ਇੱਕ ਦਸਤਾਰਧਾਰੀ ਸਿੱਖ ਵਿਦਿਆਰਥੀ ਨੂੰ ਐਡੀਲੇਡ ਦੇ ਪੱਛਮ ਵਿੱਚ ਸਥਿੱਤ ਇੱਕ ਰੇਲਵੇ ਸਟੇਸ਼ਨ 'ਤੇ ਕਥਿਤ ਤੌਰ 'ਤੇ ਇੱਕ 'ਨਸਲਵਾਦ ਤੋਂ ਪ੍ਰੇਰਿਤ ਘਟਨਾ ਦੌਰਾਨ ਦੁਰਵਿਵਹਾਰ’ ਦਾ ਨਿਸ਼ਾਨਾ ਬਣਾਇਆ ਗਿਆ ਹੈ।
ਸ੍ਰੀ ਸਿੰਘ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਇਹ ਘਟਨਾ 30 ਮਈ ਨੂੰ ਰਾਤ 8:30 ਵਜੇ ਵਾਪਰੀ ਜਦੋਂ ਉਹ ਆਪਣੀ ਮੈਕਡੋਨਲਡ ਰੈਸਟੋਰੈਂਟ ਦੀ ਸ਼ਾਮ ਦੀ ਸ਼ਿਫਟ ਖਤਮ ਕਰਕੇ ਘਰ ਪਰਤ ਰਿਹਾ ਸੀ।
"ਇਹ ਔਰਤ ਕਾਫੀ ਗੁੱਸੇ ਵਾਲ਼ੀ ਲੱਗ ਰਹੀ ਸੀ। ਉਸਦੇ ਪੁੱਛਣ ਉੱਤੇ ਜਦ ਮੈਂ ਦੱਸਿਆ ਕਿ ਮੈਂ ਭਾਰਤ ਤੋਂ ਹਾਂ ਤਾਂ ਉਸਨੇ ਮੈਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਕਿਹਾ ਕਿ ਆਪਣੇ *** ਦੇਸ਼ ਵਾਪਸ ਜਾਓ, ਤੁਸੀਂ ਇੱਥੇ ਕਰੋਨਾਵਾਇਰਸ ਲੈਕੇ ਆਏ ਹੋ। ਜਦ ਉਹ ਹੱਥੋ-ਪਾਈ ਉੱਤੇ ਉੱਤਰ ਆਈ ਤਾਂ ਮੈਨੂੰ ਪੁਲਿਸ ਬੁਲਾਉਣੀ ਪਈ।"
ਪੀੜ੍ਹਤ ਪੰਜਾਬੀ ਵਿਦਿਆਰਥੀ ਜੋ ਅਜੇ ਇੱਕ ਸਾਲ ਪਹਿਲਾਂ ਹੀ ਆਸਟ੍ਰੇਲੀਆ ਆਇਆ ਹੈ, ਨੇ ਦੱਸਿਆ ਕਿ ਪੁਲਿਸ ਵੱਲੋਂ 000 'ਤੇ ਸ਼ਕਾਇਤ ਮਿਲਦਿਆਂ ਹੀ ਮੌਕੇ 'ਤੇ ਪਹੁੰਚਕੇ ਕਥਿਤ ਦੋਸ਼ੀ ਨੂੰ ਘਟਨਾ ਵਾਲੀ ਥਾਂ ਤੋਂ ਗ੍ਰਿਫਤਾਰ ਕਰ ਲਿਆ।
ਇਸ ਸਿਲਸਿਲੇ ਵਿੱਚ ਪੁਲਿਸ ਵੱਲੋਂ ਇੱਕ 35-ਸਾਲਾ ਔਰਤ ਉੱਤੇ ਹਮਲਾ ਕਰਨ ਅਤੇ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਲਗਾਉਂਦਿਆਂ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ।
ਇਸ ਸਬੰਧੀ ਪੂਰੀ ਗੱਲਬਾਤ ਸੁਨਣ ਲਈ ਉੱਪਰ ਫੋਟੋ ‘ਤੇ ਦਿੱਤੇ ਆਡੀਓ ਲਿੰਕ ਉੱਤੇ ਕਲਿਕ ਕਰੋ।

ਦੱਖਣੀ ਆਸਟ੍ਰੇਲੀਆ ਪੁਲਿਸ ਨੇ ਐਸ ਬੀ ਐਸ ਪੰਜਾਬੀ ਨੂੰ ਇਸ ਘਟਨਾ ਬਾਰੇ ਇਹ ਬਿਆਨ ਦਿੱਤਾ ਹੈ:
“35 ਸਾਲਾਂ ਦੀ ਸੇਮਾਫੋਰ ਪਾਰਕ ਦੀ ਇੱਕ ਔਰਤ ਨੂੰ ਘਟਨਾ ਵਾਲੀ ਥਾਂ ਤੋਂ ਗ੍ਰਿਫਤਾਰ ਕੀਤਾ ਗਿਆ ਅਤੇ ਉਸ ‘ਤੇ ਹਮਲਾ ਕਰਨ ਅਤੇ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੇ ਦੋ ਦੋਸ਼ ਲਗਾਏ ਗਏ ਸਨ।
