ਬੇਸ਼ਕ ਹਾਲੀਆ ਤੌਰ ਤਰੀਕਿਆਂ ਮੁਤਾਬਕ ਘਰਾਂ ਦੀ ਮਲਕੀਅਤ ਵਾਲਾ ਰਿਵਾਜ ਘੱਟ ਹੁੰਦਾ ਜਾ ਰਿਹਾ ਹੈ, ਪਰ ਫੇਰ ਵੀ ਇਹ ਇੱਕ ਅਜਿਹਾ ਮੁੱਦਾ ਹੈ ਜੋ ਕਿ ਆਸਟ੍ਰੇਲੀਅਨ ਜਿੰਦਗੀ ਦਾ ਅਨਿੱਖੜਵਾਂ ਅੰਗ ਮੰਨਿਆ ਜਾਂਦਾ ਹੈ। ਇਸ ਲਈ ਭਾਵੇਂ ਤੁਸੀਂ ਬਣਿਆ ਬਣਾਇਆ ਘਰ ਖਰੀਦੋ, ਜਾਂ ਫੇਰ ਜਮੀਨ ਖਰੀਦ ਕੇ ਉਸ ਉੱਤੇ ਆਪਣੀ ਪਸੰਦ ਦੀ ਇਮਾਰਤ ਉਸਾਰੋ, ਮਾਹਰਾਂ ਮੁਤਾਬਕ ਦੋਹਾਂ ਹੀ ਹਾਲਾਤਾਂ ਦੇ ਆਪਣੇ ਆਪਣੇ ਲਾਭ ਹਨ।
ਸਟੈਫਨੀ ਸ਼ਿਬਰਾਸ ਅਤੇ ਉਸ ਦਾ ਪਤੀ ਅਜੇ ਪਿਛਲੇ ਸਾਲ ਹੀ ਆਪਣੇ ਪਹਿਲੇ ਘਰ ਵਿੱਚ ਗਏ ਹਨ। ਇਹਨਾਂ ਨੇ ਮੈਲਬਰਨ ਸੀਬੀਡੀ ਤੋਂ ਕੋਈ 32 ਕਿਮੀ ਦੂਰ ਸਥਿਤ ਡੋਨੀਬਰੁੱਕ ਇਲਾਕੇ ਵਿੱਚ ਆਪਣਾ ਘਰ ਆਪ ਖੁੱਦ ਬਨਾਉਣ ਦੀ ਸੋਚੀ।
ਇਸ ਦਾ ਮੰਨਣਾ ਹੈ ਕਿ ਅਗਰ ਦੁਬਾਰਾ ਜਰੂਰਤ ਪਈ ਤਾਂ ਵੀ ਉਹ ਬਣਿਆ ਬਣਾਇਆ ਘਰ ਲੈਣ ਦੀ ਥਾਂ ਤੇ ਆਪ ਖੁੱਦ ਨਵਾਂ ਘਰ ਬਨਾਉਣ ਨੂੰ ਹੀ ਪਹਿਲ ਦੇਵੇਗੀ।

Square formate, two people Source: Getty Images
ਬਰਿਸਬੇਨ ਦੇ ਮੋਰਟਗੇਜ ਬਰੋਕਰ ਅਤੇ ਬਲੈੱਕ ਨਾਮੀ ਸੰਸਥਾ ਦੇ ਸੰਸਥਾਪਕ ਵਿਕਟਰ ਕੈਲੀਨੋਸਕੀ ਦਾ ਕਹਿਣਾ ਹੈ ਕਿ ਆਪਣਾ ਘਰ ਖੁੱਦ ਬਨਾਉਣ ਦਾ ਇੱਕ ਵੱਡਾ ਫਾਇਦਾ ਇਹ ਵੀ ਹੁੰਦਾ ਹੈ ਕਿ ਤੁਸੀਂ ਆਪ ਤੈਅ ਕਰ ਸਕਦੇ ਹੋ ਕਿ ਤੁਹਾਡਾ ਘਰ ਕਿਹੋ ਜਿਹਾ ਦਿਖਣਾ ਚਾਹੀਦਾ ਹੈ।
ਇਸ ਦੇ ਮੁਕਾਬਲੇ ਅਗਰ ਤੁਸੀਂ ਬਣਿਆ ਬਣਾਇਆ ਘਰ ਖਰੀਦਦੇ ਹੋ ਤਾਂ ਤੁਹਾਡੀ ਪਸੰਦ ਮੁਤਾਬਕ ਹਰੇਕ ਚੀਜ ਉਸ ਵਿੱਚ ਸ਼ਾਇਦ ਨਾ ਮਿਲ ਸਕੇ – ਖਾਸ ਕਰਕੇ ਅਗਰ ਤੁਸੀਂ ਵੱਡਾ ਘਰ ਜਿਸ ਦੇ ਬਹੁਤ ਸਾਰੇ ਕਮਰੇ ਹੋਣ ਚਾਹੁੰਦੇ ਹੋ ਤਾਂ।

