Watch FIFA World Cup 2026™

LIVE, FREE and EXCLUSIVE

Visa regulations already 'too strict', immigration expert says after changes blocked

A legal expert has praised Tuesday's Senate decision to throw out proposed migrant visa changes, saying the existing regulations were already too strict.

An Australian passport pictured in Brisbane, Thursday, July 25, 2013. (AAP Image/Dan Peled) NO ARCHIVING
The Senate has torpedoed tough new regulations which stripped away visas from migrants who provided false or misleading information. Pictured is a file image. Source: AAP

ਇਮੀਗ੍ਰੇਸ਼ਨ ਮਾਹਿਰਾਂ ਨੇ ਮੰਗਲਵਾਰ ਦੇ ਸੈਨੇਟ ਦੇ ਉਸ ਫੈਸਲੇ ਜਿਸ ਵਿਚ ਕਿ ਗ਼ਲਤੀ ਨਾਲ ਵੀ ਗ਼ਲਤ ਜਾਣਕਾਰੀ ਦਿੱਤੇ ਜਾਣ ਤੇ ਦੱਸ ਸਾਲ ਦਾ ਵੀਜ਼ਾ ਬੈਨ ਲੱਗ ਸਕਦਾ ਸੀ ਨੂੰ ਪਲਟ ਦੇਣ ਤੇ ਖੁਸ਼ੀ ਜ਼ਾਹਿਰ ਕੀਤੀ ਹੈ।

ਗ੍ਰੀਨਸ ਪਾਰਟੀ ਦੇ ਸੈਨੇਟਰ ਨਿਕ ਮੱਕੀਮ ਵੱਲੋਂ ਲਿਆਉਂਦੇ ਮੋਸ਼ਨ ਨੂੰ ਸੈਨੇਟ ਨੇ 29 ਦੇ ਮੁਕਾਬਲੇ 31 ਵੋਟਾਂ ਨਾਲ ਪਾਸ ਕਰ ਕੇ ਪਿਛਲੇ ਮਹੀਨੇ ਲਾਗੂ ਹੋਏ ਸਖਤ ਨਿਯਮਾਂ ਨੂੰ ਲਾਲ ਝੰਡੀ ਦੇ ਦਿੱਤੀ।

ਇਮੀਗ੍ਰੇਸ਼ਨ ਕਾਨੂੰਨ ਦੇ ਮਾਹਿਰ ਪ੍ਰੋਫੈਸਰ ਮੇਰੀ ਕਰੋਕ ਦਾ ਮੰਨਣਾ ਹੈ ਕਿ ਇਹ ਸਖਤ ਨਿਯਮ ਪਹਿਲਾਂ ਤੋਂ ਹੀ ਔਖੀ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਪ੍ਰਵਾਸੀਆਂ ਲਈ ਹੋਰ ਸਖਤ ਬਣਾ ਦਿੰਦੇ।

"ਮੌਜੂਦਾ ਕਾਨੂੰਨ ਪਹਿਲਾਂ ਤੋਂ ਹੀ ਕਾਫੀ ਸਖਤ ਹੈ, ਇਹਨਾਂ ਨੂੰ ਹੋਰ ਸਖਤ ਬਣਾਉਣਾ ਬੇਵਜਾਹ ਹੈ," ਓਹਨਾ ਏਸ ਬੀ ਏਸ ਨਿਊਜ਼ ਨੂੰ ਦੱਸਿਆ।

"ਮੇਰੇ ਵਿਚਾਰ ਵਿਚ ਅਜਿਹੀ ਵਿਵਸਥਾ ਜਿਥੇ ਅਧਿਕਾਰੀਆਂ ਕੋਲ ਆਪਣੀ ਸਮਝ ਮੁਤਾਬਿਕ ਫੈਸਲਾ ਕਰਨ ਦਾ ਅਖਤਿਆਰ ਹੋਵੇ, ਜ਼ਿਆਦਾ ਬੇਹਤਰ ਹੈ।"

ਪ੍ਰੋਫੈਸਰ ਕਰੋਕ ਮੁਤਾਬਿਕ ਕਈ ਪ੍ਰਵਾਸੀ ਇਸ ਗੱਲ ਤੋਂ ਅਣਜਾਣ ਹਨ ਕਿ ਪਿਛਲੇ ਮਹੀਨੇ ਲਾਗੂ ਕੀਤੇ ਗਏ ਨਿਯਮਾਂ ਦਾ ਓਹਨਾ ਦੀ ਵੀਜ਼ਾ ਅਰਜ਼ੀ ਤੇ ਕਿ ਪ੍ਰਭਾਵ ਪੈਣਾ ਸੀ।

"ਉਹਨਾਂ ਨੂੰ ਪਤਾ ਹੀ ਨਹੀਂ ਹੋਣਾ ਕਿ ਇਸ ਨਿਯਮ ਨੂੰ ਲਾਗੂ ਕਰ ਦਿੱਤਾ ਗਿਆ, ਇਸਤੇ ਕੋਈ ਚਰਚਾ ਵੀ ਨਹੀਂ ਕੀਤੀ ਗਈ," ਓਹਨਾ ਕਿਹਾ।

ਇਹਨਾਂ ਨਵੇਂ ਨਿਯਮਾਂ ਵਿਰੁੱਧ ਸੰਸਦ ਦੇ ਉੱਪਰਲੇ ਸਾਡੀਆਂ ਵਿੱਚ ਮੋਸ਼ਨ ਲਿਆਉਣ ਵਾਲੇ ਸੈਨੇਟਰ ਨਿਕ ਮੱਕੀਮ ਕਹਿੰਦੇ ਹਨ ਕਿ ਇਹ ਨਿਯਮ ਇਮੀਗ੍ਰੇਸ਼ਨ ਮੰਤਰੀ ਪੀਟਰ ਡੱਟਣ ਨੂੰ ਬੇਹਿਸਾਬ ਅਖਤਿਆਰ ਪ੍ਰਦਾਨ ਕਰ ਦਿੰਦੇ।

"ਇਹ ਨਿਯਮ ਕਿਸੇ ਵਿਅਕਤੀ ਨੂੰ ਬਿਨਾ ਦੋਸ਼ ਆਇਦ ਕੀਤੇ, ਬਿਨਾ ਅਦਾਲਤੀ ਕਾਰਵਾਈ ਦੇ ਨਜ਼ਰਬੰਦ ਕਰ ਸਕਦੇ ਸਨ, ਜੋ ਕਿ ਕੁਦਰਤੀ ਨਿਆ ਦੇ ਪੂਰੀ ਤਰ੍ਹਾਂ ਉਲਟ ਹੈ," ਓਹਨਾ ਏਸ ਬੀ ਏਸ ਪੰਜਾਬੀ ਨੂੰ ਦੱਸਿਆ।

ਵਨ ਨੇਸ਼ਨ ਦੀ ਆਗੂ ਪੌਲੀਨ ਹੈਂਸਨ ਨੇ ਕਿਹਾ ਕਿ ਗ੍ਰੀਨਜ਼ ਦੀ ਚਿੰਤਾ ਬੇਵਜਾਹ ਹੈ ਅਤੇ ਜੇਕਰ ਕੋਈ ਪ੍ਰਵਾਸੀ ਇਹਨਾਂ ਕਾਨੂੰਨਾਂ ਦੀ ਪਾਲਣਾ ਨਹੀਂ ਕਰਨਾ ਚਾਹੁੰਦਾ ਤਾਂ ਉਹ ਆਸਟ੍ਰੇਲੀਆ ਨਾ ਆਵੇ। 

Follwo SBS Punjabi on Facebook and Twitter.


2 min read

Published

Updated

By ਸ਼ਮਸ਼ੇਰ ਕੈਂਥ




Share this with family and friends


Follow SBS Punjabi

Download our apps

Listen to our podcasts

Get the latest with our exclusive in-language podcasts on your favourite podcast apps.

Watch on SBS

Punjabi News

Stream now