SKIP TO MAIN CONTENT

265 ਭਾਰਤੀਆਂ ਨੂੰ ਜੀ.ਟੀ.ਆਈ ਪ੍ਰੋਗਰਾਮ ਤਹਿਤ ਆਸਟ੍ਰੇਲੀਅਨ ਸਥਾਈ ਰੇਸੀਡੈਂਸੀ ਲਈ ਦਿੱਤਾ ਗਿਆ ਸੱਦਾ

ਇਸ ਸਾਲ 1 ਜਨਵਰੀ ਤੋਂ 9 ਸਤੰਬਰ ਦਰਮਿਆਨ ਕੁੱਲ 265 ਪ੍ਰਤਿਭਾਸ਼ਾਲੀ ਭਾਰਤੀ ਨਾਗਰਿਕਾਂ ਨੂੰ ਗਲੋਬਲ ਟੈਲੇੰਟ ਇੰਡੀਪੈਂਡੈਂਟ ਪ੍ਰੋਗਰਾਮ (ਜੀ.ਟੀ.ਆਈ) ਦੇ ਤਹਿਤ ਸਥਾਈ ਨਿਵਾਸ ਲਈ ਅਰਜ਼ੀ ਦੇਣ ਲਈ ਸੱਦਾ ਦਿੱਤਾ ਗਿਆ ਹੈ। ਗਲੋਬਲ ਟੈਲੇਂਟ ਵੀਜ਼ਾ ਪਰਮਾਨੈਂਟ ਰੇਸੀਡੈਂਸੀ ਪ੍ਰਾਪਤ ਕਰਣ ਦਾ ਸੱਬ ਤੋਂ ਤੇਜ਼ ਅਤੇ ਸਫ਼ਲ ਤਰੀਕਾ ਹੈ ਜਿਸ ਦੀ ਪੂਰੀ ਪ੍ਰਕਿਰਿਆ ਲਈ ਨਿਰਧਾਰਿਤ ਸਮਾਂ ਦੋ ਦਿਨਾਂ ਤੋਂ ਦੋ ਮਹੀਨਿਆਂ ਤੱਕ ਮਿਥਿਆ ਜਾਂਦਾ ਹੈ।

Australia visa
Source: Getty Images

2 min read

Published

Updated

By Avneet Arora, Ravdeep Singh



Skip to article content

ਜੀ.ਟੀ.ਆਈ ਪ੍ਰੋਗਰਾਮ ਤਹਿਤ ਕੁੱਲ 2,685 ਬਿਨੈਕਾਰਾਂ ਨੂੰ ਸੱਦੇ ਦਿੱਤੇ ਗਏ ਜਿਸ ਵਿੱਚ ਭਾਰਤੀਆਂ ਦਾ ਤੀਜਾ ਸਥਾਨ ਰਹਿਆ। ਇਸ ਵੀਜ਼ੇ ਤਹਿਤ ਵੀਜ਼ਾ ਪ੍ਰਾਪਤ ਕਰਣ ਵਾਲਿਆਂ ਵਿੱਚ ਸੱਭ ਤੋਂ ਵੱਧ ਗਿਣਤੀ ਇਰਾਨੀ ਪ੍ਰਵਾਸੀਆਂ ਦੀ ਰਹੀ ਅਤੇ ਦੂਜਾ ਸਥਾਨ ਬੰਗਲਾਦੇਸ਼ੀ ਨਾਗਰਿਕਾਂ ਦਾ ਰਿਹਾ।

ਇਹ ਵਿਲੱਖਣ ਪ੍ਰਤਿਭਾ ਦਾ ਵੀਜ਼ਾ ਗਲੋਬਲ ਪ੍ਰਤਿਭਾ ਸੁਤੰਤਰ ਪ੍ਰੋਗਰਾਮ ਦਾ ਹਿੱਸਾ ਹੈ ਜੋ ਕੀ ਇੱਕ ਉੱਚ ਤਰਜੀਹ ਸਥਾਈ ਰੇਸੀਡੈਂਸੀ ਮਾਰਗ ਹੈ ਅਤੇ ਜਿਸਦਾ ਉਦੇਸ਼ ਆਸਟ੍ਰੇਲੀਆ ਵਿੱਚ ਵਿਸ਼ਵ ਤੋਂ ਚੋਟੀ ਦੇ ਪ੍ਰਤਿਭਾਸ਼ਾਲੀ ਪ੍ਰਵਾਸੀਆਂ ਨੂੰ ਆਕਰਸ਼ਿਤ ਕਰਨਾ ਹੈ।

ਜੀ.ਟੀ.ਆਈ ਪ੍ਰੋਗਰਾਮ ਨਵੰਬਰ 2019 ਵਿੱਚ ਸ਼ੁਰੂ ਕੀਤਾ ਗਿਆ ਸੀ ਜਿਸਦਾ ਮੁੱਖ ਉਦੇਸ਼ ਦੁਨੀਆਂ ਦੇ ਸੱਭ ਤੋਂ ਪ੍ਰਤਿਭਾਸ਼ਾਲੀ ਅਤੇ ਹੁਨਰਮੰਦ ਟੈਕਨੌਲੋਜਿਸਟ ਨੂੰ ਸੱਤ ਮਨੋਨੀਤ ‘ਭਵਿੱਖ-ਕੇਂਦ੍ਰਿਤ’ ਸੈਕਟਰਾਂ, ਐਗ-ਟੈਕ, ਮੇਡ-ਟੈਕ, ਸਪੇਸ, ਫਿਨ-ਟੈਕ, ਊਰਜਾ ਅਤੇ ਖਣਨ ਤਕਨਾਲੋਜੀ, ਸਾਈਬਰ ਸੁਰੱਖਿਆ, ਅਤੇ ਡਾਟਾ ਵਿਗਿਆਨ ਵਿੱਚ ਕੰਮ ਕਰ ਰਹੇ ਮਾਹਿਰਾਂ ਨੂੰ ਸਥਾਈ ਤੌਰ 'ਤੇ ਆਸਟ੍ਰੇਲੀਆ ਵਿੱਚ ਰਹਿਣ ਅਤੇ ਕੰਮ ਕਰਨ ਲਈ ਆਕਰਸ਼ਿਤ ਕਰਣਾ ਹੈ।

ਇਸ ਸ਼੍ਰੇਣੀ ਅਧੀਨ ਯੋਗ ਹੋਣ ਲਈ ਬਿਨੈਕਾਰਾਂ ਨੂੰ ਹਰ ਸਾਲ 153,600 ਡਾਲਰਾਂ ਜਾਂ ਇਸ ਤੋਂ ਵੱਧ ਦੀ ਆਮਦਨੀ ਕਮਾਉਣ ਦੀ ਯੋਗਤਾ ਦਾ ਪ੍ਰਦਰਸ਼ਨ ਕਰਨਾ ਪੈਂਦਾ ਹੈ ਅਤੇ ਉਨ੍ਹਾਂ ਨੂੰ ਉਸੇ ਖ਼ਾਸ ਖੇਤਰ ਵਿੱਚ ਕਿਸੇ ਰਾਸ਼ਟਰੀ ਪ੍ਰਸਿੱਧੀ ਵਾਲ਼ੇ ਸਪੌਂਸਰ ਤੋਂ ਨਾਮਜ਼ਦਗੀ ਪ੍ਰਾਪਤ ਕਰਨੀ ਪੈਂਦੀ ਹੈ।

ਆਸਟ੍ਰੇਲੀਅਨ ਫ਼ੇਡਰਲ ਸਰਕਾਰ ਨੇ ਜੀ.ਟੀ.ਆਈ ਪ੍ਰੋਗਰਾਮ ਅਧੀਨ ਸਾਲ 2019-20 ਵਿੱਚ ਉਪਲੱਬਧ 5000 ਸਥਾਨਾਂ ਨੂੰ ਵਧਾ ਕੇ ਮੌਜੂਦਾ ਸਾਲ ਵਿੱਚ 15,000 ਕਰ ਦਿੱਤਾ ਹੈ। 

ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ ‘ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਜਾਣਕਾਰੀ ਤੁਸੀਂ ਆਪਣੇ ਰਾਜ ਜਾਂ ਪ੍ਰਦੇਸ਼ ਦੀ ਵੈਬਸਾਈਟ ਤੋਂ ਲੈ ਸਕਦੇ ਹੋ।

ਜੇ ਤੁਹਾਨੂੰ ਠੰਡ ਜਾਂ ਫਲੂ ਵਰਗੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤੁਸੀਂ ਆਪਣੇ ਡਾਕਟਰ ਜਾਂ ਕਰੋਨਾਵਾਇਰਸ ਹੈਲਥ ਇਨਫੋਰਮੇਸ਼ਨ ਹੋਟਲਾਈਨ ਨੂੰ 1800 020 080 ‘ਤੇ ਫੋਨ ਕਰਦੇ ਹੋਏ ਟੈਸਟ ਕਰਵਾ ਸਕਦੇ ਹੋ।

ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ sbs.com.au/coronavirus ਉੱਤੇ ਉਪਲਬਧ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।


Follow SBS Punjabi

Download our apps

Watch on SBS

Punjabi News

Stream now