Watch
ਆਸਟ੍ਰੇਲੀਆ ਵਿੱਚ ਬਾਊਲ-ਕੈਂਸਰ ਦੀ ਜਾਂਚ ਬਾਰੇ ਜਾਣਕਾਰੀ।
Published
ਅੱਪਡੇਟ: ਸਾਲ 2024 ਵਿੱਚ, ਆਸਟ੍ਰੇਲੀਆ 'ਚ ਪ੍ਰੋਸਟੇਟ ਕੈਂਸਰ, ਬ੍ਰੈਸਟ ਕੈਂਸਰ (ਛਾਤੀ ਦਾ ਕੈਂਸਰ) ਅਤੇ ਚਮੜੀ ਦੇ ਮੇਲਾਨੋਮਾ (melanoma of the skin) ਤੋਂ ਬਾਅਦ ਬਾਊਲ ਕੈਂਸਰ (ਅੰਤੜੀਆਂ ਦਾ ਕੈਂਸਰ) ਚੌਥਾ ਸਭ ਤੋਂ ਵੱਧ ਨਿਦਾਨ (diagnosed) ਕੀਤਾ ਜਾਣ ਵਾਲਾ ਕੈਂਸਰ ਮੰਨਿਆ ਗਿਆ ਸੀ। ਪਹਿਲੇ ਪੜਾਅ ਦੇ ਬਾਊਲ ਕੈਂਸਰ ਲਈ ਪੰਜ ਸਾਲਾਂ ਤੱਕ ਜਿਊਂਦੇ ਰਹਿਣ ਦੀ ਦਰ 90 ਫ਼ੀਸਦੀ ਤੋਂ ਵੱਧ ਹੈ, ਜਦੋਂ ਕਿ ਚੌਥੇ ਪੜਾਅ ਦੇ ਮੈਟਾਸਟੈਟਿਕ (metastatic stage IV) ਬਾਊਲ ਕੈਂਸਰ ਲਈ ਇਹ ਦਰ ਸਿਰਫ਼ 13 ਪ੍ਰਤੀਸ਼ਤ ਹੈ। ਆਸਟ੍ਰੇਲੀਆਈ ਸਰਕਾਰ ਨੇ ਮੁਫ਼ਤ ਬਾਊਲ ਕੈਂਸਰ ਸਕ੍ਰੀਨਿੰਗ ਲਈ ਯੋਗਤਾ ਦੀ ਉਮਰ 50 ਸਾਲ ਤੋਂ ਘਟਾ ਕੇ 45 ਸਾਲ ਕਰ ਦਿੱਤੀ ਹੈ। 1 ਜੁਲਾਈ 2024 ਤੋਂ, 45 ਤੋਂ 49 ਸਾਲ ਦੀ ਉਮਰ ਦੇ ਲੋਕ ਨੈਸ਼ਨਲ ਬਾਊਲ ਕੈਂਸਰ ਸਕ੍ਰੀਨਿੰਗ ਪ੍ਰੋਗਰਾਮ ਵਿੱਚ ਸ਼ਾਮਲ ਹੋ ਸਕਦੇ ਹਨ ਅਤੇ 1800 627 701 'ਤੇ ਕਾਲ ਕਰਕੇ ਆਪਣੀ ਪਹਿਲੀ ਮੁਫ਼ਤ ਸਕ੍ਰੀਨਿੰਗ ਕਿੱਟ ਮੰਗਵਾ ਸਕਦੇ ਹਨ।
Share