SKIP TO MAIN CONTENT

ਜੈਟ ਸਟਾਰ ਤੇ ਭਾਰਤੀ ਮੂਲ ਦੇ ਵਿਅਕਤੀ ਨਾਲ ਨਸਲੀ ਵਤੀਰੇ ਦਾ ਦੋਸ਼

Ryan Chand
Ryan Chand with his wife, Sarina Chand Source: Facebook

2 min read

Published

By SBS Punjabi

Source: SBS


Skip to article content

ਜੈਟ ਸਟਾਰ ਏਅਰਲਾਈਨ ਦੇ ਇੱਕ ਕਾਮੇ ਤੇ ਮੈਲਬੌਰਨ ਹਵਾਈ ਅੱਡੇ ਤੇ ਭਾਰਤੀ ਮੂਲ ਕੇ ਇੱਕ ਵਿਅਕਤੀ ਨਾਲ ਨਸਲੀ ਵਤੀਰੇ ਦਾ ਦੋਸ਼ ਲੱਗਿਆ ਹੈ।

ਕੈਨੇਡਾ ਦੇ ਸਰੀ ਤੋਂ ਅਤੇ ਰਯਾਨ ਚਾਂਦ ਨਾਂ ਦੇ ਭਾਰਤੀ ਮੂਲ ਦੇ ਵਿਅਕਤੀ ਨੇ ਦੋਸ਼ ਲਾਇਆ ਹੈ ਕਿ ਏਅਰਲਾਈਨ ਦੀ ਇੱਕ ਕਰਮਚਾਰੀ ਨੇ ਓਹਨਾ ਦੇ ਸਮਿਆਂ ਦੇ ਭਾਰ ਨੂੰ ਲੈਕੇ ਹੋਈ ਬਹਿਸ ਦੌਰਾਨ ਨਸਲੀ ਟਿੱਪਣੀ ਕੀਤੀ।

ਸੋਸ਼ਲ ਮੀਡਿਆ ਤੇ ਘਟਨਾ ਦਾ ਬਿਓਰਾ ਦਿੰਦਿਆਂ ਚਾਂਦ ਨੇ ਲਿਖਿਆ ਕਿ 4 ਫਰਵਰੀ ਨੂੰ ਉਹ ਆਪਣੀ ਪਤਨੀ ਦੇ ਨਾਲ ਨਵ ਜ਼ੀਲੈਂਡ ਤੋਂ ਬ੍ਰਿਸਬੇਨ ਜਾਂਦੇ ਹੋਏ ਮੇਲਬਰਨ ਹਵਾਈ ਅੱਡੇ ਤੇ ਸਨ ਜਦੋਂ ਓਹਨਾ ਜੈਟ ਸਟਾਰ ਦੀ ਇਕ ਮਹਿਲਾ ਕਰਮਚਾਰੀ ਨੂੰ ਦੱਸਿਆ ਕਿ ਉਹ ਏਅਰਲਾਈਨ ਦੀ ਐੱਪ ਦੇ ਜ਼ਰੀਏ ਆਪਣੇ ਵਾਧੂ ਸਮਾਨ ਦਾ ਇੰਤਜ਼ਾਮ ਨਹੀਂ ਕਰ ਸਕੇ।

"ਉਸਨੇ ਸਾਡੀ ਕੋਈ ਗੱਲ ਨਹੀਂ ਸੁਣੀ। ਜਦੋਂ ਅਸੀਂ ਵਾਧੂ ਵਜ਼ਨ ਨੂੰ ਆਪਣੇ ਲੱਗੇਜ ਵਿੱਚ ਵੰਡ ਰਹੇ ਸੀ ਤਾਂ ਉਹ ਮੇਰੀ ਪਤਨੀ ਕੋਈ ਆਈ ਅਤੇ ਉਸਦੇ ਹੈੰਡ ਬੈਗ ਦਾ ਵਜ਼ਨ ਕਰਨ ਲੱਗੀ," ਚਾਂਦ ਨੇ ਲਿਖਿਆ।

"ਇਹ ਪਹਿਲੀ ਵਾਰ ਹੋਇਆ ਕਿ ਜੈਟ ਸਟਾਰ ਦੇ ਕਿਸੇ ਕਾਮੇ ਨੇ ਸਾਨੂੰ ਨਿਜੀ ਹੈੰਡ ਬੈਗ ਵਿਚ ਸਮਾਨ ਲਈ ਪਰੇਸ਼ਾਨ ਕੀਤਾ ਹੋਵੇ। ਹੁਣ ਤੱਕ ਆਕਲੈਂਡ ਅਤੇ ਕੁਈਨਸਟਾਊਨ ਵਿਚ ਸਦਾ ਤਜਰਬਾ ਚੰਗਾ ਹੀ ਰਿਹਾ ਸੀ। "

ਸ਼੍ਰੀ ਚੰਦ ਨੇ ਦਾਅਵਾ ਕੀਤਾ ਕਿ ਜਦੋਂ ਓਹਨਾ ਉਸ ਕਰਮਚਾਰੀ ਨੂੰ ਦੱਸਿਆ ਕਿ ਇਸ ਤੋਂ ਪਹਿਲਾਂ ਜੈਟ ਸਟਾਰ ਨੇ ਓਹਨਾ ਨੂੰ ਇਸ ਬਾਰੇ ਚ ਪਰੇਸ਼ਾਨ ਨਹੀਂ ਕੀਤਾ ਤਾਂ ਉਸ ਕਰਮਚਾਰੀ ਨੇ ਕਥਿਤ ਤੌਰ ਤੇ ਓਹਨਾ ਨੂੰ ਕਿਹਾ "ਇਹ ਮੇਲਬਰਨ ਹੈ , ਭਾਰਤ ਨਹੀਂ".

ਓਹਨਾ ਕਿਹਾ ਕਿ ਕਰਮਚਾਰੀ ਦੀ ਇਹ ਟਿੱਪਣੀ ਸਿੱਧੇ ਤੌਰ ਤੇ ਉਹਨਾਂ ਅਤੇ ਉਹਨਾਂ ਦੀ ਪਤਨੀ ਦੇ ਭਾਰਤੀ ਪਿਛੋਕੜ ਤੇ ਸੀ।

"ਇਹ ਸਾਫ ਤੌਰ ਤੇ ਮੇਰੇ ਅਤੇ ਮੇਰੀ ਪਤਨੀ ਤੇ ਨਸਲੀ ਟਿੱਪਣੀ ਸੀ। "

ਅਸੀਂ 2018 ਵਿੱਚ ਜੀ ਰਹੇ ਹਾਂ ਅਤੇ ਇਸ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ," ਓਹਨਾ ਜੈਟ ਸਟਾਰ ਦੇ ਫੇਸਬੁੱਕ ਪੇਜ ਤੇ ਲਿਖਿਆ।

ਜੈਟ ਸਟਾਰ ਨੇ 9News ਨੂੰ ਦੱਸਿਆ ਕਿ ਓਹਨਾ ਇਸ ਸਬੰਧੀ ਆਪਣੀ ਕਰਮਚਾਰੀ ਨਾਲ ਗੱਲ ਕੀਤੀ ਹੈ ਅਤੇ ਉਸਨੇ ਕਿਸੇ ਨਸਲੀ ਟਿੱਪਣੀ ਤੋਂ ਇਨਕਾਰ ਕੀਤਾ ਹੈ।

"ਅਸੀਂ ਕਿਸੇ ਕਿਸਮ ਦੇ ਭੇਦ ਪੂਰਨ ਵਤੀਰੇ ਨੂੰ ਸਵੀਕਾਰ ਨਹੀਂ ਕਰਦੇ," ਏਅਰਲਾਈਨ ਦੇ ਇੱਕ ਬੁਲਾਰੇ ਨੇ ਕਿਹਾ।

Follow SBS Punjabi on Facebook and Twitter.


Follow SBS Punjabi

Download our apps

Listen to our podcasts

Get the latest with our exclusive in-language podcasts on your favourite podcast apps.

Watch on SBS

Punjabi News

Stream now