30 ਪੰਜਾਬੀ ਰੋਜ਼ਾਨਾ ਕੀਤੇ ਜਾਂਦੇ ਹਨ ਭਾਰਤ ਡਿਪੋਰਟ

ਪੰਜਾਬ ਦੇ ਜਲੰਧਰ ਵਿੱਚ ਖੇਤਰੀ ਪਾਸਪੋਰਟ ਆਫ਼ਿਸ ਵੱਲੋਂ ਜਾਰੀ ਕੀਤੇ ਜਾਂਦੇ ਪਾਸਪੋਰਟਾਂ ਦੀ ਗਿਣਤੀ ਵਿੱਚ 2017 ਵਿੱਚ ਕਾਫੀ ਵਾਧਾ ਹੋਇਆ ਹੈ। ਪਿਛਲੇ ਸਾਲ ਜਲੰਧਰ ਆਰ ਪੀ ਓ ਵੱਲੋਂ ਸਾਢੇ ਚਾਰ ਲੱਖ ਦੇ ਕਰੀਬ ਪਾਸਪੋਰਟ ਜਾਰੀ ਕੀਤੇ ਗਏ।

Indian Passport

Source: Supplied

ਪੰਜਾਬ ਦੇ ਜਲੰਧਰ ਖੇਤਰੀ ਪਾਸਪੋਰਟ ਦਫਤਰ ਹੇਠ ਪੈਂਦੇ ਇਲਾਕੇ - ਦੋਆਬੇ- ਜਿਸਨੂੰ ਕਿ ਪੰਜਾਬ ਦੀ ਐਨ ਆਰ ਆਈ ਬੈਲਟ ਵੱਜੋਂ ਜਾਣਿਆ ਜਾਂਦਾ ਹੈ - ਨਾਲ ਸਬੰਧਿਤ ਤਕਰੀਬਨ 30 ਪਰਵਾਸੀ ਰੋਜ਼ਾਨਾ ਵਿਦੇਸ਼ਾਂ ਤੋਂ ਭਾਰਤ ਡਿਪੋਰਟ ਕੀਤੇ ਜਾਂਦੇ ਹਨ। ਇਹ ਜਾਣਕਾਰੀ ਜਲੰਧਰ ਵਿੱਚ ਰੀਜਨਲ ਪਾਸਪੋਰਟ ਅਫਸਰ ਹਰਮਨਦੀਪ ਗਿੱਲ ਨੇ ਦਿੱਤੀ।

ਸ਼੍ਰੀ ਗਿੱਲ ਨੇ ਦੱਸਿਆ ਕਿ ਇਹਨਾਂ ਵਿਚੋਂ ਜ਼ਿਆਦਾਤਰ ਮਾਮਲੇ ਗੈਰਕਾਨੂੰਨੀ ਪਰਵਾਸ, ਵੀਜ਼ੇ ਦੀ ਮਿਆਦ ਮੁੱਕਣ ਆਦਿ ਕਰਕੇ ਹੁੰਦੇ ਹਨ।

Refugees could be sent back to countries where they face persecution under proposed new laws
Source: SBS


Advertisement
ਉਹਨਾਂ ਦੱਸਿਆ ਕਿ ਜ਼ਿਆਦਾਤਰ ਡਿਪੋਰਟ ਕੀਤੇ ਜਾਨ ਵਾਲੇ ਮਾਮਲੇ ਅਮਰੀਕਾ, ਕੈਨੇਡਾ ਅਤੇ ਯੂ ਕੇ ਤੋਂ ਹੁੰਦੇ ਹਨ।

"ਮੇਰਾ ਦਫਤਰ ਪੰਜਾਬ ਦੇ ਨੌ ਜ਼ਿਲਿਆਂ ਨੂੰ ਕਵਰ ਕਰਦਾ ਹੈ ਅਤੇ ਇਸ ਵਿੱਚ ਡਿਪੋਰਟੇਸ਼ਨ ਦਾ ਇਨ੍ਹਾਂ ਜ਼ਿਆਦਾ ਕੰਮ ਹੈ ਕਿ ਇਹਨਾਂ ਲਈ 10 ਦਿਨਾਂ ਦੀ ਵੇਟਿੰਗ ਹੈ," ਸ਼੍ਰੀ ਗਿੱਲ ਨੇ ਕਿਹਾ।

"ਇਹ ਮਾਮਲੇ ਸਾਡੇ ਸਿਸਟਮ ਵੱਲੋਂ ਫੜੇ ਓਹਨਾ ਲੋਕਾਂ ਤੋਂ ਅਲਿਹਦਾ ਹਨ ਜੋ ਕਿ ਡਿਪੋਰਟ ਹੋਣ ਮਗਰੋਂ ਦੋਬਾਰਾ ਨਵਾਂ ਪਾਸਪੋਰਟ ਬਣਵਾਉਣ ਦੀ ਕੋਸ਼ਿਸ਼ ਕਰਦੇ ਹਨ। ਕਿਓਂ ਕਿ ਸਾਰੀ ਜਾਣਕਾਰੀ ਸਿਸਟਮ ਵਿੱਚ ਫੀਡ ਕੀਤੀ ਜਾਂਦੀ ਹੈ ਅਤੇ ਅਜਿਹੇ ਲੋਕ ਆਪ ਹੀ ਸ਼ੱਕ ਹੇਠ ਆ ਜਾਂਦੇ ਹਨ। "

India Passport
23 Indian passports go missing from Pakistan High Commission Source: GettyImages/jayk7


ਜਲੰਧਰ ਦਫਤਰ ਵਿੱਚ ਡਿਪੋਰਟੇਸ਼ਨ ਤੋਂ ਅਲਾਵਾ ਪਾਸਪੋਰਟ ਜਾਰੀ ਕਰਨ ਦੇ ਕੰਮ ਦਾ ਵੀ ਕਾਫੀ ਰਸ਼ ਰਹਿੰਦਾ ਹੈ। ਸਾਲ 2017 ਵਿੱਚ ਇਥੋਂ 440,000 ਪਾਸਪੋਰਟ ਜਾਰੀ ਕੀਤੇ ਗਏ ਸਨ, ਜੋ ਕਿ ਉਸਤੋਂ ਪਹਿਲੇ ਸਾਲ ਦੇ ਮੁਕਾਬਲੇ ਤਕਰੀਬਨ 50 ਫੀਸਦੀ ਵੱਧ ਸੀ।
ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਇਸਦੇ ਪਿੱਛੇ ਪਾਸਪੋਰਟ ਜਾਰੀ ਕਰਨ ਦੇ ਕੰਮ ਵਿੱਚ ਆਈ ਤੇਜ਼ੀ ਨੂੰ ਕਾਰਨ ਦੱਸਿਆ ਹੈ।

"ਪਹਿਲਾਂ ਨਵਾਂ ਪਾਸਪੋਰਟ ਬਣਾਉਣ ਵਿੱਚ 40 ਦਿਨਾਂ ਦਾ ਸਮਾਂ ਲੱਗਦਾ ਸੀ ਜੋ ਕਿ ਹੁਣ 15 ਦਿਨਾਂ ਵਿੱਚ ਹੋ ਜਾਂਦਾ ਹੈ ਕਿਓਂਕਿ ਪੁਲਿਸ ਜਾਂਚ ਵਿੱਚ ਦੇ ਕੰਮ ਵਿੱਚ ਤੇਜ਼ੀ ਆਈ ਹੈ। ਹੁਣ ਪਾਸਪੋਰਟ ਲਈ ਅਰਜ਼ੀ ਮੋਬਾਈਲ ਫੋਨ ਦਾ ਇਸਤੇਮਾਲ ਕਰਕੇ ਵੀ ਦਿੱਤੀ ਜਾ ਸਕਦੀ ਹੈ," ਵਿਦੇਸ਼ ਮੰਤਰਾਲੇ ਦੇ ਸਹਿ ਸਕੱਤਰ ਡਾ ਦੀਪਕ ਮਿੱਤਲ ਨੇ ਕਿਹਾ।

ਵਿਦੇਸ਼ ਮੰਤਰਾਲੇ ਦੇ ਅੰਕੜਿਆਂ ਮੁਤਾਬਿਕ ਭਾਰਤ ਪਾਸਪੋਰਟ ਜਾਰੀ ਕਰਨ ਵਿੱਚ ਵਿਸ਼ਵ ਭਰ ਵਿੱਚ ਤੀਜੀ ਥਾਂ ਤੇ ਹੈ, ਹਾਲਾਂਕਿ ਭਾਰਤ ਵਿੱਚ ਪੂਰੀ ਜਨਸੰਖਿਆ ਦਾ ਕੇਵਲ 5.5 ਫੀਸਦੀ ਕੋਲ ਹੀ ਆਪਣੇ ਨਾਮ ਤੇ ਪਾਸਪੋਰਟ ਹੈ।

Follow SBS Punjabi on Facebook and Twitter.
Share
Published 3 September 2018 at 11:21am
By Avneet Arora