“ਉਸ ਉੱਤੇ ਤਿੰਨ ਮਹੀਨੇ ਦਾ ਪਬਲਿਕ ਟ੍ਰਾਂਸਪੋਰਟ ਨਾ ਵਰਤ ਸਕਣ ਦਾ ਆਰਡਰ ਵੀ ਜਾਰੀ ਕੀਤਾ ਗਿਆ ਹੈ।
“ਉਸਨੂੰ 14 ਜੁਲਾਈ 2020 ਨੂੰ ਪੋਰਟ ਐਡੀਲੇਡ ਮੈਜਿਸਟ੍ਰੇਟ ਕੋਰਟ ਵਿਚ ਪੇਸ਼ ਹੋਣ ਲਈ ਜ਼ਮਾਨਤ ਦਿੱਤੀ ਗਈ ਹੈ।"
For more details read this story in English.
ਜ਼ਿਕਰਯੋਗ ਹੈ ਕਿ ਅਜੇ ਕੁਝ ਸਮਾਂ ਪਹਿਲਾਂ เจฎเฉเจฒเจฌเฉเจฐเจจ เจตเจฟเฉฑเจ เจตเฉ เจเฉฑเจ เจชเฉฐเจเจพเจฌเฉ เจตเจฟเจฆเจฟเจเจฐเจฅเจฃ ਵੱਲੋਂ ਆਪਣੇ ਨਾਲ ਹੋਈ ਇਸ ਪ੍ਰਕਾਰ ਦੀ ਘਟਨਾ ਬਾਰੇ ਦੱਸਿਆ ਗਿਆ ਸੀ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ ‘ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਜਾਣਕਾਰੀ ਤੁਸੀਂ ਆਪਣੇ เจฐเจพเจ เจเจพเจ เจชเฉเจฐเจฆเฉเจถ เจฆเฉ เจตเฉเจฌเจธเจพเจเจ ਤੋਂ ਲੈ ਸਕਦੇ ਹੋ।
ਕਰੋਨਾਵਾਇਰਸ ਦੀ ਟੈਸਟਿੰਗ ਹੁਣ ਆਸਟ੍ਰੇਲੀਆ ਭਰ ਵਿੱਚ ਉਪਲਬਧ ਹੈ। ਜੇ ਤੁਹਾਨੂੰ ਠੰਡ ਜਾਂ ਫਲੂ ਵਰਗੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤੁਸੀਂ ਆਪਣੇ ਡਾਕਟਰ ਜਾਂ ਕਰੋਨਾਵਾਇਰਸ ਹੈਲਥ ਇਨਫੋਰਮੇਸ਼ਨ ਹੋਟਲਾਈਨ ਨੂੰ 1800 020 080 ‘ਤੇ ਫੋਨ ਕਰਦੇ ਹੋਏ ਟੈਸਟ ਕਰਵਾ ਸਕਦੇ ਹੋ।
ਫੈਡਰਲ ਸਰਕਾਰ ਵਲੋਂ ਕਰੋਨਾਵਾਇਰਸ ਪੀੜਤਾਂ ਦੀ ਨਿਸ਼ਾਨਦੇਹੀ ਕਰਨ ਵਾਸਤੇ ਜਾਰੀ ਕੀਤੀ ਕੋਵਿਡਸੇਫ ਨਾਮੀ ਐਪ ਨੂੰ ਤੁਸੀਂ ਆਪਣੇ ਫੋਨ ਦੇ ਐਪ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ।
ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ เจเฉเจตเจฟเจก-19 เจฌเจพเจฐเฉ เจคเจพเฉเจพ เจเจพเจฃเจเจพเจฐเฉ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ SBS.com.au/coronavirus ਉੱਤੇ ਉਪਲਬਧ ਹੈ।








