇਨ ਵਿੱਚ ਹੋਣ ਵਾਲੀ ਜੂਨੀਅਰ ਪੈਰਾ ਨੈਸ਼ਨਲ ਚੈਂਪੀਅਨਸ਼ਿਪ ਲਈ ਕੁਆਲੀਫਾਈ ਕਰ ਚੁੱਕਾ ਹੈ। ਉਸਦੀ ਪ੍ਰੇਰਣਾਦਾਇਕ ਯਾਤਰਾ ਮਿਹਨਤ, ਹਿੰਮਤ ਅਤੇ ਪਰਿਵਾਰਕ ਸਹਿਯੋਗ ਦੀ ਮਿਸਾਲ ਹੈ, ਜੋ ਕਿ ਇਸ ਪੌਡਕਾਸਟ ਵਿੱਚ ਸੁਣੀ ਜਾ ਸਕਦੀ ਹੈ…


ਸਿਡਨੀ ਵਿੱਚ ਰਹਿੰਦਾ 15 ਸਾਲਾ ਪੈਰਾ ਐਥਲੀਟ ਹਰਕੀਰਤ ਸਿੰਘ ਅੱਜਕੱਲ੍ਹ ਆਪਣੇ ਸ਼ਾਨਦਾਰ ਪ੍ਰਦਰਸ਼ਨ ਕਾਰਨ ਚਰਚਾ ਵਿੱਚ ਹੈ।

ਹਾਲ ਹੀ ਵਿੱਚ ਹੋਈ ਐਨ ਐਸ ਡਬਲਿਊ ਜੂਨੀਅਰ ਐਥਲੈਟਿਕਸ ਸਟੇਟ ਚੈਂਪੀਅਨਸ਼ਿਪ ਵਿੱਚ ਉਸਨੇ ਦੋ ਸੋਨੇ ਦੇ ਤਗਮੇ ਜਿੱਤ ਕੇ ਨਾ ਸਿਰਫ ਆਪਣੀ ਮਿਹਨਤ ਦਾ ਫਲ ਹਾਸਲ ਕੀਤਾ, ਸਗੋਂ ਕਈ ਹੋਰ ਨੌਜਵਾਨਾਂ ਲਈ ਪ੍ਰੇਰਣਾ ਦਾ ਸਰੋਤ ਵੀ ਬਣਿਆ ਹੈ।

ਹੁਣ ਉਹ ਅਪ੍ਰੈਲ ਵਿੱਚ ਬ੍ਰਿਸਬੇਨ ਵਿੱਚ ਹੋਣ ਵਾਲੀਂ ਜੂਨੀਅਰ ਪੈਰਾ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਲਈ ਤਿਆਰ ਹੈ।

ਹਰਕੀਰਤ ਦੀ ਜ਼ਿੰਦਗੀ ਦੀ ਕਹਾਣੀ ਬੇਹੱਦ ਹੌਸਲਾ ਦੇਣ ਵਾਲੀ ਹੈ।

WhatsApp Image 2026-03-19 at 11.31.43 AM (1).jpeg
ਆਪਣੇ ਮਾਤਾ ਪਿਤਾ ਦੇ ਭਰਪੂਰ ਸਹਿਯੋਗ ਸਦਕਾ ਹਰਕੀਰਤ ਹਰ ਖਿੱਤੇ ਵਿੱਚ ਵੱਧ ਚੜ੍ਹ ਕੇ ਭਾਗ ਲੈਂਦਾ ਹੈ। Credit: Harpreet Kaur

ਉਸਦੀ ਮਾਤਾ ਹਰਪ੍ਰੀਤ ਕੌਰ ਨੇ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਦੌਰਾਨ ਦੱਸਿਆ, “ਜਦੋਂ ਉਹ ਅੱਠ ਮਹੀਨੇ ਦੀ ਗਰਭਵਤੀ ਸੀ, ਤਾਂ ਡਾਕਟਰਾਂ ਨੇ ਸਾਨੂੰ ਦੱਸਿਆ ਕਿ ਬੱਚੇ ਨੂੰ ਸਪਾਈਨਾ ਬਿਫਿਡਾ ਨਾਮ ਦੀ ਬੀਮਾਰੀ ਹੈ, ਜੋ ਕਿ ਫੋਲਿਕ ਐਸਿਡ ਦੀ ਕਮੀ ਕਾਰਨ ਹੁੰਦੀ ਹੈ।“

ਇਸ 'ਸਪਾਈਨਾ ਬਿਫਿਡਾ ' ਕਾਰਨ ਹਰਕੀਰਤ ਦੇ ਸਰੀਰ ਦਾ ਹੇਠਲਾ ਹਿੱਸਾ ਪ੍ਰਭਾਵਿਤ ਹੋ ਗਿਆ ਅਤੇ ਉਹ ਵ੍ਹੀਲਚੇਅਰ ਦੀ ਮਦਦ ਨਾਲ ਹੀ ਚੱਲਦਾ ਹੈ।
Harpreet Kaur

ਇੱਕ ਸਾਲ ਦੀ ਉਮਰ ਵਿੱਚ ਹੀ ਹਰਕੀਰਤ ਆਪਣੀ ਮਾਂ ਨਾਲ ਆਸਟ੍ਰੇਲੀਆ ਆ ਗਿਆ ਸੀ, ਜਿੱਥੇ ਸਿਡਨੀ ਦੇ ਵੈਸਟਮੀਡ ਹਸਪਤਾਲ ਵਿੱਚ ਉਸਦਾ ਇਲਾਜ ਜਾਰੀ ਰਿਹਾ। ਮੁਸ਼ਕਲਾਂ ਦੇ ਬਾਵਜੂਦ, ਉਸਦੇ ਮਾਤਾ-ਪਿਤਾ ਨੇ ਕਦੇ ਉਸਦਾ ਹੌਂਸਲਾ ਟੁੱਟਣ ਨਹੀਂ ਦਿੱਤਾ।

ਅੱਜ ਹਰਕੀਰਤ ਸਿਰਫ ਖੇਡਾਂ ਵਿੱਚ ਹੀ ਨਹੀਂ, ਸਿੱਖਿਆ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਵੀ ਅੱਗੇ ਵਧ ਰਿਹਾ ਹੈ। ਉਹ ਆਪਣੀ ਮਾਂ ਬੋਲੀ ਪੰਜਾਬੀ ਨਾਲ ਵੀ ਗਹਿਰਾ ਨਾਤਾ ਰੱਖਦਾ ਹੈ।

ਭਵਿੱਖ ਲਈ ਉਸਦਾ ਸੁਪਨਾ ਵੀ ਖਾਸ ਹੈ, ਹਰਕੀਰਤ ਕ੍ਰਿਕਟ ਕੁਮੈਂਟੇਟਰ ਬਣਨਾ ਚਾਹੁੰਦਾ ਹੈ।

WhatsApp Image 2026-03-19 at 10.46.55 AM (1).jpeg
ਪੜਾਈ ਅਤੇ ਖੇਡਾਂ ਦੇ ਨਾਲ ਹਰਕੀਰਤ ਨੂੰ ਆਪਣੇ ਵਿਰਸੇ ਅਤੇ ਬੋਲੀ ਨਾਲ ਖਾਸ ਪਿਆਰ ਹੈ। Credit: Harpreet Kaur

ਹਰਕੀਰਤ ਨੇ ਆਪਣੇ ਵੱਡੇ ਸੁਫਨੇ ਐਸਬੀਐਸ ਪੰਜਾਬੀ ਨਾਲ ਸਾਂਝੇ ਕਰਦੇ ਹੋਏ ਕਿਹਾ , "ਮੈਂ ਹਰ ਖੇਤਰ ਵਿੱਚ ਵਧੀਆ ਕੰਮ ਕਰਨਾ ਹੈ ਅਤੇ ਭਵਿੱਖ ਵਿੱਚ ਮੈਂ ਇੱਕ ਕ੍ਰਿਕਟ ਕੁਮੈਂਟੇਟਰ ਬਨਣਾ ਚਾਹੁੰਦਾ ਹਾਂ।" ਖਾਸ ਗੱਲ ਇਹ ਹੈ ਕਿ ਵ੍ਹੀਲਚੇਅਰ ‘ਤੇ ਰਹਿੰਦੇ ਹੋਏ ਵੀ ਉਹ ਭੰਗੜੇ ਦਾ ਸ਼ੌਕੀਨ ਹੈ ਅਤੇ ਸਿਡਨੀ ਵਿੱਚ ਕਈ ਮੰਚਾਂ ‘ਤੇ ਪ੍ਰਦਰਸ਼ਨ ਕਰ ਚੁੱਕਾ ਹੈ।"

ਹਰਕੀਰਤ ਸਿਡਨੀ ਦੇ ਗਲੇਨਵੁੱਡ ਐਥਲੈਟਿਕਸ ਕਲੱਬ ਵਿੱਚ ਹਰ ਹਫ਼ਤੇ 3 ਤੋਂ 4 ਘੰਟੇ ਦੀ ਕਠੋਰ ਟ੍ਰੇਨਿੰਗ ਕਰਦਾ ਹੈ। ਉਸਦੇ ਕੋਚ ਉਸਦੀ ਲਗਨ ਅਤੇ ਜਜ਼ਬੇ ਨੂੰ ਵੇਖਦਿਆਂ ਪੂਰਾ ਯਕੀਨ ਜਤਾਉਂਦੇ ਹਨ ਕਿ ਉਹ ਭਵਿੱਖ ਵਿੱਚ ਪੈਰਾ ਖੇਡਾਂ ਵਿੱਚ ਨਵੀਆਂ ਉੱਚਾਈਆਂ ਹਾਸਲ ਕਰੇਗਾ।

ਐਥਲੈਟਿਕਸ ਤੋਂ ਇਲਾਵਾ, ਹਰਕੀਰਤ ਇੱਕ ਵਧੀਆ ਤੈਰਾਕ ਵੀ ਹੈ ਅਤੇ ਟੈਨਿਸ ਤੇ ਕ੍ਰਿਕਟ ਖੇਡਣਾ ਉਸਨੂੰ ਬਹੁਤ ਪਸੰਦ ਹੈ। ਉਹ ਭਾਰਤੀ ਕ੍ਰਿਕਟਰ ਵਿਰਟ ਕੋਹਲੀ ਦਾ ਵੱਡਾ ਪ੍ਰਸ਼ੰਸਕ ਹੈ ਅਤੇ ਖੁਦ ਸਪਿਨ ਬੌਲਿੰਗ ਵਿੱਚ ਮਾਹਰ ਬਣਨਾ ਚਾਹੁੰਦਾ ਹੈ।

ਮੇਰਾ ਸੁਫਨਾ ਨੈਸ਼ਨਲਸ ਤੋਂ ਲੈ ਕੇ ਓਲੰਪਿਕਸ ਖੇਡਣ ਤੱਕ ਦਾ ਹੈ।
Para Athlete Harkirat Singh

ਉਸਦੀ ਕਹਾਣੀ ਇਹ ਸਾਬਤ ਕਰਦੀ ਹੈ ਕਿ ਜੇ ਹੌਂਸਲਾ ਮਜ਼ਬੂਤ ਹੋਵੇ ਅਤੇ ਪਰਿਵਾਰ ਦਾ ਸਾਥ ਮਿਲੇ, ਤਾਂ ਕੋਈ ਵੀ ਰੁਕਾਵਟ ਸਫਲਤਾ ਦੇ ਰਸਤੇ ਵਿੱਚ ਆੜ ਨਹੀਂ ਬਣ ਸਕਦੀ।

WhatsApp Image 2026-03-19 at 10.52.02 AM (1).jpeg
ਜਿੱਥੇ ਮਾਪੇ ਹਰਕੀਰਤ ਦਾ ਹਰ ਸ਼ੌਂਕ ਪੂਰਾ ਕਰ ਰਹੇ ਹਨ, ਉੱਥੇ ਹਰਕੀਰਤ ਵੀ ਵੱਡੀਆਂ ਮੱਲਾਂ ਮਾਰ ਰਿਹਾ ਹੈ। Credit: Harpreet Kaur

ਹਰਕੀਰਤ ਸਿੰਘ ਵਰਗੇ ਨੌਜਵਾਨ ਖਿਡਾਰੀ ਸਾਡੇ ਸਮਾਜ ਲਈ ਸਿਰਫ ਮਾਣ ਨਹੀਂ, ਸਗੋਂ ਉਮੀਦ ਦੀ ਇਕ ਨਵੀਂ ਕਿਰਨ ਵੀ ਹਨ।

ਹੋਰ ਵੇਰਵੇ ਲਈ ਆਡੀਓ ਬਟਨ ਕਲਿਕ ਕਰੋ

ਐਸ ਬੀ ਐਸ ਪੰਜਾਬੀ ਦੁਨੀਆ ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ। 

ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।


Latest podcast episodes

Follow SBS Punjabi

Download our apps

Watch on SBS

Punjabi News

Stream now