Perth Virsati Mela 2016 - Interview with Harlal Singh as presented by SBS Punjabi's Preetinder Singh Grewal. Punjabi Sath Perth/ ਪੰਜਾਬੀ ਸੱਥ ਪਰਥ - Australia ਦੀ ਰਹਿਨੁਮਾਈ ਹੇਠ " ਵਿਰਾਸਤੀ ਮੇਲਾ-2016 " ਵਾਸਟੋ ਕਲੱਬ ਬਲਕਟਾ ਵਿੱਚ ਕਰਵਾਇਆ ਗਿਆ। ਇਸ ਮੇਲੇ ਵਿੱਚ ਚੜਦੇ ਤੇ ਲਹਿੰਦੇ ਪੰਜਾਬ ਦਾ ਭਾਈਚਾਰਾ ਰਵਾਇਤੀ ਪਹਿਰਾਵੇ ਤੇ ਗਹਿਣਿਆਂ ਨਾਲ ਸਜ ਧਜ ਕੇ ਪਹੁੰਚਿਆ।
ਮੇਲੇ ਦਾ ਆਗਾਜ਼ ਲਹਿੰਦੇ ਪੰਜਾਬ ਦੇ ਫ਼ਨਕਾਰ ਇਮਰਾਨ ਅੱਬਾਸ ਨੇ ਹੀਰ ਵਾਰਿਸ ਸ਼ਾਹ ਗਾ ਕੇ ਕੀਤਾ। ਛੋਟੇ ਬੱਚਿਆ ਨੇ ਭੰਗੜਾ, ਗਿੱਧਾ, ਬਾਲ ਗੀਤ ਅਤੇ ਬਾਲ ਕਲਾਕਾਰਾਂ ਦੀ ਭੰਗੜਾ ਪੇਸ਼ਕਾਰੀ ਤੇ ਦਰਸ਼ਕਾਂ ਖ਼ੂਬ ਤਾੜੀਆਂ ਮਾਰੀਆ।
ਸੱਥ ਕਲਾਕਾਰ ਸਨਦੀਪ,ਪਰਵਿੰਦਰ ਰਮਤਾ , ਕਾਕਾ ਬੈਨੀਪਾਲ ਨੇ ਗੀਤ, ਨਵਤੇਜ ਨੇ ਹਾਸ-ਰਸ ਕਵਿਤਾ ਅਤੇ ਰਾਜਵਿੰਦਰ ਨੇ ਪੰਜਾਬੀ ਦੇ ਨਵੇਂ ਮੁਹਾਵਰਿਆਂ ਦੇ ਅਰਥ ਪੁੱਛੇ। ਨੌਜਵਾਨ ਬੱਚੀਆਂ ਅਸੀਸ, ਪੀ੍ਤ ਤੇ ਗੁਰਲੀਨ ਨੇ ਸੋਲੋ ਡਾਂਸ ਅਤੇ ਮਿਸਿਜ ਕਰਨ ਵੱਲੋਂ ਸੁਰਿੰਦਰ ਕੌਰ ਦੇ ਗੀਤਾਂ ਤੇ ਕੀਤੀ ਕੋਰੀਓਗਰਾਫੀ ਕਾਬਲੇ-ਤਾਰੀਫ਼ ਸੀ।
ਸੱਥ ਦੀ ਟੀਮ ਵੱਲੋ ਪਰਵਾਸ ਦੀ ਜ਼ਿੰਦਗੀ ਤੇ ਅਧਾਰਿਤ ਨਾਟਕ ਪੇਸ਼ ਕੀਤਾ ਗਿਆ। ਵਿਰਾਸਤੀ ਪਹਿਰਾਵੇ ਦੇ ਮੁਕਾਬਲੇ ਕਰਵਾਏ ਮੁਕਾਬਲੇ ਵਿਚੋਂ ਗੱਭਰੂ ਫ਼ਤਿਹ ਦਲਵਿੰਦਰ , ਮੁਟਿਆਰ ਮਨਦੀਪ ਕੌਰ ਤੇ ਨੌਜਵਾਨ ਜੋੜਾ ਜਤਿੰਦਰ ਛੀਨਾ- ਅਮਨ ਜੇਤੂ ਰਹੇ।

ਸੱਥ ਸੰਚਾਲਕ ਹਰਲਾਲ ਬੈਂਸ ਦੀ ਟੀਮ ਨੇ ਫੋਕ ਰੰਗ ਕਵੀਸ਼ਰੀ ਨੂੰ ਨਵੇਂ ਅੰਦਾਜ਼ ਵਿੱਚ ਪੇਸ਼ ਕੀਤਾ।
ਸਟੇਜ ਸੰਚਾਲਨ ਦੀ ਜ਼ੁਮੇਵਾਰੀ ਹਰਮੰਦਰ ਕੰਗ ਬਖੂਬੀ ਨਿਭਾਉਂਦੇ ਹੋਏ ਲੋਕ ਬੋਲੀਆਂ ,ਚੁਟਕਲੇ ਅਤੇ ਵਿਰਾਸਤੀ ਸਵਾਲ-ਜਵਾਬ ਦੇ ਨਾਲ ਲਗਾਤਾਰ 5 ਘੰਟੇ ਪ੍ਰੋਗਰਾਮ ਨਾਲ ਜੋੜੀ ਰੱਖਿਆ।
ਇਸ ਮੌਕੇ ਸੱਥ ਮੈਂਬਰਾਂ ਵੱਲੋਂ ਪਾਇਆ ਮਲਵਾਈ ਭੰਗੜਾ ਲਾਜਵਾਬ ਪੇਸ਼ਕਾਰੀ ਸੀ ਅਤੇ ਪੰਜਾਬਣ ਮੁਟਿਆਰਾਂ ਵੱਲੋਂ ਪਾਈਆ ਗਿੱਧੇ ਦੀਆ ਧਮਾਲਾਂ ਨੇ ਸਾਰੇ ਦਰਸ਼ਕਾਂ ਨੂੰ ਝੂਮਣ ਲਾ ਦਿੱਤਾ।

ਇਸ ਮੇਲੇ ਦੇ ਮੁੱਖ ਮਹਿਮਾਨ ਸ੍ਰੀ ਅਲਵਰਟ ਜੈਕਬ ਵਾਤਾਵਰਣ ਤੇ ਵਿਰਾਸਤ ਮੰਤਰੀ ਪੱਛਮੀ ਆਸਟੇ੍ਲੀਆ, ਸੀ੍ ਮਾਈਕਲ ਸੁਥਰਲੈਂਡ ਵਿਧਾਇਕ ਤੇ ਸਪੀਕਰ ਰਾਜ ਐਸੰਬਲੀ, ਸੀ੍ ਜਿਮ ਸੇਠ ਲਿਬਰਲ ਉਮੀਦਵਾਰ ਬੇਸਨਡੀਨ ਤੇ ਸ੍ਰੀ ਦਵਿੰਦਰ ਕੁਮਾਰ ਭਾਰਤੀ ਕੌਸਲੇਟ ਦਫਤਰ ਨੇ ਹਾਜ਼ਰੀ ਭਰੀ।





