ਮਹਿਰੀਨ ਫਾਰੂਕੀ ਆਸਟ੍ਰੇਲੀਆ ਵਿੱਚ ਪੰਜਾਬੀ ਮੂਲ ਦੀ ਪਹਿਲੀ ਸਾਂਸਦ ਹੋਣ ਦੇ ਨਾਲ-ਨਾਲ ਇੱਕ ਇੰਜੀਨੀਅਰ, ਸਿੱਖਿਅਕ, ਕਾਰਜਕਰਤਾ, ਰਾਜਨੇਤਾ, ਮਾਂ ਤੇ ਲੇਖਕ ਵੀ ਹਨ।
ਨਿਊ ਸਾਊਥ ਵੇਲਜ਼ ਤੋਂ ਸੈਨੇਟ ਵਿਚ ਗਰੀਨਜ਼ ਪਾਰਟੀ ਦੀ ਪ੍ਰਤੀਨਿਧੀ, ਡਾਕਟਰ ਫਰੂਕੀ ਦਾ ਮੰਨਣਾ ਹੈ ਕਿ "ਤਬਦੀਲੀ ਲਿਆਉਣ ਲਈ ਸਿਸਟਮ ਵਿੱਚ ਹਿੱਸਾ ਲੈਣਾ ਹੀ ਇਸ ਵਰਤਾਰੇ ਨੂੰ ਪ੍ਰਭਾਵਤ ਕਰਦਾ ਹੈ"।
"ਰਾਜਨੀਤੀ ਵਿੱਚ ਅਸਲ ਵਿੱਚ ਕੀ ਹੁੰਦਾ ਹੈ ਤੇ ਜੋ ਲੋਕ ਆਸਟ੍ਰੇਲੀਅਨ ਰਾਜਨੀਤੀ ਵਿੱਚ ਨਹੀਂ ਹਨ ਖਾਸ ਕਰਕੇ ਉਹ ਪਰਵਾਸੀ ਜੋ ਮੇਰੇ ਵਾਂਗ ਪਰਵਾਸ ਕਰਕੇ ਆਏ ਹਨ, ਉਨ੍ਹਾਂ ਨੂੰ ਇਹ ਗੱਲਾਂ ਦੱਸਣੀਆਂ ਬਹੁਤ ਜ਼ਰੂਰੀ ਸੀ ਤੇ ਇਸ ਕਿਤਾਬ ਦੇ ਜ਼ਰੀਏ ਮੈਂ ਇਹੀ ਕੋਸ਼ਿਸ਼ ਕੀਤੀ ਹੈ," ਉਨ੍ਹਾਂ ਕਿਹਾ।
ਕਿਤਾਬ ਲਿਖਣ ਲਈ ਮਿਲੀ ਪ੍ਰੇਰਨਾ ਬਾਰੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ - “ਕੋਵਿਡ-19 ਦੌਰਾਨ ਅਸਥਾਈ ਵੀਜ਼ਾ ਧਾਰਕਾਂ ਨੂੰ ਸਹਾਇਤਾ ਦੀ ਘਾਟ, ਅੰਤਰਰਾਸ਼ਟਰੀ ਵਿਦਿਆਰਥੀਆਂ ਨਾਲ ਮਾੜਾ ਵਿਵਹਾਰ ਅਤੇ ਉਨ੍ਹਾਂ ਦੀ ਕਿਸੇ ਵੀ ਪੱਖੋਂ ਮੱਦਦ ਨਾਂ ਹੋਣ ਕਰ ਕੇ ਮੈਨੂੰ ਅਹਿਸਾਸ ਹੋਇਆ ਕਿ ਪ੍ਰਵਾਸੀਆਂ ਦੀ ਜੱਦੋ-ਜਹਿਦ ਅਤੇ ਬੇਇਨਸਾਫੀ ਦੀਆਂ ਕਹਾਣੀਆਂ ਦੱਸਣੀਆਂ ਬਹੁਤ ਜ਼ਰੂਰੀ ਹਨ।"

Mehreen Faruqi's book cover: Too Migrant, Too Muslim, Too Loud Source: Supplied by Mehreen Faruqi
