SKIP TO MAIN CONTENT

ਆਸਟ੍ਰੇਲੀਆ ਤੋਂ ਬਾਹਰ ਫ਼ਸੇ ਅਸਥਾਈ ਗ੍ਰੈਜੂਏਟ ਵੀਜ਼ਾ ਧਾਰਕਾਂ ਨੇ ਸਰਕਾਰ ਕੋਲੋਂ ਕੀਤੀ ਵੀਜ਼ਾ ਰਿਆਇਤ ਦੀ ਮੰਗ

ਕੋਵਿਡ ਹਲਾਤਾਂ ਕਰਕੇ ਲੱਗੀਆਂ ਸਰਹੱਦੀ ਪਾਬੰਦੀਆਂ ਕਾਰਨ ਆਸਟ੍ਰੇਲੀਆ ਤੋਂ ਬਾਹਰ ਫ਼ਸੇ ਅਸਥਾਈ ਗ੍ਰੈਜੂਏਟ ਵੀਜ਼ਾ ਧਾਰਕਾਂ (ਸਬਕਲਾਸ 485) ਨੇ ਸੰਘੀ ਸਰਕਾਰ ਨੂੰ ਆਪਣਾ ਵੀਜ਼ਾ ਵਧਾਉਣ ਜਾਂ ਉਸ ਉਤੇ ਆਰਜ਼ੀ ਵਿਰਾਮ ਲਾਉਣ ਦੀ ਮੰਗ ਕੀਤੀ ਹੈ।

Kriti
Temporary graduate visa holders Kriti Gupta (R) and Naman Vatsa are currently stuck in India. Source: Supplied by Kriti Gupta

2 min read

Published

Updated

By Avneet Arora, Ravdeep Singh



Skip to article content

ਕ੍ਰਿਤੀ ਗੁਪਤਾ ਫ਼ਰਵਰੀ 2020 ਵਿੱਚ ਆਪਣੇ ਮੰਗੇਤਰ ਨਮਨ ਵਤਸਾ ਨਾਲ ਮੰਗਣੀ ਕਰਾਉਣ ਲਈ ਭਾਰਤ ਗਏ ਸੀ।

ਉਸ ਨੂੰ ਪਤਾ ਨਹੀਂ ਸੀ ਕਿ ਉਸ ਦੇ ਆਪਣੇ ਦੇਸ ਦੀ ਯਾਤਰਾ ਉਨ੍ਹਾਂ ਲਈ ਅਣਮਿਥੇ ਸਮੇਂ ਲਈ ਰੁਕਾਵਟ ਬਣ ਜਾਵੇਗੀ।

ਸਰਹੱਦੀ ਪਾਬੰਦੀਆਂ ਕਾਰਨ ਉਹ ਐਡੀਲੇਡ ਵਾਪਸ ਨਹੀਂ ਪਰਤ ਸਕੇ ਜਿਸ ਕਾਰਣ ਉਹ ਮਹਿਸੂਸ ਕਰਦੀ ਹੈ ਕਿ ਆਸਟ੍ਰੇਲੀਆ ਵਿੱਚ ਉਨ੍ਹਾਂ ਦਾ ਕਰੀਅਰ ਸ਼ੁਰੂ ਹੋਣ ਤੋਂ ਪਹਿਲਾਂ ਹੀ ਖ਼ਤਮ ਹੋ ਗਿਆ।

ਉਨ੍ਹਾਂ ਨੇ ਵਾਪਸ ਆ ਕੇ ਇੱਕ ਆਰਕੀਟੈਕਟ ਵਜੋਂ ਨੌਕਰੀ ਸ਼ੁਰੂ ਕਰਨੀ ਸੀ ਪਰ ਇਹ ਸੁਨਹਿਰੀ ਮੌਕਾ ਉਨ੍ਹਾਂ ਦੇ ਹੱਥੋਂ ਨਿਕਲ ਗਿਆ।

ਉਨ੍ਹਾਂ ਕਿਹਾ ਕਿ,“ਉਨ੍ਹਾਂ ਵਰਗੇ ਹਜ਼ਾਰਾਂ ਹੋਰ 485 ਵੀਜ਼ਾ-ਧਾਰਕ ਭਾਰਤ ਅਤੇ ਹੋਰ ਦੇਸ਼ਾਂ ਵਿਚ ਫ਼ਸੇ ਹੋਏ ਹਨ ਜੋ ਸਰਕਾਰ ਵਲੋਂ ਆਪਣੇ ਵੀਜ਼ੇ ਮੁਤੱਲਕ  ਢੁਕਵੀਆਂ ਰਿਆਇਤਾਂ ਦੀ ਉਮੀਦ ਕਰ ਰਹੇ ਹਨ।"

ਗ੍ਰਹਿ ਵਿਭਾਗ ਦੇ ਅੰਕੜੇ ਦੱਸਦੇ ਹਨ ਕਿ ਜ਼ਿਆਦਾਤਰ ਅਸਥਾਈ ਗ੍ਰੈਜੂਏਟ ਵੀਜ਼ਾ ਧਾਰਕਾਂ ਜਿਨ੍ਹਾਂ ਨੇ 1 ਅਗਸਤ 2020 ਤੋਂ 31 ਮਾਰਚ 2021 ਦਰਮਿਆਨ ਆਸਟ੍ਰੇਲੀਆ ਆਉਣ ਲਈ ਛੋਟ ਦੀ ਅਰਜ਼ੀ ਦਿੱਤੀ ਸੀ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ।

485 ਸਬਕਲਾਸ ਵੀਜ਼ਾ ਸ਼੍ਰੇਣੀ ਅਧੀਨ 9,903 ਬਿਨੈਕਾਰਾਂ ਚੋਂ ਉਸ ਸਮੇਂ ਦੌਰਾਨ ਸਿਰਫ਼ 344 ਨੂੰ ਆਸਟ੍ਰੇਲੀਆ ਦਾਖ਼ਲ ਹੋਣ ਦੀ ਆਗਿਆ ਦਿੱਤੀ ਗਈ ਸੀ।

ਗ੍ਰੀਨਜ਼ ਸੈਨੇਟਰ ਨਿਕ ਮੈਕਕਿਮ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ "ਸਰਕਾਰ ਕੋਲ 485 ਵੀਜ਼ਾ ਧਾਰਕਾਂ ਜਾਂ ਕਿਸੇ ਹੋਰ ਅਸਥਾਈ ਵੀਜ਼ਾ ਧਾਰਕਾਂ ਦੀ ਵਾਪਸੀ ਲਈ ਕੋਈ ਠੋਸ ਯੋਜਨਾ ਨਹੀਂ ਹੈ। ਸਰਕਾਰ ਨੂੰ ਬਾਹਰ ਫ਼ਸੇ 485 ਵੀਜ਼ਾ ਧਾਰਕਾਂ ਲਈ ਆਟੋਮੈਟਿਕ ਐਕਸਟੈਂਸ਼ਨਾਂ ਪ੍ਰਦਾਨ ਕਰਨੀਆਂ ਚਾਹੀਦੀਆਂ ਹਨ।"


 

ਐਸ ਬੀ ਐਸ ਪੰਜਾਬੀ ਦੀ ਵੈਬਸਾਈਟ ਨੂੰ ਬੁੱਕਮਾਰਕ ਕਰੋ ਅਤੇ ਐਸ ਬੀ ਐਸ ਰੇਡੀਓ ਐਪ ਲਈ ਐਪ ਸਟੋਰ ਉੱਤੇ ਜਾਓ। ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ। ਤੁਸੀਂ ਸਾਨੂੰ ਫੇਸਬੁੱਕ ਅਤੇ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।


Follow SBS Punjabi

Download our apps

Watch on SBS

Punjabi News

Stream now