'ਰਿਮੇਨਿੰਗ ਰੈਲੇਟਿਵ ਵੀਜ਼ਾ' ਬਿਨੈਕਾਰਾਂ ਨੂੰ ਸਥਾਈ ਨਿਵਾਸ ਲਈ 50 ਸਾਲਾਂ ਤੋਂ ਵੱਧ ਦੀ ਕਰਨੀ ਪੈ ਸਕਦੀ ਹੈ ਉਡੀਕ

visa story.jpeg

Remaining Relative visa applicant Harsimran Singh with his mother.

ਮੈਲਬੌਰਨ ਰਹਿੰਦੇ ਹਰਸਿਮਰਨ ਸਿੰਘ ਆਪਣੇ ਰਿਮੇਨਿੰਗ ਰੈਲੇਟਿਵ ਵੀਜ਼ਾ ਅਰਜ਼ੀ ਦੇ ਨਤੀਜੇ ਦਾ ਪਿਛਲੇ 12 ਸਾਲਾਂ 'ਤੋਂ ਇੰਤਜ਼ਾਰ ਕਰ ਰਹੇ ਹਨ। ਭਾਰਤ ਵਿੱਚ ਕੋਈ ਪਰਿਵਾਰਕ ਮੈਂਬਰ ਨਾ ਹੋਣ ਕਾਰਨ ਹਰਸਿਮਰਨ ਨੇ 2010 ਵਿੱਚ ਸਬਕਲਾਸ 835 ਲਈ ਅਪਲਾਈ ਕੀਤਾ ਸੀ। ਇਸ ਲੰਬੀ ਦੇਰੀ ਬਾਰੇ ਪੁੱਛੇ ਜਾਣ ਉੱਤੇ ਗ੍ਰਹਿ ਮਾਮਲਿਆਂ ਦੇ ਵਿਭਾਗ ਨੇ ਫੈਮਿਲੀ ਵੀਜ਼ਾ ਸਟ੍ਰੀਮ ਲਈ ਹਰ ਸਾਲ ਪ੍ਰਾਪਤ ਹੋਣ ਵਾਲੀਆਂ ਅਰਜ਼ੀਆਂ ਦੀ ਗਿਣਤੀ ਉਪਲਬਧ ਸਥਾਨਾਂ ਦੀ ਸੰਖਿਆ ਤੋਂ ਵੱਧ ਹੋਣ ਦੀ ਗੱਲ ਆਖੀ ਹੈ।


ਭਾਰਤ ਵਿੱਚ ਕੋਈ ਪਰਿਵਾਰਕ ਮੈਂਬਰ ਨਾ ਹੋਣ ਕਾਰਨ ਹਰਸਿਮਰਨ ਸਿੰਘ ਨੇ 2010 ਵਿੱਚ ਰਿਮੇਨਿੰਗ ਰੈਲੇਟਿਵ ਵੀਜ਼ਾ ਸਬਕਲਾਸ 835 ਲਈ ਅਪਲਾਈ ਕੀਤਾ ਸੀ।

12 ਸਾਲ੍ਹਾਂ ਤੱਕ ਬ੍ਰੀਜਿੰਗ ਵੀਜ਼ਾ ਉੱਤੇ ਰਹਿਣ ਤੋਂ ਬਾਅਦ ਹੁਣ 36 ਸਾਲਾਂ ਦੇ ਹੋ ਚੁੱਕੇ ਹਰਸਿਮਰਨ ਨੂੰ ਆਪਣੀ ਅਰਜ਼ੀ ਦਾ ਜਲਦੀ ਨਤੀਜਾ ਆਉਣ ਦੀ ਉਮੀਦ ਹੈ।

ਹਰਸਿਮਰਨ ਨੇ ਐਸ.ਬੀ.ਐਸ. ਪੰਜਾਬੀ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਜਦੋਂ ਉਹਨਾਂ ਵੀਜ਼ਾ ਲਈ ਅਪਲਾਈ ਕੀਤਾ ਸੀ ਤਾਂ ਉਸ ਸਮੇਂ ਪ੍ਰੋਸੈਸਿੰਗ ਦਾ ਸਮਾਂ 12 ਤੋਂ 18 ਮਹੀਨੇ ਦਾ ਸੀ ਅਤੇ ਹੁਣ ਇਹ ਸਮਾਂ 50 ਤੋਂ ਵੀ ਵੱਧ ਸਾਲਾਂ ਤੱਕ ਵਧਾ ਦਿੱਤਾ ਗਿਆ ਹੈ।

ਉਹਨਾਂ ਦੱਸਿਆ ਕਿ ਇਸ ਹਿਸਾਬ ਨਾਲ ਜਦੋਂ ਤੱਕ ਉਹਨਾਂ ਨੂੰ ਪਰਮਾਨੈਂਟ ਰੈਜ਼ੀਡੈਂਸੀ ਮਿਲੇਗੀ ਉਦੋਂ ਤੱਕ ਉਹਨਾਂ ਦੀ ਉਮਰ 86 ਸਾਲ ਦੇ ਕਰੀਬ ਹੋ ਜਾਵੇਗੀ।

ਸ਼੍ਰੀਮਾਨ ਸਿੰਘ ਦਾ ਕਹਿਣਾ ਹੈ ਕਿ ਉਹ 20 ਸਾਲ ਦੀ ਉਮਰ ਵਿੱਚ ਪਹਿਲੀ ਵਾਰ ਆਸਟ੍ਰੇਲੀਆ ਆਏ ਸਨ ਅਤੇ ਹੁਣ ਉਹਨਾਂ ਦੇ ਵੀਜ਼ਾ ਸਟੇਟਸ ਨੂੰ ਛੱਡ ਕੇ ਉਹ ਪੂਰੀ ਤਰ੍ਹਾਂ ਨਾਲ ਆਸਟ੍ਰੇਲੀਅਨ ਬਣ ਗਏ ਹਨ।

ਉਹਨਾਂ ਦੱਸਿਆ ਕਿ ਉਹ ਅਧਰੰਗ ਦੀ ਸਮੱਸਿਆ ਨਾਲ ਜੂਝ ਰਹੀ ਆਪਣੀ ਮਾਂ ਨਾਲ ਰਹਿੰਦੇ ਹਨ ਅਤੇ ਅਫਸੋਸ ਜਤਾਇਆ ਕਿ ਵੀਜ਼ਾ ਦੀ ਡਾਵਾਂਡੋਲ ਸਥਿਤੀ ਕਾਰਨ ਉਹ ਆਪਣੀ ਪਰਿਵਾਰਿਕ ਜ਼ਿੰਦਗੀ ਸ਼ੁਰੂ ਕਰਨ ਵਿੱਚ ਅਸਮਰੱਥ ਹਨ।

ਸਿੰਘ ਕੋਲ ਆਪਣਾ ਘਰ ਵੀ ਹੈ ਅਤੇ ਉਹਨਾਂ ਕਿਹਾ ਕਿ ਪੰਜ ਸਾਲ ਪਹਿਲਾਂ ਉਹਨਾਂ ਸਟੈਂਪ ਡਿਊਟੀ ਉੱਤੇ 60,000 ਡਾਲਰ ਖਰਚੇ ਸਨ ਜਦ ਕਿ ਪੱਕੇ ਵਸਨੀਕਾਂ ਲਈ ਉਹ ਮੁਫਤ ਹੈ।
harimran.jpeg
Harsimran Singh claims he is unable to start a family due to his dwindling visa situation. Credit: Supplied by Mr Singh.
ਉਹਨਾਂ ਸਵਾਲ ਪੁੱਛਿਆ ਕਿ ਫੈਮਲੀ ਵੀਜ਼ਾ ਹਮੇਸ਼ਾਂ ਸੀਮਤ ਹੁੰਦੇ ਹਨ ਕਿਉਂਕਿ ਸਮਾਜਿਕ ਸੁਰੱਖਿਆ ਲਈ ਉਹਨਾਂ ਨੂੰ ਬੋਝ ਸਮਝਿਆ ਜਾਂਦਾ ਹੈ ਪਰ ਉਹਨਾਂ ਵਰਗੇ ਜੋ ਬਹੁਤ ਸਾਰੇ ਲੋਕ ਪਿਛਲੇ 15 ਸਾਲਾਂ ਤੋਂ ਇਸ ਦੇਸ਼ ਵਿੱਚ ਕੰਮ ਕਰ ਰਹੇ ਹਨ ਅਤੇ ਟੈਕਸ ਅਦਾ ਕਰ ਰਹੇ ਹਨ ਉਹਨਾਂ ਦੇ ਮਨੁੱਖੀ ਅਧਿਕਾਰਾਂ ਬਾਰੇ ਕੌਣ ਸੋਚੇਗਾ?

ਜਿੰਨ੍ਹਾਂ ਲੋਕਾਂ ਦੇ ਆਸਟ੍ਰੇਲੀਅਨ ਨਾਗਰਿਕਾਂ ਜਾਂ ਸਥਾਈ ਨਿਵਾਸਿਆਂ ਤੋਂ ਇਲਾਵਾ ਕੋਈ ਹੋਰ ਰਿਸ਼ਤੇਦਾਰ ਨਹੀਂ ਹੁੰਦੇ, ਉਹ ਰਿਮੇਨਿੰਗ ਰੈਲੇਟਿਵ ਵੀਜ਼ਾ ਦੇ ਯੋਗ ਹੁੰਦੇ ਹਨ, ਇਹ ਗੈਰ ਪਰਿਵਾਰਕ ਸ਼੍ਰੇਣੀ ਦਾ ਚਾਰਾਂ ਵਿੱਚੋਂ ਇਕ ਕਿਸਮ ਦਾ ਵੀਜ਼ਾ ਹੈ।

ਜਦੋਂ ਐਸ.ਬੀ.ਐਸ. ਪੰਜਾਬੀ ਵੱਲੋਂ ਗ੍ਰਹਿ ਮਾਮਲਿਆਂ ਦੇ ਬੁਲਾਰੇ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਦੱਸਿਆ ਕਿ ਰਿਮੇਨਿੰਗ ਰੈਲੇਟਿਵ ਵੀਜ਼ਾ, ਕੇਅਰਰ ਅਤੇ ਏਜਡ ਡਿਪੈਂਡੇਂਟ ਰੈਲੇਟਿਵ ਵੀਜ਼ਾ ਸਥਾਨਾਂ ਸਣੇ ਅਦਰ ਫੈਮਲੀ ਵੀਜ਼ਾ ਸਥਾਨ ਦੀ ਗਿਣਤੀ ਹਰ ਮਾਈਗ੍ਰੇਸ਼ਨ ਪ੍ਰੋਗਰਾਮ ਵਿੱਚ ਸੀਮਤ ਹੁੰਦੀ ਹੈ ਅਤੇ ਜਦੋਂ ਇਹ ਗਿਣਤੀ ਪੂਰੀ ਹੋ ਜਾਂਦੀ ਹੈ ਤਾਂ ਹੋਰ ਵੀਜ਼ਾ ਨਹੀਂ ਦਿੱਤੇ ਜਾਂਦੇ।
ਬੁਲਾਰੇ ਨੇ ਇਹ ਵੀ ਦੱਸਿਆ ਕਿ ਸਰਕਾਰ ਵੱਲੋਂ ਰਾਜ ਅਤੇ ਖੇਤਰੀ ਸਰਕਾਰਾਂ, ਵਪਾਰਕ ਅਤੇ ਭਾਈਚਾਰਕ ਸਮੂਹਾਂ ਅਤੇ ਵਿਆਪਕ ਜਨਤਾ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਹਰ ਸਾਲ ਯੋਜਨਾ ਦਾ ਪੱਧਰ ਨਿਰਧਾਰਿਤ ਕੀਤਾ ਜਾਂਦਾ ਹੈ।

2013 ਤੋਂ ਪਹਿਲਾਂ ਇਸ ਵੀਜ਼ੇ ਲਈ 1,280 ਥਾਵਾਂ ਸਨ ਅਤੇ ਹੁਣ ਇੰਨ੍ਹਾਂ ਨੂੰ ਘਟਾ ਕੇ 500 ਥਾਵਾਂ ਉੱਤੇ ਸੀਮਤ ਕਰ ਦਿੱਤਾ ਗਿਆ ਹੈ। ਹਰੇਕ ਕੇਸ ਦੀਆਂ ਵਿਅਕਤੀਗਤ ਸਥਿਤੀਆਂ ਦੇ ਆਧਾਰ ‘ਤੇ ਪ੍ਰੋਸੈਸਿੰਗ ਸਮਾਂ-ਸੀਮਾਵਾਂ ਚੱਖ ਵੱਖ ਹੋ ਸਕਦੀਆਂ ਹਨ।

ਵੀਜ਼ਾ ਲਈ ਸਥਾਨਾਂ ‘ਚ ਵਾਧਾ ਹੋਵੇ

ਮੈਲਬੌਰਨ ਦੇ ਗਲੋਬਲ ਮਾਈਗ੍ਰੇਸ਼ਨ ਐਂਡ ਐਜੂਕੇਸ਼ਨ ਸਲਿਊਸ਼ਨਜ਼ ਤੋਂ ਰਣਬੀਰ ਸਿੰਘ ਦਾ ਕਹਿਣਾ ਹੈ ਕਿ ਪ੍ਰੋਸੈਸਿੰਗ ਦੇ ਸਮੇਂ ਨੂੰ ਘੱਟ ਕਰਨ ਲਈ ਹਰ ਵਿੱਤੀ ਸਾਲ ਵਿੱਚ ਅਲਾਟ ਕੀਤੇ ਜਾਣ ਵਾਲੇ ਸਥਾਨਾਂ ਦੀ ਗਿਣਤੀ ਵਿੱਚ ਕਾਫੀ ਵਾਧਾ ਹੋਣ ਦੀ ਲੋੜ ਹੈ।

ਐਸ.ਬੀ.ਐਸ. ਪੰਜਾਬੀ ਨਾਲ ਗੱਲ ਕਰਦਿਆਂ ਉਹਨਾਂ ਦੱਸਿਆ ਕਿ ਇਸ ਬਾਰੇ ਲੇਬਰ ਸਰਕਾਰ ਵੱਲੋਂ ਕੋਈ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

ਪਰਿਵਾਰ ਦਹਾਕਿਆਂ ਤੋਂ ਇੰਤਜ਼ਾਰ ਵਿੱਚ ਹਨ

ਪਹਿਲਾਂ ਹੀ 12 ਸਾਲ ਬੀਤ ਜਾਣ ਕਾਰਨ ਹਰਸਿਮਰ ਸਿੰਘ ਆਪਣੇ ਮਨੁੱਖੀ ਅਧਿਕਾਰਾਂ ਨੂੰ ਲੈ ਕੇ ਸਵਾਲ ਖੜ੍ਹੇ ਕਰ ਰਹੇ ਹਨ। ਉਹਨਾਂ ਕਿਹਾ ਕਿ ਹੁਣ ਅੱਧੀ ਜ਼ਿੰਦਗੀ ਆਸਟ੍ਰੇਲੀਆ ਵਿੱਚ ਗੁਜ਼ਾਰਨ ਤੋਂ ਬਾਅਦ ਉਹ ਵਾਪਸ ਜਾਣ ਬਾਰੇ ਸੋਚ ਵੀ ਨਹੀਂ ਸਕਦੇ।

ਹਰਸਿਮਰਨ ਸਿੰਘ ਇੱਕ ਅਜਿਹੇ ਗਰੁੱਪ ਦੇ ਮੈਂਬਰ ਵੀ ਹਨ ਜੋ ਆਨਲਾਈਨ ਪਟੀਸ਼ਨ ਰਾਹੀਂ ਤਬਦੀਲੀ ਦੀ ਮੰਗ ਕਰ ਰਿਹਾ ਹੈ।

ਬੈਕਲਾਗ ਕਾਰਨ ਆਸਟ੍ਰੇਲੀਆ ਦੀ ਇਮੀਗ੍ਰੇਸ਼ਨ ਪ੍ਰਣਾਲੀ ਠੱਪ ਹੋ ਰਹੀ ਹੈ। ਇਸ ਦੇਰੀ ਕਾਰਨ ਰੁਜ਼ਗਾਰਦਾਤਾਵਾਂ ਨੂੰ ਪਹਿਲਾਂ ਹੀ ਦੇਸ਼ ਵਿੱਚ ਰਾਸ਼ਟਰੀ ਘਾਟ ਨੂੰ ਪੂਰਾ ਕਰਨ ਲਈ ਵੀਜ਼ਾ ਸਥਿਤੀਆਂ ਕਾਰਨ ਕਰਮਚਾਰੀਆਂ ਦੀ ਭਰਤੀ ਕਰਨ ਵਿੱਚ ਰੁਕਾਵਟ ਆ ਰਹੀ ਹੈ।

ਹਾਲਾਂਕਿ ਗ੍ਰਹਿ ਮਾਮਲਿਆਂ ਦੇ ਵਿਭਾਗ ਦਾ ਕਹਿਣਾ ਹੈ ਕਿ ਫੈਮਿਲੀ ਵੀਜ਼ਾ ਸਟ੍ਰੀਮ ਲਈ ਹਰ ਸਾਲ ਪ੍ਰਾਪਤ ਹੋਣ ਵਾਲੀਆਂ ਅਰਜ਼ੀਆਂ ਦੀ ਗਿਣਤੀ ਉਪਲਬਧ ਸਥਾਨਾਂ ਦੀ ਸੰਖਿਆ ਤੋਂ ਵੱਧ ਹੈ ਅਤੇ ਹੋਰ ਪਰਿਵਾਰਕ ਵੀਜ਼ਿਆਂ ਦੀ ਵੱਧਦੀ ਮੰਗ ਨੂੰ ਦੇਖਦਿਆਂ ਪ੍ਰੋਸੈਸਿੰਗ ਦਾ ਸਮਾਂ ਹਾਲ ਹੀ ਦੇ ਸਾਲਾਂ ਵਿੱਚ ਵਧ ਸਕਦਾ ਹੈ।

Information on Other Family visa processing times and queue release dates is available on the department’s website at: Other Family visa – queue release dates and visa processing times

Information on Migration Program planning levels can be found on the department’s website

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸਾਡਾ ਪੰਜਾਬੀ ਪ੍ਰੋਗਾਮ ਸੁਣੋ ਤੇ ਸਾਨੂੰ ਫੇਸਬੁੱਕ ਤੇ ਟਵਿੱਟਰ ਉੱਤੇ ਵੀ ਫਾਲੋ ਕਰੋ।


Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand
'ਰਿਮੇਨਿੰਗ ਰੈਲੇਟਿਵ ਵੀਜ਼ਾ' ਬਿਨੈਕਾਰਾਂ ਨੂੰ ਸਥਾਈ ਨਿਵਾਸ ਲਈ 50 ਸਾਲਾਂ ਤੋਂ ਵੱਧ ਦੀ ਕਰਨੀ ਪੈ ਸਕਦੀ ਹੈ ਉਡੀਕ | SBS Punjabi