"ਸਰਕਾਰੀ ਨੁਮਾਇੰਦੇ ਇੱਥੇ ਈਦ ਤੇ ਦੀਵਾਲੀ ਉੱਤੇ ਸਾਡੇ ਨਾਲ ਫੋਟੋਆਂ ਖਿਚਵਾਉਂਦੇ ਨੇ ਪਰ ਨਸਲਵਾਦ ਦਾ ਹੱਲ ਨਹੀਂ ਕਰਦੇ।"
ਨਵੇਂ ਪਰਵਾਸੀਆਂ ਨੂੰ ਜੋ ਆਸਟ੍ਰੇਲੀਆ ਦੀ ਮੁਖ ਧਾਰਾ ਨੂੰ ਸਮਝਣਾ ਚਾਹੁੰਦੇ ਹਨ, ਉਨ੍ਹਾਂ ਲਈ ਡਾਕਟਰ ਫਾਰੂਕੀ ਨੇ ਸਲਾਹ ਦਿੰਦਿਆਂ ਕਿਹਾ ਕਿ "ਜੇ ਅਸੀਂ ਚਾਹੁੰਦੇ ਹਾਂ ਕਿ ਸਰਕਾਰਾਂ ਅੰਤਰਰਾਸ਼ਟਰੀ ਵਿਦਿਆਰਥੀ, ਸ਼ਰਨਾਰਥੀਆਂ, ਅਸਥਾਈ ਵੀਜ਼ਾ ਧਾਰਕਾਂ ਨਾਲ ਇੱਕਸਾਰ ਰੱਵਈਆ ਰੱਖਣ ਤਾਂ ਉਸ ਲਈ ਸਾਨੂੰ ਦੇਸ਼ ਦੀਆਂ ਗਤੀਵਿਧੀਆਂ ਵਿੱਚ ਖੁੱਦ ਸ਼ਾਮਿਲ ਹੋਣਾ ਪਵੇਗਾ ਤੇ ਨਸਲਵਾਦ ਦੇ ਰਵਈਏ ਤੋਂ ਸੁਚੇਤ ਰਹਿੰਦਿਆਂ ਆਪਣੇ ਹੱਕਾਂ ਬਾਰੇ ਜਾਗਰੂਕ ਹੋਣਾ ਪਵੇਗਾ।"
ਡਾਕਟਰ ਫਾਰੂਕੀ ਦਾ ਕਹਿਣਾ ਹੈ ਕਿ ਇੱਕ ਆਮ ਆਸਟ੍ਰੇਲੀਅਨ ਸਿਆਸਤਦਾਨ ਨਾਲੋਂ ਪਰਵਾਸੀ ਹੋਣ ਕਾਰਨ ਉਨ੍ਹਾਂ ਦਾ ਸਿਆਸਤ ਦਾ ਸਫਰ ਆਸਾਨ ਨਹੀਂ ਸੀ।

Writing this book offered me the chance to ponder the two lives I've had, in Pakistan and afterward in Australia says Dr Faruqi Source: Supplied by Mehreen Faruqi
"ਬਹੁ-ਸਭਿਆਚਾਰਕ ਭਾਈਚਾਰੇ ਦੀ ਨੁਮਾਇੰਦਗੀ ਕਰਨਾ ਮਹੱਤਵਪੂਰਨ ਹੈ ਅਤੇ ਇਹ ਬਹੁਤ ਮਾਇਨੇ ਵੀ ਰੱਖਦਾ ਹੈ," ਉਨ੍ਹਾਂ ਕਿਹਾ।
ਪੂਰੀ ਇੰਟਰਵਿਊ ਪੰਜਾਬੀ ਵਿਚ ਸੁਣਨ ਲਈ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰੋ।