ਸਬੰਧਿਤ ਵਿਦਿਆਰਥੀ ਨੇ ਦੱਸਿਆ ਕਿ ਉਸਨੇ ਆਪਣੀ ‘ਨਿਰਦੋਸ਼ਤਾ ਅਤੇ ਅਗਿਆਨਤਾ’ ਬਾਰੇ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਹੈ ਅਤੇ ਇਹ ਮਾਮਲਾ ਅਜੇ ਵੀ ਜਾਂਚ ਅਧੀਨ ਹੈ।
ਸ਼੍ਰੀ ਸਿੰਘ ਨੇ ਗੱਲ ਕਰਦਿਆਂ ਕਿਹਾ ਸੀ ਕਿ ਉਸ ਦੀਆਂ ਤਸਵੀਰਾਂ ਦੇ ਇਸ ਤਰਾਂਹ ਪ੍ਰਕਾਸ਼ਿਤ ਹੋਣ ਨਾਲ ਉਸ ਦੀ ਜ਼ਿੰਦਗੀ 'ਬਰਬਾਦ' ਹੋ ਗਈ ਹੈ ਅਤੇ ਉਸਨੂੰ ਬੇਲੋੜੀ ਬਦਨਾਮੀ ਝੱਲਣੀ ਪਾਈ ਹੈ।
ਗਰੀਨਜ਼ ਪਾਰਟੀ ਦੀ ਦੱਖਣੀ ਆਸਟਰੇਲੀਆ ਦੇ ਉਪਰਲੇ ਸਦਨ ਵਿੱਚ ਮੈਂਬਰ ਟੈਮੀ ਫ੍ਰੈਂਕਸ ਐਮ ਐਲ ਸੀ ਨੇ ਸੰਸਦ ਦੇ ਪ੍ਰਸ਼ਨ ਕਾਲ਼ ਵਿੱਚ ਐਸ ਬੀ ਐਸ ਪੰਜਾਬੀ ਦੀ ਇਸ ਰਿਪੋਰਟ ਦਾ ਜ਼ਿਕਰ ਕਰਦੇ ਹੋਏ ਪੁਲਿਸ ਦੀ ਸੋਸ਼ਲ ਮੀਡੀਆ ਨੀਤੀ 'ਤੇ ਸਵਾਲ ਚੁੱਕੇ ਹਨ।

ਸਾਂਸਦ ਫ੍ਰੈਂਕਸ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਉਨ੍ਹਾਂ ਇਹ ਮਾਮਲਾ ਪਿਛਲੇ ਹਫਤੇ ਸੰਸਦ ਵਿੱਚ ਉਦੋਂ ਉਠਾਇਆ ਜਦੋਂ ਉਨ੍ਹਾਂ ਦੇ ਇੱਕ ਹਲਕਾ ਵਾਸੀ ਨੇ ਉਨ੍ਹਾਂ ਦਾ ਧਿਆਨ ਇਸ ਮੁੱਦੇ ਵੱਲ ਖਿੱਚਿਆ।
ਸ਼੍ਰੀਮਤੀ ਫ੍ਰੈਂਕਸ ਨੇ ਇਸ 19-ਸਾਲਾ ਨੌਜਵਾਨ ਲਈ ਮਾਫ਼ੀ ਅਤੇ ਜੁਆਬਤਾਲਬੀ ਦੀ ਮੰਗ ਕਰਦਿਆਂ ਪੁਲਿਸ ਮੰਤਰੀ ਤੋਂ ਤਿੰਨ ਸਵਾਲ ਪੁੱਛੇ ਹਨ।
ਇਸ ਦੌਰਾਨ ਵਿਦਿਆਰਥੀ ਨੇ ਪੁਲਿਸ ਨੂੰ ਜਲਦ ਤਫਤੀਸ਼ ਕਰਨ ਅਤੇ ਨਤੀਜੇ ਉੱਤੇ ਪਹੁੰਚਣ ਦੀ ਅਪੀਲ ਕੀਤੀ ਹੈ।
"ਮੇਰੀ ਖ਼ਬਰ ਨੂੰ ਬਹੁਤ ਜਿਆਦਾ ਫੈਲਾਇਆ ਗਿਆ ਸੀ। ਜਦ ਤੱਕ ਇਸ ਗੱਲ ਵਿੱਚੋਂ ਮੇਰਾ ਨਾਂ ਕਲੀਅਰ ਨਹੀਂ ਹੁੰਦਾ ਤਦ ਤੱਕ ਮੈਂ ਲੋਕਾਂ ਲਈ ਕਸੂਰਵਾਰ ਹੀ ਰਹਾਂਗਾ। ਸੋ ਮੇਰੀ ਬੇਨਤੀ ਹੈ ਕਿ ਉਹ ਜਲਦ ਤਫਤੀਸ਼ ਕਰਨ ਅਤੇ ਮੈਨੂੰ ਮੇਰੀ ਬੇਗੁਨਾਹੀ ਦਾ ਸਬੂਤ ਦੇਣ," ਉਸਨੇ ਕਿਹਾ।
ਐਸ ਬੀ ਐਸ ਪੰਜਾਬੀ ਵੱਲੋਂ ਪੁਲਿਸ ਨੂੰ ਇਸ ਸਿਲਸਿਲੇ ਵਿੱਚ ਦੁਬਾਰਾ ਸੰਪਰਕ ਕੀਤਾ ਗਿਆ ਹੈ ਪਰ ਉਨ੍ਹਾਂ ਦਾ ਜੁਆਬ ਆਉਣਾ ਅਜੇ ਬਾਕੀ ਹੈ।
