ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਕਿਹਾ ਹੈ ਕਿ ਉਹ ਭਾਰਤੀ ਯਾਤਰੀਆਂ ‘ਤੇ ਲਾਈਆਂ ਪਾਬੰਦੀਆਂ ਲਈ ਮੁਆਫੀ ਨਹੀਂ ਮੰਗਣਗੇ। ਇਸ ਦੌਰਾਨ ਵੈਕਸੀਨ ਕੇਂਦਰਾਂ ਦੀ ਸਥਾਪਨਾ ਕੀਤੇ ਜਾਣ ਤੋਂ ਬਾਅਦ ਵਿਕਟੋਰੀਆ ਵਿੱਚ ਵੱਡੀ ਸੰਖਿਆ ਵਿੱਚ ਕੋਵਿਡ-19 ਦੇ ਟੀਕੇ ਲਗਾਏ ਜਾ ਰਹੇ ਹਨ।
ਫੈਡਰਲ ਸਰਕਾਰ ਨੇ ਉਸ ਵਿਆਪਕ ਅਲੋਚਨਾ ਤੋਂ ਆਪਣਾ ਬਚਾਅ ਕੀਤਾ ਹੈ, ਜੋ ਭਾਰਤੀ ਮੂਲ ਦੇ ਆਸਟ੍ਰੇਲੀਅਨ ਲੋਕਾਂ ਦੀ ਘਰ ਵਾਪਸੀ ਸਮੇਂ ਉਹਨਾਂ ਨੂੰ ਸਰਕਾਰ ਵਲੋਂ 'ਅਪਰਾਧੀ' ਐਲਾਨੇ ਜਾਣ ਤੋਂ ਸ਼ੁਰੂ ਹੋਈ ਹੈ।
ਸਰਕਾਰ ਨੇ ਫੈਸਲਾ ਕੀਤਾ ਹੈ ਕਿ 15 ਮਈ ਤੋਂ ਪਹਿਲਾਂ ਭਾਰਤ ਤੋਂ ਵਾਪਸ ਆਸਟ੍ਰੇਲੀਆ ਦਾਖਲ ਹੋਣ ਵਾਲਿਆਂ ਨੂੰ ਗੈਰਕਾਨੂੰਨੀ ਮੰਨਿਆ ਜਾਵੇਗਾ ਕਿਉਂਕਿ ਇਸ ਸਮੇਂ ਭਾਰਤ ਵਿੱਚ ਕਰੋਨਾਵਾਇਰਸ ਦਾ ਫੈਲਾਅ ਬੇਕਾਬੂ ਹੋ ਰਿਹਾ ਹੈ।
ਪਰ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਪੈਰ ਪਿੱਛੇ ਪੁੱਟਣ ਤੋਂ ਨਾਹ ਕਰਦੇ ਹੋਏ ਕਿਹਾ ਹੈ ਕਿ ਇਹ ਆਰਜ਼ੀ ਬੰਦਸ਼ਾਂ ਲਾਉਣ ਦਾ ਮੰਤਵ ਇਹੀ ਹੈ ਕਿ ਇਸ ਸਮੇਂ ਦੌਰਾਨ, ਆਸਟ੍ਰੇਲੀਆ ਦੇ ਕੂਆਰਨਟੀਨ ਸਿਸਟਮ ਨੂੰ ਹੋਰ ਵੀ ਚੰਗੀ ਤਰਾਂ ਨਾਲ ਤਿਆਰ ਕੀਤਾ ਜਾ ਸਕੇ।
ਇਸ ਹੰਗਾਮੀ ਘੋਸ਼ਣਾ ਤਹਿਤ, ਜੋ ਕਿ ਬਾਇਓ-ਸਕਿਓਰਿਟੀ ਕਾਨੂੰਨਾਂ ਤਹਿਤ ਕੀਤੀ ਗਈ ਹੈ, ਵਿੱਚ ਕਿਹਾ ਗਿਆ ਹੈ ਕਿ ਭਾਰਤ ਤੋਂ ਆਉਣ ਵਾਲੇ ਆਸਟ੍ਰੇਲੀਆ ਦੇ ਨਾਗਰਿਕਾਂ ਅਤੇ ਸਥਾਈ ਨਿਵਾਸੀਆਂ ਨੂੰ ਇਹਨਾਂ ਯਾਤਰਾ ਬੰਦਸ਼ਾਂ ਦੀ ਉਲੰਘਣਾ ਕਰਨ ‘ਤੇ ਪੰਜ ਸਾਲ ਦੀ ਕੈਦ ਜਾਂ 66,000 ਡਾਲਰ ਦਾ ਜੁਰਮਾਨਾ ਕੀਤਾ ਜਾ ਸਕਦਾ ਹੈ।
ਵਿਰੋਧੀ ਧਿਰ ਦੇ ਨੇਤਾ ਐਂਥਨੀ ਐਲਬਨੀਜ਼ ਨੇ ਦੇਸ਼ ਦੇ ਨਾਗਰਿਕਾਂ ਦੀ ਘਰ ਵਾਪਸੀ ਲਈ ਦਿੱਤੀ ਗਈ ਇਸ ਧਮਕੀ ਨੂੰ ਗੈਰਵਾਜਬ ਦੱਸਿਆ ਹੈ।
ਇਸ ਇਸ ਦੌਰਾਨ ਵਿਕਟੋਰੀਆ ਸੂਬੇ ਵਿੱਚ ਵੈਕਸੀਨ ਕੇਂਦਰਾਂ ਦੀ ਸਥਾਪਨਾ ਕੀਤੇ ਜਾਣ ਤੋਂ ਬਾਅਦ ਤਕਰੀਬਨ 7000 ਨਿਵਾਸੀਆਂ ਨੇ ਟੀਕੇ ਲਗਵਾ ਲਏ ਹਨ।
ਪੰਜਾਹ ਸਾਲਾਂ ਤੋਂ ਉੱਪਰ ਦੇ ਸਾਰੇ ਲੋਕਾਂ ਲਈ ਖੋਹਲੇ ਇਹਨਾਂ ਕੇਂਦਰਾਂ ਵਿੱਚ ਪਿਛਲੇ ਹਫਤੇ ਦੇ ਮੁਕਾਬਲੇ 105% ਦਾ ਵਾਧਾ ਦੇਖਿਆ ਗਿਆ ਹੈ।
13 ਹਜ਼ਾਰ ਤੋਂ ਵੀ ਜਿਆਦਾ ਲੋਕਾਂ ਨੇ ਹੋਟਲਾਈਨ ਫੋਨ ਸੇਵਾ ‘ਤੇ ਫੋਨ ਕਰਦੇ ਹੋਏ ਟੀਕੇ ਲਗਵਾਉਣ ਲਈ ਅਗਾਊਂ ਬੁਕਿੰਗ ਵੀ ਕਰਵਾ ਲਈ ਹੈ।
ਦੇਸ਼ ਵਿਆਪੀ ਟੀਕਾਕਰਣ ਦਾ ਹਾਲ ਵਿੱਚ ਹੀ ਵਿਸਥਾਰ ਕਰਦੇ ਹੋਏ ਇਸ ਵਿੱਚ ਫੇਜ਼-2ਏ ਵਾਲੇ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਹੈ ਜਿਸ ਵਿੱਚ ਐਬੋਰੀਜਨਲ ਭਾਈਚਾਰੇ ਦੇ 18 ਸਾਲਾਂ ਤੋਂ ਵੱਧ ਉਮਰ ਦੇ ਲੋਕ ਵੀ ਸ਼ਾਮਲ ਹਨ।
ਕਾਰਜਕਾਰੀ ਪ੍ਰੀਮੀਅਰ ਜੇਮਸ ਮਾਰਲੀਨੋ ਨੇ ਟੀਕਾਕਰਣ ਵਿੱਚ ਹੋਏ ਇਸ ਵਾਧੇ ਦੀ ਪ੍ਰਸ਼ੰਸਾ ਕੀਤੀ ਹੈ।
ਆਸਟ੍ਰੇਲੀਅਨ ਨੈਸ਼ਨਲ ਯੂਨਿਵਰਸਿਟੀ ਮੈਡੀਕਲ ਸਕੂਲ ਦੇ ਪ੍ਰੋਫੈਸਰ ਪੀਟਰ ਕੋਲੀਗਨੋਨ ਲਾਗ ਦੀਆਂ ਬਿਮਾਰੀਆਂ ਦੇ ਮਾਹਰ ਹਨ, ਅਤੇ ਮੰਨਦੇ ਹਨ ਕਿ ਇਸ ਮਹਾਂਮਾਰੀ ਨੂੰ ਹਾਲ ਦੀ ਘੜੀ ਤਾਂ ਮੁਕੰਮਲ ਤੌਰ ਤੇ ਖਤਮ ਕਰਨਾ ਸੰਭਵ ਨਹੀਂ ਲੱਗ ਰਿਹਾ, ਪਰ ਜਿਆਦਾ ਮਾਤਰਾ ਵਿੱਚ ਕੀਤੇ ਜਾਣ ਵਾਲੀ ਟੀਕਾਕਰਣ ਮੁਹਿੰਮ ਦੁਆਰਾ ਭਾਈਚਾਰੇ ਦੀ ਸਿਹਤ ਅਤੇ ਆਰਥਿਕਤਾ ਜਰੂਰ ਠੋਸ ਬਣਾਈ ਜਾ ਸਕਦੀ ਹੈ।
ਨਿਊ ਸਾਊਥ ਵੇਲਜ਼ ਸੂਬੇ ਵਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ, ਐਮ ਆਰ ਐਨ ਏ ਨਾਲ ਮੇਲ ਖਾਂਦੀਆਂ ਹੋਰ ਦਵਾਈਆਂ ਵੀ ਵਿਕਸਤ ਕੀਤੀਆਂ ਜਾਣ ਤਾਂ ਇਹਨਾਂ ਦਾ ਲਾਭ ਆਉਣ ਵਾਲੇ ਸਮੇਂ ਵਿੱਚ ਹੋਰਨਾਂ ਰੋਗਾਂ ਲਈ ਵੀ ਉਪਲਬਧ ਕੀਤਾ ਜਾ ਸਕੇ।
ਐਮ ਆਰ ਐਨ ਏ ਦਵਾਈਆਂ, ਮਾਨਵੀ ਸ਼ਰੀਰ ਵਿਚਲੇ ਸੈੱਲਾਂ ਨੂੰ ਅਜਿਹੇ ਪਰੋਟੀਨ ਪੈਦਾ ਕਰਨ ਲਈ ਤਾਕਤ ਦਿੰਦੀਆਂ ਹਨ ਜਿਹਨਾ ਨਾਲ ਸਾਡੇ ਸ਼ਰੀਰ ਦੇ ਇਮਿਊਨ ਸਿਸਟਮ ਨੂੰ ਹੋਰ ਵੀ ਮਜ਼ਬੂਤ ਕੀਤਾ ਜਾ ਸਕਦਾ ਹੈ।
ਪ੍ਰੀਮੀਅਰ ਗਲੇਡੀਜ਼ ਬਰਜੈਕਲਿਅਨ ਦਾ ਕਹਿਣਾ ਹੈ ਕਿ ਇਸ ਪਹਿਲ ਨਾਲ ਵਿਆਪਕ ਪੱਧਰ ‘ਤੇ ਲਾਭ ਹੋਣ ਦੀ ਉਮੀਦ ਹੈ।
ਪੱਛਮੀ ਆਸਟ੍ਰੇਲੀਆ ਦੇ ਪ੍ਰੀਮੀਅਰ ਮਾਰਕ ਮੈਕ-ਗੋਵਨ ਨੇ ਕਿਹਾ ਹੈ ਕਿ ਉਹਨਾਂ ਦੀ ਸਰਕਾਰ ਅਜਿਹੀਆਂ ਭਾਰਤੀ ਸੰਸਥਾਵਾਂ ਦੀ ਮਾਲੀ ਮੱਦਦ ਕਰੇਗੀ, ਜੋ ਕਿ ਇਸ ਸਮੇਂ ਭਾਰਤ ਵਿਚ ਫਸੇ ਹੋਏ ਲੋਕਾਂ ਦੀ ਮੱਦਦ ਕਰ ਰਹੀਆਂ ਹਨ।
ਆਪਣੀ ਭਾਸ਼ਾ ਵਿੱਚ ਕਰੋਨਾਵਾਇਰਸ ਬਾਰੇ ਤਾਜ਼ਾ ਜਾਣਕਾਰੀ ਲੈਣ ਲਈ ਐਸਬੀਐਸ.ਕਾਮ.ਏਯ/ਕਰੋਨਾਵਾਇਰਸ ‘ਤੇ ਜਾਓ।

ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ। ਤੁਸੀਂ ਸਾਨੂੰ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਆਪਣੇ ਰਾਜ ਅਤੇ ਪ੍ਰਦੇਸ਼ ਦੇ ਨਿਯਮਾਂ ਬਾਰੇ ਜਾਣੋ।
ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ 'ਤੇ ਉਪਲੱਬਧ ਹੈ।
ਜੇਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇਸੰਪਰਕ ਕਰੋ।
ਐਸ ਬੀ ਐਸ, ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।
ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ 63 ਭਾਸ਼ਾਵਾਂ ਵਿੱਚ sbs.com.au/coronavirus ਉੱਤੇ ਉਪਲੱਬਧ ਹਨ।





