Watch FIFA World Cup 2026™

LIVE, FREE and EXCLUSIVE

ਅੰਤਰਰਾਸ਼ਟਰੀ ਸਰਹੱਦਾਂ 2022 ਦੇ ਮੱਧ ਤੱਕ ਰਹਿਣਗੀਆਂ ਬੰਦ, ਅਸਥਾਈ ਵੀਜ਼ਾ ਧਾਰਕਾਂ ਲਈ ਭਵਿੱਖ ਅਜੇ ਵੀ ਅਸਪਸ਼ਟ

Autoridades piden a residentes de Nueva Gales del Sur 'reconsiderar' viajes a Melbourne

Autoridades piden a residentes de Nueva Gales del Sur 'reconsiderar' viajes a Melbourne Source: Getty Images/simonkr

11 ਮਈ ਨੂੰ ਕੈਨਬਰਾ ਵਿੱਚ ਪੇਸ਼ ਕੀਤੇ ਗਏ ਆਸਟ੍ਰੇਲੀਆ ਦੇ ਰਾਸ਼ਟਰੀ ਬਜਟ ਵਿੱਚ ਕੀਤੀ ਇੱਕ ਘੋਸ਼ਣਾ ਤੋਂ ਇਹ ਸੰਕੇਤ ਮਿਲ਼ਦਾ ਹੈ ਕਿ ਅੰਤਰਰਾਸ਼ਟਰੀ ਸਰਹੱਦਾਂ 2022 ਦੇ ਅੱਧ ਤਕ ਬੰਦ ਰਹਿਣਗੀਆਂ ਜਿਸ ਕਾਰਣ ਭਾਰਤ ਵਿੱਚ ਫ਼ਸੇ ਹਜ਼ਾਰਾਂ ਅਸਥਾਈ ਵੀਜ਼ਾ ਧਾਰਕਾਂ ਦੀ ਵਾਪਸੀ ਅਸੰਭਵ ਹੋਵੇਗੀ।


Published

Updated

By Avneet Arora, Ravdeep Singh

Source: SBS




Share this with family and friends


11 ਮਈ ਨੂੰ ਕੈਨਬਰਾ ਵਿੱਚ ਪੇਸ਼ ਕੀਤੇ ਗਏ ਆਸਟ੍ਰੇਲੀਆ ਦੇ ਰਾਸ਼ਟਰੀ ਬਜਟ ਵਿੱਚ ਕੀਤੀ ਇੱਕ ਘੋਸ਼ਣਾ ਤੋਂ ਇਹ ਸੰਕੇਤ ਮਿਲ਼ਦਾ ਹੈ ਕਿ ਅੰਤਰਰਾਸ਼ਟਰੀ ਸਰਹੱਦਾਂ 2022 ਦੇ ਅੱਧ ਤਕ ਬੰਦ ਰਹਿਣਗੀਆਂ ਜਿਸ ਕਾਰਣ ਭਾਰਤ ਵਿੱਚ ਫ਼ਸੇ ਹਜ਼ਾਰਾਂ ਅਸਥਾਈ ਵੀਜ਼ਾ ਧਾਰਕਾਂ ਦੀ ਵਾਪਸੀ ਅਸੰਭਵ ਹੋਵੇਗੀ।


ਅੰਤਰਰਾਸ਼ਟਰੀ ਸਰਹੱਦਾਂ ਨੂੰ ਮੁੜ ਖੋਲ੍ਹਣ ਦੇ ਮੁੱਦੇ 'ਤੇ ਸਰਕਾਰ ਦੇ ਰੁਖ ਨੂੰ ਸਪੱਸ਼ਟ ਕਰਦਿਆਂ ਪ੍ਰਧਾਨ ਮੰਤਰੀ ਸਕਾਟ ਮੌਰਿਸਨ ਨੇ ਕਿਹਾ ਕਿ ਜਦੋਂ ਵਿਸ਼ਵ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਮਹਾਂਮਾਰੀ ਦੇ ਫੈਲਣ ਦੀ ਰਫ਼ਤਾਰ ਉਤੇ ਕਾਬੂ ਪਾਉਣ ਵਿੱਚ ਸਰਕਾਰਾਂ ਅਸਮਰਥ ਜਾਪਦੀਆਂ ਹਨ, ਉਹ ਅਜਿਹੇ ਨਾਜ਼ੁਕ ਸਮੇਂ ਆਸਟ੍ਰੇਲੀਅਨ ਲੋਕਾਂ ਦੀ ਸਿਹਤ ਅਤੇ ਸੁਰੱਖਿਆ ਨੂੰ ਖਤਰੇ ਵਿੱਚ ਪਾਉਣ ਲਈ ਤਿਆਰ ਨਹੀਂ ਹਨ।

ਸ੍ਰੀ ਮੌਰਿਸਨ ਨੇ ਕਿਹਾ ਕਿ ਹੁਨਰਮੰਦ ਪ੍ਰਵਾਸੀਆਂ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵਾਪਸ ਨਾ ਲਿਆਉਣ ਕਾਰਣ ਸਥਾਨਕ ਅਰਥ ਵਿਵਸਥਾ ਉਤੇ ਮਾੜੇ ਪ੍ਰਭਾਵਾਂ ਬਾਰੇ ਉਹ ਜਾਣੂ ਹਨ ਪਰ ਇਸ ਨਾਜ਼ੁਕ ਸਮੇਂ ਇਨ੍ਹਾਂ ਸਖਤ ਕਦਮਾਂ ਨੂੰ ਚੁੱਕਣ ਦਾ ਫ਼ੈਸਲਾ ਜਨ-ਹਿੱਤ ਵਿੱਚ ਲਿਆ ਗਿਆ ਹੈ।

ਉਨ੍ਹਾਂ ਭਰੋਸਾ ਦਿੱਤਾ ਕਿ ਸਰਕਾਰ ਆਸਟ੍ਰੇਲੀਆ ਦੀ ਆਰਥਿਕ ਬਹਾਲੀ ਲਈ ਉਹ ਸਰਹੱਦਾਂ ਦੇ ਹੌਲੀ-ਹੌਲੀ ਮੁੜ ਖੋਲ੍ਹਣ ਵੱਲ ਕਦਮ ਚੁੱਕਣ ਦੇ ਇੱਛੁਕ ਹਨ ਪਰ ਉਦੋਂ ਜਦੋਂ ਅਜਿਹਾ ਕਰਨਾ ਸੁਰੱਖਿਅਤ ਹੋਵੇਗਾ।

ਬਜਟ ਘੋਸ਼ਣਾ ਵਿੱਚ ਸਰਕਾਰ ਨੇ ਇਸ ਸਾਲ ਦੇ ਅੰਤ ਵਿੱਚ ਵਿਦਿਆਰਥੀਆਂ ਦੀ “ਛੋਟੇ-ਪੱਧਰ” ਤੇ ਵਾਪਸੀ ਦੀ ਇਜਾਜ਼ਤ ਦਾ ਸੰਕੇਤ ਦਿੱਤਾ ਹੈ ਪਰ ਅਗਲੇ ਸਾਲ ਦੇ ਅੱਧ ਤੋਂ ਪਹਿਲਾਂ ਵੱਡੇ ਪੱਧਰ ‘ਤੇ ਵਾਪਸੀ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਹੈ।

ਪੂਰੀ ਆਡੀਓ ਰਿਪੋਰਟ ਸੁਣਨ ਲਈ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰੋ।

ਐਸ ਬੀ ਐਸ ਪੰਜਾਬੀ ਦੀ ਵੈਬਸਾਈਟ ਨੂੰ ਬੁੱਕਮਾਰਕ ਕਰੋ ਅਤੇ ਐਸ ਬੀ ਐਸ ਰੇਡੀਓ ਐਪ ਲਈ ਐਪ ਸਟੋਰ ਉੱਤੇ ਜਾਓ। ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ। ਤੁਸੀਂ ਸਾਨੂੰ ਫੇਸਬੁੱਕ ਅਤੇ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।


Latest podcast episodes

Follow SBS Punjabi

Download our apps

Watch on SBS

Punjabi News

Watch now