ਇਸ ਦੌਰਾਨ ਆਨਲਾਈਨ ਪਲੇਟਫਾਰਮ ਗਮਟ੍ਰੀ ਵੱਲੋਂ ਸਾਡੇ ਨਾਲ਼ ਸੰਪਰਕ ਕੀਤਾ ਗਿਆ ਹੈ। ਉਨ੍ਹਾਂ ਵੱਲੋਂ ਇੱਕ ਅਧਿਕਾਰਿਤ ਬਿਆਨ ਵਿੱਚ ਆਖਿਆ ਗਿਆ ਹੈ ਕਿ ਪੀੜ੍ਹਤ ਲੋਕ ਠੱਗੀ-ਠੋਰੀ ਨਾਲ਼ ਸਬੰਧਿਤ ਸ਼ਿਕਾਇਤਾਂ ਜ਼ਰੂਰ ਦਰਜ ਕਰਵਾਉਣ ਤਾਂ ਜੋ ਉਹ ਇਸ ਸਿਲਸਿਲੇ ਵਿੱਚ ਨੁਕਸਾਨ ਹੋਣ ਤੋਂ ਪਹਿਲਾਂ ਯੋਗ ਕਾਰਵਾਈ ਕਰ ਸਕਣ।

ਜ਼ਿਕਰਯੋਗ ਹੈ ਕਿ ਦੱਖਣੀ ਆਸਟ੍ਰੇਲੀਆ ਪੁਲਿਸ ਵੱਲੋਂ ਧੋਖਾਧੜੀ ਦੇ ਇੱਕ ਮਾਮਲੇ ਵਿੱਚ ਇੱਕ ਭਾਰਤੀ ਵਿਦਿਆਰਥੀ ਦੀਆਂ ਤਸਵੀਰਾਂ ਆਪਣੀ ਵੈਬਸਾਈਟ ਅਤੇ ਫੇਸਬੁੱਕ ਜ਼ਰੀਏ ਨਸ਼ਰ ਕਰਨ ਪਿੱਛੋਂ ਭਾਈਚਾਰੇ ਵਿੱਚ ਭਾਰੀ ਰੋਸ ਪਾਇਆ ਗਿਆ ਸੀ।
19-ਸਾਲਾ ਇਸ ਪੰਜਾਬੀ ਨੌਜਵਾਨ ਨੇ ਨਾਰਾਜ਼ਗੀ ਜ਼ਾਹਿਰ ਕਰਦਿਆਂ ਕਿਹਾ ਕਿ ਭਾਵੇਂ ਇਹ ਤਸਵੀਰਾਂ ਹੁਣ ਪੁਲਿਸ ਵੱਲੋਂ ਉਤਾਰ ਲਈਆਂ ਗਈਆਂ ਹਨ ਪਰ ਇਸਦੇ ਚਲਦਿਆਂ ਸੋਸ਼ਲ ਮੀਡਿਆ ਉੱਤੇ ਉਸਦੀ ਕਾਫੀ ਬਦਨਾਮੀ ਹੋਈ ਹੈ ਅਤੇ ਉਸਨੂੰ 'ਭੱਦੀ ਸ਼ਬਦਾਵਲੀ' ਦਾ ਨਿਸ਼ਾਨਾ ਬਣਾਇਆ ਗਿਆ ਸੀ
ਮੈਨੂੰ ਦੁੱਖ ਹੈ ਕਿ ਸੋਸ਼ਲ ਮੀਡੀਆ ਉੱਤੇ ਬੈਠੇ ਲੋਕ ਖੁਦ ਜੱਜ ਬਣ ਜਾਂਦੇ ਹਨ ਜਦਕਿ ਪੁਲਿਸ ਵੱਲੋਂ ਮੈਨੂੰ ਮਹਿਜ਼ ਇੱਕ ਸ਼ੱਕੀ ਵਜੋਂ ਤਲਾਸ਼ਿਆ ਜਾਣਾ ਮੈਨੂੰ ਕਿਸੇ ਦੋਸ਼ੀ ਵਜੋਂ ਸਾਬਿਤ ਨਹੀਂ ਕਰਦਾ।
ਪੁਲਿਸ ਵੱਲੋਂ ਉਸਦੀਆਂ ਤਸਵੀਰਾਂ 5 ਸਤੰਬਰ ਨੂੰ ਆਪਣੇ ਫੇਸਬੁੱਕ ਪੇਜ ਉੱਤੇ ਪਾਈਆਂ ਗਈਆਂ ਸਨ ਜਿੰਨ੍ਹਾਂ ਦਾ ਸਬੰਧ "ਦੋ ਲੈਪਟਾਪ ਕੰਪਿਊਟਰਾਂ ਨੂੰ ਧੋਖਾਧੜੀ ਨਾਲ ਪ੍ਰਾਪਤ ਕਰਨ" ਨਾਲ਼ ਜੁੜਿਆ ਹੋਇਆ ਹੈ।
ਇਹ ਨੌਜਵਾਨ ਜੋ ਦਸੰਬਰ 2019 ਵਿੱਚ ਪੰਜਾਬ ਤੋਂ ਵਿਦਿਆਰਥੀ ਵੀਜ਼ੇ 'ਤੇ ਆਸਟ੍ਰੇਲੀਆ ਆਇਆ ਸੀ, ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਉਸਨੇ ਮਈ ਮਹੀਨੇ 'ਗਮਟ੍ਰੀ' ਵੈਬਸਾਈਟ ਤੋਂ 'ਪਾਰਸਲ' ਭੇਜਣ ਵਾਲੇ ਇੱਕ ਵਿਅਕਤੀ ਲਈ ਕੰਮ ਕਰਨਾ ਸ਼ੁਰੂ ਕੀਤਾ ਸੀ।

ਦੱਖਣੀ ਆਸਟ੍ਰੇਲੀਆ ਪੁਲਿਸ ਨੇ ਐਸ ਬੀ ਐਸ ਪੰਜਾਬੀ ਨੂੰ ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਇਸ ਘਟਨਾ ਸਬੰਧੀ ਇੱਕ 19-ਸਾਲ ਵਿਅਕਤੀ ਨੇ ਪੁਲਿਸ ਕੋਲ ਆਪਣੇ ਬਿਆਨ ਦਰਜ ਕਰਾਏ ਹਨ ਅਤੇ ਇਸ ਸਬੰਧੀ ਅਜੇ ਤਫਤੀਸ਼ ਚੱਲ ਰਹੀ ਹੈ।
ਇਸ ਦੌਰਾਨ ਭਾਈਚਾਰੇ ਵੱਲੋਂ ਇਸ ਨੌਜਵਾਨ ਦੀਆਂ ਤਸਵੀਰਾਂ 'ਬਿਨ-ਪੜਤਾਲ ਕੀਤੇ ਮਹਿਜ਼ ਸ਼ੱਕ ਦੇ ਆਧਾਰ ਉੱਤੇ' ਨਸ਼ਰ ਕਰਨ ਲਈ ਪੁਲਿਸ ਨਾਲ਼ ਨਾਰਾਜ਼ਗੀ ਜ਼ਾਹਿਰ ਕੀਤੀ ਗਈ ਹੈ।

ਸਾਂਸਦ ਫ੍ਰੈਂਕਸ ਦਾ ਪੂਰਾ ਬਿਆਨ ਅਤੇ ਸਬੰਧਿਤ ਵਿਦਿਆਰਥੀ ਦੀ ਇਸ ਸਬੰਧੀ ਪ੍ਰਤੀਕਿਰਿਆ ਸੁਣਨ ਲਈ ਉੱਪਰ ਫੋਟੋ ਉੱਤੇ ਦਿੱਤੇ ਆਡੀਓ ਬਟਨ ਉੱਤੇ ਕ੍ਲਿਕ ਕਰੋ।
Click this link to read the full story in English
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ ‘ਤੇ ਰਹਿਣਾ ਚਾਹੀਦਾ ਹੈ।
ਮੈਟਰੋਪੋਲੀਟਨ ਮੈਲਬੌਰਨ ਨਿਵਾਸੀ ਸਟੇਜ 4 ਪਾਬੰਦੀਆਂ ਦੇ ਅਧੀਨ ਹਨ ਅਤੇ ਲਾਜ਼ਮੀ ਤੌਰ 'ਤੇ ਉਨ੍ਹਾਂ ਨੂੰ ਰਾਤ 8 ਵਜੇ ਤੋਂ ਸਵੇਰੇ 5 ਵਜੇ ਦੇ ਵਿਚਕਾਰ ਕਰਫਿਊ ਦੀ ਪਾਲਣਾ ਕਰਨੀ ਚਾਹੀਦੀ ਹੈ।
ਜੇ ਤੁਹਾਨੂੰ ਠੰਡ ਜਾਂ ਫਲੂ ਵਰਗੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤੁਸੀਂ ਆਪਣੇ ਡਾਕਟਰ ਜਾਂ ਕਰੋਨਾਵਾਇਰਸ ਹੈਲਥ ਇਨਫੋਰਮੇਸ਼ਨ ਹੋਟਲਾਈਨ ਨੂੰ 1800 020 080 ‘ਤੇ ਫੋਨ ਕਰਦੇ ਹੋਏ ਟੈਸਟ ਕਰਵਾ ਸਕਦੇ ਹੋ।
ਐਸ ਬੀ ਐਸ ਆਸਟ੍ਰੇਲੀਆ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ sbs.com.au/coronavirus ਉੱਤੇ ਉਪਲਬਧ ਹਨ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ







