ਭਾਰਤ ਦੇ ਸਿਡਨੀ ਵਿਚਲੇ ਕੌਂਸਲਖਾਨੇ ਨੇ ਸਟੱਡੀ ਐਨ ਐਸ ਡਬਲਿਊ ਦੇ ਸਹਿਯੋਗ ਨਾਲ ਸਿਡਨੀ ਅਤੇ ਨਿਊ ਸਾਊਥ ਵੇਲਸ ਵਿਚ ਪੜ ਰਹੇ ਭਾਰਤੀ ਸਿਖਿਆਰਥੀਆਂ ਲਈ ਮਿਤੀ ੨੫ ਅਗਸਤ ੨੦੧੭ ਨੂੰ ਸ਼ਾਮ ੩.੪੫ ਤੋਂ ਲੈ ਕੇ ੬.੦੦ ਵਜੇ ਤਕ (ਲੈਵਲ ੨, ਕਾਸਲਵੇਅ ਸਟਰੀਟ, ਸਿਡਨੀ ਵਿਚ) ਇਕ ਜਾਣਕਾਰੀ ਪਰਦਾਨ ਕਰਨ ਵਾਸਤੇ ਸੈਸ਼ਨ ਦਾ ਆਯੋਜਨ ਕੀਤਾ ਹੈ ਅਤੇ ਸਾਰੇ ਹੀ ਭਾਰਤੀ ਵਿਦਿਆਰਥੀਆਂ ਨੂੰ ਉਥੇ ਆਉਣ ਲਈ ਸੱਦਾ ਦਿਤਾ ਹੈ। ਇਸ ਸੈਸ਼ਨ ਵਿਚ ਰੈਡਫਰਨ ਲੀਗਲ ਸੈਂਟਰ, ਐਨ ਐਸ ਡਬਲੀਊ ਪੁਲਿਸ ਅਤੇ ਫੇਅਰ ਵਰਕ ਓੰਬਡਸਮਨ ਦੇ ਨੁਮਾਂਇੰਦੇ ਵੀ ਆ ਕੇ ਸਿਖਿਆਰਥੀਆਂ ਨੂੰ ਜਾਣਕਾਰੀ ਦੇ ਨਾਲ ਨਾਲ ਉਹਨਾਂ ਦੇ ਸਵਾਲਾਂ ਦੇ ਜਵਾਬ ਦੇਣਗੇ।
ਸਟਡੀ ਐਨ ਐਸ ਡਬਲਿਊ ਤੋਂ ਗੁਰਨਾਮ ਸਿੰਘ ਨੇ ਆਪਣੀ ਹੱਡ-ਬੀਤੀ ਸਾਡੇ ਨਾਲ ਸਾਂਝੀ ਕਰਦੇ ਹੋਏ ਦਸਿਆ ਕਿ ਆਸਟ੍ਰੇਲੀਆ ਵਿਚ ਆ ਕੇ, ਬਿਨਾਂ ਕਿਸੇ ਜਾਣਕਾਰ ਦੀ ਮਦਦ ਦੇ (ਜਿਸ ਨੂੰ ਰੈਫਰੈਂਸ ਵੀ ਕਿਹਾ ਜਾਂਦਾ ਹੈ), ਪਹਿਲੀ ਨੋਕਰੀ ਪ੍ਰਾਪਤ ਕਰਨਾਂ ਬ

Source: Consulate General Office Sydney
ਹੁਤ ਮੁਸ਼ਕਲ ਜਾਪਦਾ ਹੈ ਪਰ ਗੁਰਨਾਮ ਦੱਸਦੇ ਹਨ ਕਿ ਆਸਟ੍ਰੇਲੀਆ ਵਿਚ ਵਲੰਟੀਅਰ ਵਜੋਂ ਸੇਵਾ ਕਰਨ ਨਾਲ ਜਿਥੇ ਇਥੋਂ ਦੇ ਸਿਸਟਮ ਦੀ ਜਾਣਕਾਰੀ ਪ੍ਰਾਪਤ ਹੋ ਜਾਂਦੀ ਹੈ ਉ ਥੇ ਨਾਲ ਹੀ ਅਗਲੀ ਨੋਕਰੀ ਲਈ ਇਕ ਰੈਫਰੇਂਸ ਵੀ ਬਣ ਜਾਂਦਾ ਹੈ।
ਵਿਦੇਸ਼ਾਂ ਵਿਚੋਂ ਇਥੇ ਆਸਟ੍ਰੇਲੀਆ ਵਿਚ ਪੜਨ ਆਏ ਹੋਏ ਸਿਖਿਆਰਥੀ ਲਈ ਅਤ ਜਰੂਰੀ ਹੈ ਕਿ ਉਹ ਅੰਗਰੇਜੀ ਵਿਚ ਮਹਾਰਤ ਹਾਸਲ ਕਰ ਲੈਣ ਕਿਉਂਕਿ ਗੁਰਨਾਮ ਸਿੰਘ ਮੁਤਾਬਕ ਇਹ ਆਸਟ੍ਰੇਲੀਆ ਵਿਚ ਹਰ ਖੇਤਰ ਵਿਚ ਲੋੜੀਂਦੀ ਹੈ।
ਪੜਾਈ ਦੇ ਨਾਲ ਨਾਲ ਕੰਮ ਵੀ ਕਰਨਾਂ ਤਾਂ ਕਿ ਫੀਸਾਂ ਵਗੇਰਾ ਇਥੋਂ ਹੀ ਭਰੀਆਂ ਜਾ ਸਕਣ, ਕਾਫੀ ਮੁਸ਼ਕਲ ਜਾਪਦਾ ਹੈ। ਪਰ ਗੁਰਨਾਮ ਅਨੁਸਾਰ ਕੇਵਲ ਕੰਮ ਹੀ ਕਰੀ ਜਾਣ ਦਾ ਇਕ ਨੁਕਸਾਨ ਇਹ ਵੀ ਹੁੰਦਾ ਹੈ ਕਿ ਪੜਾਈ ਵਿਚੋਂ ਅਸਫਲ ਰਹਿ ਜਾਣ ਉਤੇ ਉਹ ਪੜਾਈ ਦੁਬਾਰਾ ਕਰਨੀ ਪੈ ਸਕਦੀ ਹੈ ਅਤੇ ਫੀਸਾਂ ਵਗੈਰਾ ਦੁਬਾਰਾ ਭਰਨ ਕਾਰਨ ਪਹਿਲਾਂ ਜਾਨ ਮਾਰ ਕੇ ਕੀਤੀ ਹੋਈ ਵਾਧੂ ਕਮਾਈ ਖੂਹ ਖਾਤੇ ਵਿਚ ਪੈ ਜਾਂਦੀ ਹੈ। ਇਸ ਲਈ ਕੰਮ ਅਤੇ ਪੜਾਈ ਦੋਹਾਂ ਨੂੰ ਹੀ ਬਰਾਬਰ ਤਰਜੀਹ ਦੇਣੀ ਚਾਹੀਦੀ ਹੈ।

After finishing his studies Gurnam has established himself in both society and in career equally well. Source: Gurnam Singh