Source: Getty Images
ਪਰ ਘਰ ਨੂੰ ਖੁੱਦ ਬਨਾਉਣ ਸਮੇਂ ਬਹੁਤ ਸਾਰੇ ਫੈਸਲੇ ਜਲਦ ਵੀ ਕਰਨੇ ਪੈਂਦੇ ਹਨ, ਜਿਵੇਂ ਮਕਾਨ ਦਾ ਰੰਗ, ਇਸ ਵਿੱਚ ਲਗਣ ਵਾਲੀਆਂ ਵਸਤਾਂ ਅਤੇ ਇਸ ਦਾ ਡਿਜਾਈਨ ਆਦਿ।
ਪੀਟਰ ਕੂਲੀਜ਼ੋਸ ਇੱਕ ਲੈਕਚਰਾਰ ਅਤੇ ਲਿਖਾਰੀ ਵੀ ਹਨ। ਇਹ ਕਹਿੰਦੇ ਹਨ ਕਿ ਨਵੇਂ ਘਰ ਦਾ ਇੱਕ ਹੋਰ ਫਾਇਦਾ ਇਹ ਵੀ ਹੁੰਦਾ ਹੈ ਕਿ ਇਹ ਘਰ ਇਨਰਜੀ ਐਫੀਸ਼ੈਂਟ ਹੁੰਦੇ ਹਨ।
ਪਰ ਇਸ ਦੇ ਨਾਲ ਹੀ ਉਹ ਘਰ ਨੂੰ ਖੁੱਦ ਬਨਾਉਣ ਲਈ ਇੱਕ ਵੱਡੀ ਚੁਣੋਤੀ ਮੰਨਦੇ ਹਨ ਇਸ ਵਿੱਚ ਲਗਣ ਵਾਲਾ ਲੰਬਾ ਸਮਾਂ। ਜਮੀਨ ਲੈਂਦੇ ਸਾਰ ਹੀ ਉਸ ਉੱਤੇ ਤੁਰੰਤ ਮਕਾਨ ਦੀ ਉਸਾਰੀ ਨਹੀਂ ਹੋ ਪਾਉਂਦੀ, ਅਤੇ ਘਰ ਬਨਣ ਵਿੱਚ ਵੀ ਕਾਫੀ ਲੰਬਾ ਸਮਾਂ ਲਗਦਾ ਹੈ।
ਇਸ ਲਈ ਬਣਿਆ ਬਣਾਇਆ ਮਕਾਨ ਲੈਣਾ ਇੱਕ ਸਮੇਂ ਦੀ ਬਚਤ ਕਰਨ ਵਾਲਾ ਹੋ ਨਿਬੜਦਾ ਹੈ। ਇਸ ਤੋਂ ਅਲਾਵਾ ਇੱਕ ਹੋਰ ਜਿਹੜੀ ਚੀਜ ਧਿਆਨ ਮੰਗਦੀ ਹੈ ਉਹ ਹੈ ਕਿ ਤੁਸੀਂ ਕਿਸ ਜਗਾ ਤੇ ਰਹਿਣਾ ਪਸੰਦ ਕਰਦੇ ਹੋ? ਅਗਰ ਤੁਸੀਂ ਵੱਡੇ ਸ਼ਹਿਰਾਂ ਵਿੱਚ ਕੰਮ ਕਰਦੇ ਹੋ ਅਤੇ ਨੇੜੇ ਤੇੜੇ ਹੀ ਰਹਿਣਾ ਪਸੰਦ ਕਰਦੇ ਹੋ ਤਾਂ ਤੁਹਾਨੂੰ ਬਣਿਆ ਬਣਾਇਆ ਮਕਾਨ ਹੀ ਖਰੀਦਣਾ ਪਵੇਗਾ। ਇਸ ਦੇ ਉਲਟ ਅਗਰ ਤੁਸੀਂ ਆਪਣਾ ਘਰ ਆਪ ਬਨਾਉਣਾ ਪਸੰਦ ਕਰਦੇ ਹੋ ਤਾਂ ਫੇਰ ਤੁਹਾਨੂੰ ਸ਼ਹਿਰਾਂ ਤੋਂ ਦੂਰ ਦੁਰਾਡੇ ਦੇ ਇਲਾਕਿਆਂ ਦਾ ਰੁੱਖ ਕਰਨਾ ਹੋਵੇਗਾ।

