ਪਿਛਲੇ 24 ਸਾਲਾਂ ਵਿੱਚ ਅਮਰੀਕਾ ਦਾ ਦੱਖਣ-ਪੱਛਮੀ ਖੇਤਰ ਸੋਕੇ ਦੀ ਮਾਰ ਹੇਠ ਹੈ।
ਨਵੀਂ ਖੋਜ ਸੁਝਾਅ ਦਿੰਦੀ ਹੈ ਕਿ ਅਮਰੀਕਾ ਵਰਗੇ ਹਾਲਾਤ ਇੱਕ ਦਿਨ ਇੱਥੇ ਆਸਟ੍ਰੇਲੀਆ ਵਿੱਚ ਵੀ ਪੈਦਾ ਹੋ ਸਕਦੇ ਹਨ।
ਖੋਜ ਵਿੱਚ ਇਹ ਵੀ ਪਾਇਆ ਗਿਆ ਹੈ ਕਿ ਆਸਟ੍ਰੇਲੀਆ ਦੇ ਕੁਝ ਹਿੱਸੇ ਪਹਿਲਾਂ ਹੀ ਮੌਸਮੀ ਤਬਦੀਲੀ ਦੇ ਕਾਰਨ ਲੰਬੇ ਸੋਕੇ ਦਾ ਸਾਹਮਣਾ ਕਰ ਰਹੇ ਹਨ - ਜਿਸ ਵਿੱਚ ਮਰੇ-ਡਾਰਲਿੰਗ ਬੇਸਿਨ ਵੀ ਸ਼ਾਮਲ ਹੈ।
ਦੱਸਣਯੋਗ ਹੈ ਕਿ ਆਸਟ੍ਰੇਲੀਆ ਵਿੱਚ 1860 ਦੇ ਦਹਾਕੇ ਤੋਂ ਲੈ ਕੇ ਹੁਣ ਤੱਕ ਲਗਭਗ 10 ਗੰਭੀਰ ਸੋਕੇ ਪਏ ਹਨ, ਜਿਸ ਵਿੱਚ 2001 ਤੋਂ 2009 ਤੱਕ ਚੱਲਿਆ ਮਿਲੇਨਿਅਮ ਸੋਕਾ ਵੀ ਸ਼ਾਮਲ ਹੈ।





