ਆਸਟਰੇਲੀਆ ਵਿੱਚ ਸ਼ਿਪਿੰਗ ਵਿੱਚ ਦੇਰੀ ਦੇ ਮੱਦੇਨਜ਼ਰ ਸਪਲਾਈ ਲੜੀ ਵਿੱਚ ਲਗਾਤਾਰ ਦੇਰੀ ਅਤੇ ਰੁਕਾਵਟਾਂ ਆ ਰਹੀਆਂ ਹਨ। ਸਿਡਨੀ-ਅਧਾਰਤ ਨੌਕਸ ਫੂਡਜ਼ ਵੂਲਵਰਥਸ ਅਤੇ ਕੋਲਸ ਸਮੇਤ ਸੁਪਰਮਾਰਕੀਟਾਂ ਲਈ ਇੱਕ ਪ੍ਰਮੁੱਖ ਸਪਲਾਇਰ ਹੈ।
ਨੌਕਸ ਫੂਡਜ਼ ਤੋਂ ਪ੍ਰਭਲੀਨ ਦੁਆ ਜੋ ਕਿ ਇੱਕ ਦਹਾਕੇ ਤੋਂ ਇਸ ਆਯਾਤ ਅਧਾਰਿਤ ਕਾਰੋਬਾਰ ਦੀ ਸਹਿ ਸੰਸਥਾਪਕ ਹੈ ਨੇ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਆਸਟ੍ਰੇਲੀਆ 'ਚ ਇੰਪੋਰਟ ਹੋਕੇ ਆਉਂਦੀਆਂ ਜ਼ਰੂਰੀ ਵਸਤੂਆਂ ਦੀਆਂ ਕੀਮਤਾਂ ਵਿੱਚ ਸੰਭਾਵੀ ਵਾਧੇ ਬਾਰੇ ਗੱਲ ਕਰਦੇ ਹੋਏ, ਆਮ ਆਦਮੀ ਉੱਤੇ ਇਸ ਵਿਵਾਦ ਦੇ ਪ੍ਰਭਾਵ ਬਾਰੇ ਚਾਨਣਾ ਪਾਇਆ।
ਉਨ੍ਹਾਂ ਦੱਸਿਆ ਕਿ ਇੱਕ ਕੰਟੇਨਰ ਜਿਸਦੀ ਕੀਮਤ ਦਸੰਬਰ ਵਿੱਚ $500 ਸੀ, ਹੁਣ ਉਸੇ ਦੀ ਕੀਮਤ ਤਕਰੀਬਨ $1500 ਹੋ ਗਈ ਹੈ ਤੇ ਆਸਟਰੇਲੀਅਨ ਕਾਰੋਬਾਰੀ ਇਸ ਵਾਧੇ ਅਤੇ ਵਸਤੂਆਂ ਦੀ ਦੇਰੀ ਨਾਲ ਸਿੱਝਣ ਲਈ ਸੰਘਰਸ਼ ਕਰ ਰਹੇ ਹਨ।
ਉਹ ਕਹਿੰਦੀ ਹੈ ਕਿ ਰੈਡ ਸੀਅ ਸੰਕਟ ਦੇ ਵਿਚਕਾਰ ਉਦਯੋਗਿਕ ਵਿਵਾਦਾਂ ਤੋਂ ਬਹੁਤ ਸਾਰੇ ਕਾਰੋਬਾਰ ਪ੍ਰਭਾਵਿਤ ਹੋਏ ਹਨ, ਅਤੇ ਉਹ ਸਾਰੇ ਇੱਕ ਫੌਰੀ ਹੱਲ ਲਈ ਸਰਕਾਰੀ ਦਖਲ ਦੀ ਅਪੀਲ ਕਰ ਰਹੇ ਹਨ।
ਇਹ ਵਿਵਾਦ ਗਰੌਸਰੀ ਦੀਆਂ ਕੀਮਤਾਂ ਅਤੇ ਆਮ ਜਨਜੀਵਨ ਨੂੰ ਕਿਵੇਂ ਪ੍ਰਭਾਵਿਤ ਕਰ ਰਿਹਾ ਹੈ , ਪੂਰੀ ਗੱਲਬਾਤ ਇੱਥੇ ਸੁਣੋ: