ਨਿਰੰਕਾਰੀ ਸਮਾਜ ਦੇ ਮੁਖੀ ਹਰਦੇਵ ਸਿੰਘ ਦੀ ਮੌਤ ਹੋ ਗਈ ਹੈ। ਕਨੇਡਾ ‘ਚ ਹੋਏ ਇੱਕ ਸੜਕ ਹਾਦਸੇ ਦੌਰਾਨ ਉਨ੍ਹਾਂ ਦੀ ਮੌਤ ਹੋਈ ਹੈ। ਭਾਰਤੀ ਸਮੇਂ ਮੁਤਾਬਕ ਅੱਜ ਸਵੇਰੇ ਕਰੀਬ 5 ਵਜੇ ਕਾਰ ਪਲਟਣ ਕਾਰਨ ਇਹ ਹਾਦਸਾ ਵਾਪਰਿਆ ਦੱਸਿਆ ਜਾ ਰਿਹਾ ਹੈ। ਉਹ 62 ਸਾਲ ਦੇ ਸਨ। ਮੌਤ ਦੀ ਪੁਸ਼ਟੀ ਨਿਰੰਕਾਰੀ ਸਮਾਜ ਵੱਲੋਂ ਵੀ ਕਰ ਦਿੱਤੀ ਗਈ ਹੈ… ਹਰਦੇਵ ਸਿੰਘ 1971 ‘ਚ ਨਿਰੰਕਾਰੀ ਸਮਾਜ ਨਾਲ ਜੁੜੇ। ਉਹ ਪਹਿਲਾਂ ਰਹੇ ਮੁਖੀ ਗੁਰਬਚਨ ਸਿੰਘ ਦੇ ਇੱਕਲੌਤੇ ਪੁੱਤਰ ਸਨ। ਇਸ ਲਈ 1980 ‘ਚ ਗੁਰਬਚਨ ਸਿੰਘ ਦੀ ਮੌਤ ਤੋਂ ਬਾਅਦ ਹਰਦੇਵ ਸਿੰਘ ਨੂੰ ਨਵਾਂ ਮੁਖੀ ਬਣਾਇਆ ਗਿਆ ਸੀ। ਜਾਣਕਾਰੀ ਮੁਤਾਬਕ ਹਰਦੇਵ ਸਿੰਘ 25 ਅਪ੍ਰੈਲ ਨੂੰ ਦਿੱਲੀ ‘ਚ ਏਕਤਾ ਸਮਾਗਮ ਕਰਨ ਤੋਂ ਬਾਅਦ ਉਹ ਨਿਊਯਾਰਕ ਗਏ ਸਨ। ਉੱਥੋਂ ਬਾਅਦ ਹੀ ਉਨ੍ਹਾਂ ਦਾ ਕੈਨੇਡਾ ਜਾਣ ਦਾ ਪ੍ਰੋਗਰਾਮ ਸੀ। ਇਸੇ ਪ੍ਰੋਗਰਾਮ ਤਹਿਤ ਉਹ ਹੁਣ ਕੈਨੇਡਾ ਗਏ ਹੋਏ ਸਨ।
Nirankari Baba Hardev Singh killed in a road accident in Canada
Hardev Singh was the chief priest of the spiritual organization Sant Nirankari Mission. He died today in a car accident in Montreal, Canada. He was travelling in a car in Canada which met with a serious accident at about 5:00 am (IST) today, May 13, 2016. His both son-in-laws were also accompanying him in Canada. One of his son-in-law Avneet Setia has also passed away in this accident while the other one has suffered injuries.

A File Photo of Hardev Singh Source: Supplied
Share
1 min read
Published
Updated
By Preetinder Grewal
Share this with family and friends