ਕ੍ਰਿਸ ਮਿਨਸ ਦਾ ਕਹਿਣਾ ਹੈ ਕਿ ਉਹ ਨਿਊ ਸਾਊਥ ਵੇਲਜ਼ ਦੇ 47ਵੇਂ ਪ੍ਰੀਮੀਅਰ ਵਜੋਂ ਚੀਜ਼ਾਂ ਨੂੰ ਵੱਖਰੇ ਢੰਗ ਨਾਲ ਚਲਾਉਣ ਦੀ ਯੋਜਨਾ ਬਣਾ ਰਹੇ ਹਨ।
12 ਸਾਲ ਵਿਰੋਧੀ ਧਿਰ ਰਹਿਣ ਤੋਂ ਬਾਅਦ, ਲੇਬਰ ਸਰਕਾਰ ਦੀ ਨਿਊ ਸਾਊਥ ਵੇਲਜ਼ ਦੀ ਸੱਤਾ ਵਿੱਚ ਵਾਪਸੀ ਹੋਈ ਹੈ।
ਸ਼੍ਰੀ ਮਿਨਸ ਦਾ ਕਹਿਣਾ ਹੈ ਕਿ ਉਹ ਜਾਣਦੇ ਹਨ ਕਿ ਵੋਟਰ ਉਨ੍ਹਾਂ ਦੀ ਸਰਕਾਰ ਤੋਂ ਨਤੀਜਿਆਂ ਦੀ ਭਾਲ ਕਰਨਗੇ - ਅਤੇ ਸਹੀ ਹੱਲ ਪ੍ਰਦਾਨ ਕਰਨ ਲਈ ਉਨ੍ਹਾਂ ਦੀ ਸਰਕਾਰ ਯੋਜਨਾ ਬਣਾ ਰਹੀ ਹੈ।
ਚੋਣਾਂ ਤੋਂ ਅਗਲੇ ਹੀ ਦਿਨ, ਸ਼੍ਰੀ ਮਿਨਸ ਚੋਣ ਵਾਅਦਿਆਂ ਨੂੰ ਪੂਰਾ ਕਰਨ ਦੇ ਆਪਣੇ ਇਰਾਦੇ ਬਾਰੇ ਵੋਟਰਾਂ ਨੂੰ ਭਰੋਸਾ ਦਿਵਾਉਣ ਲਈ ਦੱਖਣੀ ਸਿਡਨੀ ਵਿੱਚ ਕੋਗਾਰਾਹ ਵਿਖੇ ਵੋਟਰਾਂ ਦੇ ਸਨਮੁੱਖ ਹੋਏ।

Incoming NSW Premier Chris Minns speaks to the media during a press conference following election win. NSW Labor is preparing to form government for the first time in more than a decade after a definitive victory which shattered coalition hopes of a historic fourth term. Source: AAP / DEAN LEWINS/AAPIMAGE
ਲੇਬਰ ਸਰਕਾਰ ਸਿਡਨੀ ਦੇ ਪੱਛਮ, ਜਿਵੇਂ ਕਿ ਪੈਰਾਮਾਟਾ ਅਤੇ ਪੈਨਰੀਥ ਵਿੱਚ ਮੁੱਖ ਸੀਟਾਂ ਹਾਸਲ ਕਰਨ ਵਿੱਚ ਕਾਮਯਾਬ ਰਹੀ, ਨਾਲ ਹੀ ਖੇਤਰੀ ਨਿਊਜ਼ ਸਾਊਥ ਵੇਲਜ਼ ਜਿਵੇਂ ਕਿ ਮੋਨਾਰੋ ਅਤੇ ਦੱਖਣੀ ਤੱਟ ਦੀਆਂ ਸੀਟਾਂ ਜਿੱਤਣ ਵਿੱਚ ਵੀ ਕਾਮਯਾਬ ਰਹੀ।
ਪਹਿਲੀ ਵਾਰ ਪ੍ਰੀਮੀਅਰ ਬਣੇ ਸ਼੍ਰੀ ਮਿਨਸ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਇੱਕ ਵੱਡਾ ਨੀਤੀ ਏਜੰਡਾ ਹੈ।
ਸ਼੍ਰੀ ਮਿਨਸ ਦਾ ਕਹਿਣਾ ਹੈ ਕਿ ਮੰਤਰੀ ਮੰਡਲ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਹੀ ਆਕਾਰ ਲੈ ਰਿਹਾ ਹੈ।
ਰਿਆਨ ਪਾਰਕ, ਹੈਲਥ ਪੋਰਟਫੋਲੀਓ ਨੂੰ ਸੰਭਾਲਣਗੇ, ਡਿਪਟੀ ਲੀਡਰ ਪ੍ਰੂ ਕਾਰ ਸਿੱਖਿਆ ਮਹਿਕਮਾ ਸੰਭਾਲਣਗੇ, ਅਤੇ ਜੋ ਹੇਲਨ, ਰਾਜ ਦੇ ਟਰਾਂਸਪੋਰਟ ਨੈਟਵਰਕ ਦੀ ਨਿਗਰਾਨੀ ਕਰਨਗੇ।
ਇਸ ਦੌਰਾਨ ਡੋਮਿਨਿਕ ਪੇਰੋਟੈਟ ਵੱਲੋਂ ਅਹੁਦਾ ਛੱਡਣ ਦੇ ਐਲਾਨ ਤੋਂ ਬਾਅਦ, ਨਿਊ ਸਾਊਥ ਵੇਲਜ਼ ਲਿਬਰਲ ਪਾਰਟੀ ਦੇ ਨਵੇਂ ਨੇਤਾ ਦੀ ਤਲਾਸ਼ ਸ਼ੁਰੂ ਹੋ ਗਈ ਹੈ।
ਹੋਰ ਜਾਣਕਾਰੀ ਲਈ ਇਹ ਆਡੀਓ ਲਿੰਕ ਕਲਿਕ ਕਰੋ: