ਸੈਮੀ ਨਾਜ਼ ਇਕ ਕਲਾਕਾਰ ਜੋਡੀ ਹੈ ਜੋ ਕਿ ਅਭਿਨੈ ਅਤੇ ਗਾਉਣ ਦੀ ਵਿਲੱਖਣ ਪ੍ਰਤਿਭਾ ਦੇ ਮਲਿਕ ਹਨ। ਪਰੰਤੂ ਓਹ੍ਨਾਨੂੰ ਓਹਨਾ ਦੇ ਹਾਸਰਸ ਭਰੇ ਛੋਟੇ ਵੀਡਿਓਜ਼, ਜਿਨ੍ਹਾਂ ਵਿਚ ਆਮ ਜੀਵਨ ਦੇ ਹਾਸੋਹੀਣੇ ਪੱਖਾਂ ਨੇ ਦਰਸ਼ਾਇਆ ਜਾਂਦਾ ਹੈ, ਦੇ ਕਾਰਣ ਕਾਫੀ ਪਛਾਣ ਹਾਸਿਲ ਹੋਈ ਹੈ।
ਸੈਮੀ ਨਾਜ਼ ਇਕ ਕਲਾਕਾਰ ਜੋਡੀ ਹੈ ਜੋ ਕਿ ਅਭਿਨੈ ਅਤੇ ਗਾਉਣ ਦੀ ਵਿਲੱਖਣ ਪ੍ਰਤਿਭਾ ਦੇ ਮਲਿਕ ਹਨ। ਪਰੰਤੂ ਓਹ੍ਨਾਨੂੰ ਓਹਨਾ ਦੇ ਹਾਸਰਸ ਭਰੇ ਛੋਟੇ ਵੀਡਿਓਜ਼, ਜਿਨ੍ਹਾਂ ਵਿਚ ਆਮ ਜੀਵਨ ਦੇ ਹਾਸੋਹੀਣੇ ਪੱਖਾਂ ਨੇ ਦਰਸ਼ਾਇਆ ਜਾਂਦਾ ਹੈ, ਦੇ ਕਾਰਣ ਕਾਫੀ ਪਛਾਣ ਹਾਸਿਲ ਹੋਈ ਹੈ।
ਮੈਲਬੌਰਨ ਦੇ ਰਹਿਣ ਵਾਲੇ ਸੈਮੀ ਅਤੇ ਨਾਜ਼ੀਆ ਦੇ ਕਾਲਜ ਦੇ ਦਿਨਾਂ ਤੋਂ ਹੀ ਅਭਿਨੈ ਲਈ ਜੁਨੂਨ ਕਾਰਣ ਉਹ ਦੋ ਸਾਲ ਪਹਿਲਾਂ ਛੋਟੇ ਵੀਡਿਓਜ਼ ਬਣਾਉਣ ਵਲ ਤੁਰ ਪਏ।
ਓਹਨਾ ਦੇ ਇਸ ਉੱਧਮ ਸਦਕਾ ਸੋਸ਼ਲ ਮੀਡਿਆ ਤੇ ਓਹਨਾ ਦੀ ਚਾਰ ਲੱਖ ਤੋਂ ਵੀ ਵੱਧ ਫੋਲੋਵਿੰਗ ਹੋ ਚੁੱਕੀ ਹੈ।
"ਹਾਲ ਦੀ ਘੜੀ ਚ ਇਹ ਸਾਡੀ ਰੋਜ਼ੀ ਰੋਟੀ ਤਾਂ ਨਹੀਂ ਹੈ ਪਰ ਮੈਂ ਭਵਿੱਖ ਵਿਚ ਇਸਨੂੰ ਪੇਸ਼ੇ ਦੇ ਤੌਰ ਤੇ ਅਪਨਾਉਣ ਬਾਰੇ ਸੰਜੀਦਗੀ ਨਾਲ ਜ਼ਰੂਰ ਸੋਚ ਰਿਹਾ ਹਾਂ," ਇਹ ਕਹਿਣਾ ਹੈ ਸੈਮੀ ਦਾ।
ਸੈਮੀ ਅਤੇ ਨਾਜ਼ੀਆ ਦੇ ਵੀਡੀਓ ਜ਼ਿਆਦਾਤਰ ਛੋਟੇ ਅਤੇ ਸਿਧੇ ਸਾਦੇ ਹੀ ਹੁਣੇ ਹਨ, ਜਿਸ ਵਿਚ ਇਹ ਜੋੜਾ ਆਪ ਅਭਿਨੈ ਕਰਦਾ ਹੈ ਅਤੇ ਕੁਝ ਹੋਰ ਪਰਿਵਾਰਿਕ ਮੇਮ੍ਬਰ ਆ ਦੋਸਤ ਮਿੱਤਰ ਵੀ ਦੇਖੇ ਜਾ ਸਕਦੇ ਹਨ।
ਉਹ ਆਪਣੇ ਵੀਡਿਓਜ਼ ਵਿਚ ਆਮ ਤੌਰ ਤੇ ਪੰਜਾਬੀ ਪਰਿਵਾਰਾਂ ਵਿਚ ਆਮ ਤੌਰ ਤੇ ਅਤੇ ਰੋਜ਼ਾਨਾ ਜੀਵਨ ਵਿਚਲੀਆਂ ਘਟਨਾਵਾਂ ਨੂੰ ਹਲਕੇ ਫੁਲਕੇ ਢੰਗ ਨਾਲ ਮਨੋਰੰਜਕ ਬਣਾਕੇ ਪੇਸ਼ ਕਰਦੇ ਹਨ। ਇਹਨਾਂ ਵਿਚ ਪਤੀ-ਪਤਨੀ ਦਾ ਪਿਆਰ ਤੇ ਨੋਕ-ਝੋਕ, ਸੱਸ-ਨੂੰਹ ਦੀ ਤਕਰਾਰ, ਸਮਾਜਿਕ ਰੀਤੀ-ਰਿਵਾਜ਼ਾਂ ਤੇ ਟੀਕਾ ਟਿੱਪਣੀ ਆਦਿ ਸ਼ਾਮਿਲ ਹੁੰਦੇ ਹਨ।
ਇਹਨਾਂ ਵੀਡਿਓਜ਼ ਦੀ ਸਦਕਾ ਇਸ ਪਰਿਵਾਰ ਦੀ ਪ੍ਰਸਿੱਧੀ ਕੇਵਲ ਆਸਟ੍ਰੇਲੀਆ ਅਤੇ ਭਾਰਤ ਵਿਚ ਹੀ ਨਹੀਂ ਬਲਕਿ ਅਮਰੀਕਾ, ਕੈਨੇਡਾ ਅਤੇ ਹਰ ਉਸ ਮੁਲਕ ਵਿਚ ਹੋ ਗਈ ਹੈ ਜਿਥੇ ਪੰਜਾਬੀ ਵੱਸਦੇ ਹਨ।
SBS ਪੰਜਾਬੀ ਲਈ ਸੈਮੀ ਅਤੇ ਨਾਜ਼ੀਆ ਨੇ ਪਿਛਲੇ ਕੁਝ ਸਮੇ ਦੌਰਾਨ ਖਾਸ ਤੌਰ ਤੇ ਕੁਝ ਵੀਡੀਓ ਤਿਆਰ ਕੀਤੇ ਹਨ। ਓਹਨਾ ਵਿਚੋਂ ਕੁਝ ਤੁਸੀਂ ਹੇਠਾਂ ਵੇਖ ਸਕਦੇ ਹੋ।
ਸ਼ਗਨਾਂ ਦੇ ਇਹੋ ਜਿਹੇ ਲੀੜਿਆਂ ਤੋਂ ਤਾਂ ਰੱਬ ਹੀ ਬਚਾਏ
ਅਸੀਂ ਟਾਹਣੀਓਂ ਟੁੱਟੇ ਫੁੱਲ ਵਾਂਗੂ ਤੇਰੇ ਵਿਆਹ ਮਗਰੋਂ ਮੁਰਝਾ ਜਾਣਾ....
ਇੱਕੋ ਫੋਨ, ਇੱਕੋ ਕੱਪੜੇ, ਇੱਕੋ ਰੀਲ (music) ਤੇ ਇੱਕੋ.....
,"_id":"00000181-a7e4-d403-af87-a7efe8210002","_type":"7cc3037d-d680-3e7a-a2f5-716b159f69d6"},"_id":"00000181-a7e4-d403-af87-a7efe8210003","_type":"724c20f3-9ae5-3617-a17b-e560b5762930"}">Also read