Family with two boys (4 and 6 years) standing in front of house with FOR SALE sign in front yard. Focus on sign. Source: Getty Images
ਘਰ ਨੂੰ ਖਰੀਦਣ ਜਾਂ ਬਨਾਉਣ ਉੱਤੇ ਲਗਣ ਵਾਲੀ ਕੀਮਤ ਵੀ ਇੱਕ ਗੌਰ ਕਰਨ ਵਾਲਾ ਨੁਕਤਾ ਹੋ ਨਿਬੜਦੀ ਹੈ। ਅਗਰ ਤੁਸੀਂ ਘਰ ਖੁੱਦ ਬਨਾਉਦੇ ਹੋ ਤਾਂ ਤੁਹਾਨੂੰ ਸਟੈਂਪ ਡਿਊਟੀ ਵਿੱਚਲੀ ਰਾਹਤ ਮਿਲ ਸਕਦੀ ਹੈ। ਪਰ ਇਹ ਜਰੂਰੀ ਨਹੀਂ ਕਿ ਸਿਰਫ ਇਸ ਨਾਲ ਹੀ ਤੁਹਾਨੂੰ ਘਰ ਬਨਾਉਣਾ ਸਸਤਾ ਪੈ ਸਕਦਾ ਹੈ। ਘਰ ਦੀ ਕੀਮਤ ਤੈਅ ਕਰਦੀ ਹੈ ਉਸ ਦੀ ਲੋਕੇਸ਼ਨ ਅਤੇ ਕਿਸ ਪ੍ਰਕਾਰ ਦਾ ਘਰ ਤੁਸੀਂ ਬਨਾਉਣਾ ਚਾਹੰਦੇ ਹੋ।
ਜਰੂਰੀ ਹੈ ਕਿ ਕੋਈ ਵੀ ਅਹਿਮ ਫੈਸਲਾ ਕਰਨ ਤੋਂ ਪਹਿਲਾਂ ਤੁਸੀਂ ਸਾਰੇ ਹਾਲਾਤਾਂ ਉੱਤੇ ਧਿਆਨ ਨਾਲ ਗੌਰ ਕਰੋ। ਜਿਵੇਂ ਕਿ ਮਕਾਨ ਉੱਤੇ ਭਵਿੱਖ ਵਿੱਚ ਹੋਣ ਵਾਲੇ ਖਰਚੇ, ਉਸ ਦੀ ਮੁਰੰਮਤ ਅਤੇ ਅਗਰ ਤੁਸੀਂ ਕਿਰਾਏ ਦੇ ਮਕਾਨ ਤੇ ਰਹ ਕੇ ਘਰ ਬਣਾਉਂਦੇ ਹੋ ਤਾਂ ਇਸ ਤੇ ਹੋਣ ਵਾਲੇ ਖਰਚੇ ਬਾਰੇ ਵੀ ਜਰੂਰ ਗੌਰ ਕਰੋ। ਵਿਕਟਰ ਕੈਲੀਨੋਸਕੀ ਕਹਿੰਦੇ ਹਨ ਕਿ ਤੁਸੀਂ ਆਪਣੇ ਘਰ ਵਿੱਚ ਕਿੰਨਾ ਸਮਾਂ ਰਹਿਣਾ ਚਾਹੋਗੇ, ਇਸ ਬਾਰੇ ਵੀ ਜਰੂਰ ਸੋਚੋ।

Source: Getty Images
ਕੀ ਤੁਹਾਡਾ ਇਹ ਘਰ ਸਥਾਈ ਰਹਿਣ ਵਾਸਤੇ ਹੈ ਜਾਂ ਫੇਰ ਇਸ ਨੂੰ ਤੁਸੀਂ ਥੌੜੇ ਸਮੇਂ ਲਈ ਵਰਤ ਕੇ ਬਾਅਦ ਵਿੱਚ ਵੇਚਣ ਦੀ ਸੋਚ ਰਹੇ ਹੋ
ਸੋ ਇਸ ਜਾਣਕਾਰੀ ਦੇ ਅੰਤ ਵਿਚਲੀ ਸਮੀਖਿਆ ਕਰਦੇ ਹੋਏ; ਅਗਰ ਤੁਸੀਂ ਕੋਈ ਘਰ ਲੈਣ ਦੀ ਸੋਚ ਰਹੇ ਹੋ ਤਾ ਗੋਰ ਕਰੋ ਕਿ ਤੁਸੀਂ ਇਸ ਵਿੱਚ ਕਿੰਨਾ ਸਮਾਂ ਬਿਤਾਉਣਾ ਚਾਹੋਗੇ? ਕਿਸ ਜਗਾ ਤੇ ਰਹਿਣਾ ਪਸੰਦ ਕਰੋਗੇ, ਕਿਸ ਪ੍ਰਕਾਰ ਦਾ ਘਰ ਤੁਹਾਡੀ ਪਸੰਦ ਹੈ, ਇਸ ਨੂੰ ਤੁਸੀਂ ਕਿਸ ਪ੍ਰਕਾਰ ਨਾਲ ਖਰੀਦ ਸਕੋਗੇ, ਕੀ ਤੁਸੀਂ ਕਿਸੇ ਪੁਰਾਣੇ ਮਕਾਨ ਨੂੰ ਖਰੀਦਣ ਤੋਂ ਬਾਅਦ ਇਸ ਨੂੰ ਠੀਕ ਠਾਕ ਕਰਨਾ ਪਸੰਦ ਕਰੋਗੇ? ਆਦਿ।

Architect drawings of a proposed new house. Source: Getty Images